ਮੂਸੇ ਵਾਲਾ ਦੇ ਪਿਤਾ ਦਾ ਖ਼ੁਲਾਸਾ, ‘ਮੇਰੇ ਪੁੱਤਰ ਦੇ ਕਤਲ ਪਿੱਛੇ ਕੁਝ ਗਾਇਕਾਂ ਤੇ ਰਾਜਨੀਤਕ ਆਗੂਆਂ ਦਾ ਹੱਥ’

Sunday, Aug 14, 2022 - 04:41 PM (IST)

ਮੂਸੇ ਵਾਲਾ ਦੇ ਪਿਤਾ ਦਾ ਖ਼ੁਲਾਸਾ, ‘ਮੇਰੇ ਪੁੱਤਰ ਦੇ ਕਤਲ ਪਿੱਛੇ ਕੁਝ ਗਾਇਕਾਂ ਤੇ ਰਾਜਨੀਤਕ ਆਗੂਆਂ ਦਾ ਹੱਥ’

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੇ ਕਤਲ ਦੇ 80 ਦਿਨਾਂ ਬਾਅਦ ਉਸ ਦੇ ਪਿਤਾ ਬਲਕੌਰ ਸਿੰਘ ਨੇ ਵੱਡਾ ਖ਼ੁਲਾਸਾ ਕੀਤਾ ਹੈ। ਉਨ੍ਹਾਂ ਨੇ ਸਿੱਧੂ ਦੇ ਕਤਲ ਪਿੱਛੇ ਕੁਝ ਗਾਇਕਾਂ ਤੇ ਰਾਜਨੀਤਕ ਆਗੂਆਂ ਦਾ ਹੱਥ ਦੱਸਿਆ ਹੈ। ਨਾਲ ਹੀ ਬਹੁਤ ਜਲਦ ਇਸ ਦਾ ਖ਼ੁਲਾਸਾ ਕਰਨ ਦੀ ਗੱਲ ਆਖੀ ਹੈ।

ਐਤਵਾਰ ਨੂੰ ਮੂਸੇ ਵਾਲਾ ਦੇ ਘਰ ਹਜ਼ਾਰਾਂ ਦੀ ਗਿਣਤੀ ’ਚ ਲੋਕ ਉਨ੍ਹਾਂ ਦੇ ਮਾਤਾ-ਪਿਤਾ ਨੂੰ ਮਿਲਣ ਪਹੁੰਚੇ ਸਨ। ਇਸ ਮੌਕੇ ਸਵਰਗੀ ਗਾਇਕ ਦੇ ਪਿਤਾ ਨੇ ਉਨ੍ਹਾਂ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਸ ਦੇ ਪੁੱਤਰ ਦਾ ਇਸ ਲਈ ਕਤਲ ਕਰ ਦਿੱਤਾ ਗਿਆ ਕਿਉਂਕਿ ਉਸ ਨੇ ਥੋੜ੍ਹੇ ਸਮੇਂ ’ਚ ਵਧੇਰੇ ਤਰੱਕੀ ਕਰ ਲਈ ਸੀ।

ਉਨ੍ਹਾਂ ਅੱਗੇ ਕਿਹਾ ਕਿ ਸਿੱਧੂ ਦੇ ਕਤਲ ਦੇ ਜ਼ਿੰਮੇਵਾਰ ਕੁਝ ਗਾਇਕ ਵੀ ਹਨ, ਜੋ ਨਹੀਂ ਚਾਹੁੰਦੇ ਸਨ ਕਿ ਸਿੱਧੂ ਚੰਗਾ ਗਾਵੇ ਪਰ ਸਿੱਧੂ ਦਾ ਕਤਲ ਕਰਵਾਉਣ ਵਾਲੇ ਇਹ ਗਾਇਕ ਹੁਣ ਕਦੇ ਤਰੱਕੀ ਨਹੀਂ ਕਰਨਗੇ।

ਇਹ ਖ਼ਬਰ ਵੀ ਪੜ੍ਹੋ : ਅਕਸ਼ੇ ਨੇ ਕਿਉਂ ਲਈ ਕੈਨੇਡਾ ਦੀ ਸਿਟੀਜ਼ਨਸ਼ਿਪ? ਇਸ ਲਈ ਛੱਡਣਾ ਚਾਹੁੰਦੇ ਸੀ ਦੇਸ਼

ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਇਹ ਵੀ ਕਿਹਾ ਕਿ ਇਕ ਗਰੁੱਪ ਨੇ ਸਿੱਧੂ ਦੇ ਗੀਤਾਂ ਨੂੰ ਲੈ ਕੇ ਸਾਰਿਆਂ ਨੂੰ ਗੁੰਮਰਾਹ ਕੀਤਾ। ਇਥੋਂ ਤਕ ਕਿ ਸਰਕਾਰ ਨੂੰ ਵੀ ਗੁੰਮਰਾਹ ਕੀਤਾ ਗਿਆ। ਇਸ ਦੇ ਚੱਲਦਿਆਂ ਸਿੱਧੂ ਨੇ ਇਕ ਗੀਤ ’ਚ ਕਿਹਾ ਸੀ, ‘‘ਜਿਹੜੇ ਲੋਕ ਆਪਣੀ ਘਰਵਾਲੀ ਨੂੰ ਸੰਭਾਲ ਨਹੀਂ ਸਕਦੇ, ਉਹ ਮੈਨੂੰ ਸਲਾਹ ਦਿੰਦੇ ਹਨ।’’ ਹਾਲਾਂਕਿ ਇਸ ਦਾ ਗਲਤ ਮਤਲਬ ਕੱਢਿਆ ਗਿਆ।

ਘਰ ’ਚ ਮੌਜੂਦ ਲੋਕਾਂ ਨੂੰ ਸਿੱਧੂ ਦੇ ਪਿਤਾ ਨੇ ਕਿਹਾ ਕਿ ਥੋੜ੍ਹੇ ਸਮੇਂ ’ਚ ਕਰੀਅਰ ’ਚ ਮਿਲੀ ਸ਼ੋਹਰਤ ਦੇ ਚੱਲਦਿਆਂ ਕੁਝ ਲੋਕ ਇਹ ਚਾਹੁੰਦੇ ਸਨ ਕਿ ਸਿੱਧੂ ਜੋ ਵੀ ਕਰੇ, ਉਹ ਉਨ੍ਹਾਂ ਦੇ ਮਾਧਿਅਮ ਨਾਲ ਕਰੇ ਪਰ ਉਹ ਜਿੰਨੀ ਦੇਰ ਰਿਹਾ, ਖ਼ੁਦ ਦੇ ਦਮ ’ਤੇ ਰਿਹਾ ਤੇ ਮੇਰੀ ਵੀ ਜਿੰਨੀ ਜ਼ਿੰਦਗੀ ਹੈ, ਇਸੇ ਤਰ੍ਹਾਂ ਰਹਾਂਗਾ।

 
Sidhu ਦੇ ਪਿਤਾ ਦੇ ਦਰਦ ਭਰੇ ਬੋਲ ਕਿਹਾ ' ਜੋ ਭਾਣਾ ਸਾਡੇ ਪਰਿਵਾਰ ਨਾਲ ਵਾਪਰਿਆ ਹੈ ਮੈਨੂੰ ਨਹੀਂ ਲਗਦਾ ਅਸੀਂ ਅੱਜ ਵੀ

Sidhu ਦੇ ਪਿਤਾ ਦੇ ਦਰਦ ਭਰੇ ਬੋਲ ਕਿਹਾ ' ਕਰੀਬੀ ਦੋਸਤਾਂ ਸਮੇਤ ਕੁੱਝ ਪੰਜਾਬੀ ਗਾਇਕਾਂ ਨੂੰ ਵੀ ਦਸਿਆ Sidhu ਦੀ ਮੌਤ ਦਾ ਕਾਰਨ ' #SidhuMooseWala #BalkaurSingh #SidhuFather #Speech

Posted by Bollywood Tadka - Punjabi on Sunday, August 14, 2022

ਉਨ੍ਹਾਂ ਦੱਸਿਆ ਕਿ ਸਿੱਧੂ ਜਦੋਂ ਕੈਨੇਡਾ ’ਚ ਪੜ੍ਹਨ ਗਿਆ ਸੀ ਤਾਂ ਉਸ ਨਾਲ ਕੁਝ ਗਲਤ ਲੋਕ ਜੁੜ ਕੇ ਫਾਇਦਾ ਲੈਣ ਦੀ ਤਾਕ ’ਚ ਰਹੇ। ਸਿੱਧੂ ਦੇ ਪਿਤਾ ਨੇ ਕਿਹਾ ਕਿ ਜਲਦ ਹੀ ਉਹ ਉਨ੍ਹਾਂ ਸਾਰਿਆਂ ਦੇ ਨਾਂ ਲੋਕਾਂ ਸਾਹਮਣੇ ਰੱਖਣਗੇ, ਜੋ ਉਸ ਦੇ ਪੁੱਤਰ ਦੀ ਮੌਤ ਦੇ ਜ਼ਿੰਮੇਵਾਰ ਹਨ।

ਜ਼ਿਕਰਯੋਗ ਹੈ ਕਿ 29 ਮਈ ਨੂੰ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੀ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਗੈਂਗਸਟਰ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ’ਤੇ ਇਸ ਕਤਲਕਾਂਡ ਨੂੰ ਅੰਜਾਮ ਦੇਣ ਦਾ ਦੋਸ਼ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News