ਪਿਤਾ ਦੇ ਜਨਮਦਿਨ ’ਤੇ ਸਿੱਧੂ ਮੂਸੇ ਵਾਲਾ ਨੇ ਤਸਵੀਰ ਸਾਂਝੀ ਕਰ ਲਿਖਿਆ ਖਾਸ ਸੁਨੇਹਾ
Tuesday, Jan 05, 2021 - 05:25 PM (IST)

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਆਪਣੇ ਮਾਪਿਆਂ ਨੂੰ ਬਹੁਤ ਪਿਆਰ ਕਰਦੇ ਹਨ ਤੇ ਸੋਸ਼ਲ ਮੀਡੀਆ ’ਤੇ ਅਕਸਰ ਆਪਣੇ ਮਾਤਾ-ਪਿਤਾ ਨਾਲ ਤਸਵੀਰਾਂ ਸਾਂਝੀਆਂ ਕਰਕੇ ਦਿਲ ਦੇ ਜਜ਼ਬਾਤ ਜ਼ਾਹਿਰ ਕਰਦੇ ਹਨ। ਆਪਣੇ ਗੀਤਾਂ ’ਚ ਵੀ ਸਿੱਧੂ ਮੂਸੇ ਵਾਲਾ ਪਰਿਵਾਰ ਦਾ ਜ਼ਿਕਰ ਅਕਸਰ ਕਰਦੇ ਰਹਿੰਦੇ ਹਨ।
ਹਾਲ ਹੀ ’ਚ ਸਿੱਧੂ ਮੂਸੇ ਵਾਲਾ ਨੇ ਸੋਸ਼ਲ ਮੀਡੀਆ ’ਤੇ ਪਿਤਾ ਨਾਲ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ ’ਚ ਉਹ ਪਿਤਾ ਨੂੰ ਜਨਮਦਿਨ ਦੀ ਵਧਾਈ ਦੇ ਰਹੇ ਹਨ। ਸਿੱਧੂ ਮੂਸੇ ਵਾਲਾ ਤਸਵੀਰ ਸਾਂਝੀ ਕਰਦਿਆਂ ਲਿਖਦੇ ਹਨ, ‘ਜਨਮਦਿਨ ਮੁਬਾਰਕ ‘ਜੀ’। ਤੁਸੀਂ ਮੇਰੇ ਲਈ ਹਮੇਸ਼ਾ ਪ੍ਰੇਰਣਾ ਵਾਂਗ ਹੋ।’
ਸਿੱਧੂ ਮੂਸੇ ਵਾਲਾ ਵਲੋਂ ਸਾਂਝੀ ਕੀਤੀ ਇਸ ਤਸਵੀਰ ਨੂੰ ਉਸ ਦੇ ਪ੍ਰਸ਼ੰਸਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਸਿੱਧੂ ਦੇ ਪ੍ਰਸ਼ੰਸਕ ਵੀ ਉਸ ਦੇ ਪਿਤਾ ਨੂੰ ਜਨਮਦਿਨ ਦੀਆਂ ਮੁਬਾਰਕਾਂ ਦੇ ਰਹੇ ਹਨ। 4 ਘੰਟਿਆਂ ਅੰਦਰ ਤਸਵੀਰ ’ਤੇ 5 ਲੱਖ ਤੋਂ ਵੱਧ ਲਾਈਕਸ ਆ ਚੁੱਕੇ ਹਨ।
ਦੱਸਣਯੋਗ ਹੈ ਕਿ ਬੀਤੇ ਦਿਨੀਂ ਸਿੱਧੂ ਮੂਸੇ ਵਾਲਾ ਨੇ ਲਾਈਵ ਹੋ ਕੇ ਪਾਇਲ ਰੋਹਤਗੀ ’ਤੇ ਆਪਣੀ ਭੜਾਸ ਕੱਢੀ ਸੀ। ਪਾਇਲ ਰੋਹਤਗੀ ਵਲੋਂ ਲਗਾਤਾਰ ਵੀਡੀਓਜ਼ ਬਣਾ ਕੇ ਸਿੱਧੂ ਮੂਸੇ ਵਾਲਾ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ, ਜਿਸ ਦਾ ਸਿੱਧੂ ਨੇ ਕੱਲ ਤਿੱਖੇ ਸ਼ਬਦਾਂ ’ਚ ਜਵਾਬ ਦਿੱਤਾ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।