ਸਿੱਧੂ ਮੂਸੇ ਵਾਲਾ ਦੇ ਪਰਿਵਾਰ ਦੀ ਮੀਡੀਆ ਨੂੰ ਬੇਨਤੀ, ਕਿਹਾ– ‘ਕਿਸੇ ਵੀ ਗੱਲ ਨੂੰ...’

Tuesday, Jun 07, 2022 - 11:00 AM (IST)

ਸਿੱਧੂ ਮੂਸੇ ਵਾਲਾ ਦੇ ਪਰਿਵਾਰ ਦੀ ਮੀਡੀਆ ਨੂੰ ਬੇਨਤੀ, ਕਿਹਾ– ‘ਕਿਸੇ ਵੀ ਗੱਲ ਨੂੰ...’

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੇ ਪਰਿਵਾਰ ਵਲੋਂ ਸੋਸ਼ਲ ਮੀਡੀਆ ’ਤੇ ਇਕ ਬੇਨਤੀ ਕੀਤੀ ਗਈ ਹੈ। ਇਸ ਬੇਨਤੀ ’ਚ ਪਰਿਵਾਰ ਨੇ ਲਿਖਿਆ ਹੈ, ‘‘ਮੀਡੀਆ ਨੂੰ ਬੇਨਤੀ ਹੈ ਕਿ ਸਿੱਧੂ ਵੀਰ ਦੇ ਪਰਿਵਾਰ ਵਲੋਂ ਜੋ ਵੀ ਬੇਨਤੀ ਹੋਵੇਗੀ ਉਹ ਸਿੱਧੂ ਮੂਸੇ ਵਾਲਾ ਦੇ ਪੇਜ ’ਤੇ ਲਿਖ ਕੇ ਜਾਂ ਬੋਲ ਕੇ ਕੀਤੀ ਜਾਵੇਗੀ। ਕਿਰਪਾ ਕਰਕੇ ਕਿਸੇ ਵੀ ਗੱਲ ਨੂੰ ਪਰਿਵਾਰ ਦੀ ਅਪੀਲ ਦਾ ਨਾਮ ਨਾ ਦਿੱਤਾ ਜਾਵੇ।’’

ਇਹ ਖ਼ਬਰ ਵੀ ਪੜ੍ਹੋ : ਹਸਪਤਾਲ ਦਾਖ਼ਲ ਹੋਣ ਦੀਆਂ ਅਫਵਾਹਾਂ ’ਤੇ ਬੋਲੇ ਧਰਮਿੰਦਰ, ਕਿਹਾ– ‘ਮੈਂ ਚੁੱਪ ਹਾ, ਬੀਮਾਰ ਨਹੀਂ...’

ਦੱਸ ਦੇਈਏ ਕਿ ਇਸ ਬੇਨਤੀ ਨੂੰ ਪਰਿਵਾਰ ਵਲੋਂ ਸਿੱਧੂ ਮੂਸੇ ਵਾਲਾ ਦੇ ਇੰਸਟਾਗ੍ਰਾਮ ਪੇਜ ’ਤੇ ਸਾਂਝਾ ਕੀਤਾ ਗਿਆ ਹੈ। ਪਰਿਵਾਰ ਦਾ ਕਹਿਣਾ ਹੈ ਕਿ ਕੋਈ ਵੀ ਜਾਣਕਾਰੀ ਉਨ੍ਹਾਂ ਵਲੋਂ ਸਿੱਧੂ ਮੂਸੇ ਵਾਲਾ ਦੇ ਹੀ ਇੰਸਟਾਗ੍ਰਾਮ ਪੇਜ ’ਤੇ ਬੋਲ ਕੇ ਜਾਂ ਲਿਖ ਕੇ ਦਿੱਤੀ ਜਾਵੇਗੀ ਤੇ ਹੋਰ ਕਿਸੇ ਵੀ ਬੇਨਤੀ ’ਤੇ ਯਕੀਨ ਨਾ ਕਰੋ।

ਅਜਿਹਾ ਇਸ ਲਈ ਹੈ ਕਿਉਂਕਿ ਕੁਝ ਲੋਕਾਂ ਵਲੋਂ ਆਪਣੇ ਫਾਇਦੇ ਲਈ ਪਰਿਵਾਰ ਦੇ ਨਾਂ ’ਤੇ ਪੋਸਟਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਨੂੰ ਦੇਖਦੇ ਹੋਏ ਹੀ ਪਰਿਵਾਰ ਨੇ ਇਹ ਬਿਆਨ ਜਾਰੀ ਕੀਤਾ ਹੈ।

PunjabKesari

ਦੱਸ ਦੇਈਏ ਕਿ ਬੀਤੇ ਦਿਨੀਂ ਇਕ ਪੋਸਟ ਵੀ ਵਾਇਰਲ ਹੋਈ ਸੀ, ਜਿਸ ’ਚ ਸਿੱਧੂ ਮੂਸੇ ਵਾਲਾ ਦੀ ਅੰਤਿਮ ਅਰਦਾਸ ਦੇ ਨਾਂ ’ਤੇ ਲੋਕਾਂ ਕੋਲੋਂ ਪੈਸੇ ਲੈਣ ਦੀ ਗੱਲ ਆਖੀ ਗਈ ਸੀ। ਪਰਿਵਾਰ ਦਾ ਕਹਿਣਾ ਹੈ ਕਿ ਅਜਿਹੀਆਂ ਅਫਵਾਹਾਂ ’ਤੇ ਵਿਸ਼ਵਾਸ ਨਾ ਕੀਤਾ ਜਾਵੇ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News