ਸ਼ਮਸ਼ਾਨਘਾਟ ਨਹੀਂ, ਸਿੱਧੂ ਮੂਸੇ ਵਾਲਾ ਦੇ ਖੇਤਾਂ ’ਚ ਹੋਵੇਗਾ ਉਸ ਦਾ ਸਸਕਾਰ

Tuesday, May 31, 2022 - 11:22 AM (IST)

ਮਾਨਸਾ (ਬਿਊਰੋ)– ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੇ ਸਸਕਾਰ ਨੂੰ ਲੈ ਕੇ ਅਪਡੇਟ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਨੇ ਸਿੱਧੂ ਮੂਸੇ ਵਾਲਾ ਦਾ ਸਸਕਾਰ ਸ਼ਮਸ਼ਾਨਘਾਟ ’ਚ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

ਹੁਣ ਸਿੱਧੂ ਮੂਸੇ ਵਾਲਾ ਦਾ ਸਸਕਾਰ ਉਸ ਦੇ ਖੇਤਾਂ ’ਚ ਕੀਤਾ ਜਾਵੇਗਾ। ਦੱਸ ਦੇਈਏ ਕਿ ਸ਼ਮਸ਼ਾਨਘਾਟ ’ਚ ਸਸਕਾਰ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਸਨ ਪਰ ਪਰਿਵਾਰ ਨੇ ਸਿੱਧੂ ਦਾ ਸਸਕਾਰ ਉਸ ਦੇ ਖੇਤਾਂ ’ਚ ਕਰਨ ਦਾ ਫ਼ੈਸਲਾ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ : ਮੌਤ ਤੋਂ ਪਹਿਲਾਂ ਬਿਨਾਂ ਡਰੇ ਸ਼ੇਰ ਵਾਂਗ ਲੜਿਆ ਸਿੱਧੂ ਮੂਸੇ ਵਾਲਾ, ਗੱਡੀ ’ਚ ਸਵਾਰ ਸਾਥੀਆਂ ਨੇ ਕੀਤੇ ਵੱਡੇ ਖ਼ੁਲਾਸੇ

ਇਹ ਗੱਲ ਵੀ ਸਾਹਮਣੇ ਆਈ ਹੈ ਕਿ ਸਿੱਧੂ ਮੂਸੇ ਵਾਲਾ ਦਾ ਸਟੈਚੂ ਵੀ ਬਣਾਇਆ ਜਾਵੇਗਾ। ਸਿੱਧੂ ਮੂਸੇ ਵਾਲਾ ਦੀ ਮ੍ਰਿਤਕ ਦੇਹ ਅੰਤਿਮ ਦਰਸ਼ਨਾਂ ਲਈ ਰੱਖੀ ਗਈ ਹੈ। ਸਿੱਧੂ ਦੇ ਪਿਤਾ ਵਲੋਂ ਉਸ ਨੂੰ ਆਖਰੀ ਸਮੇਂ ਆਪਣੇ ਹੱਥਾਂ ਨਾਲ ਤਿਆਰ ਕੀਤਾ ਗਿਆ।

29 ਮਈ ਨੂੰ ਸਿੱਧੂ ਮੂਸੇ ਵਾਲਾ ਦਾ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਸਿੱਧੂ ਨੇ ਵੀ ਬਦਲੇ ’ਚ ਫਾਇਰ ਕੀਤੇ ਸਨ ਤੇ ਬਿਨਾਂ ਡਰੇ ਹਮਲਾਵਰਾਂ ਦਾ ਮੁਕਾਬਲਾ ਕੀਤਾ ਸੀ ਪਰ ਹਮਲਾਵਰਾਂ ਕੋਲ ਆਟੋਮੈਟਿਕ ਹਥਿਆਰ ਹੋਣ ਦੇ ਚਲਦਿਆਂ ਸਿੱਧੂ ਨੂੰ ਆਪਣੀ ਜਾਨ ਗੁਆਣੀ ਪਈ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਦੇ ਸਸਕਾਰ ਤੋਂ ਪਹਿਲਾਂ ਕਰਨ ਔਜਲਾ ਨੇ ਸਾਂਝੀ ਕੀਤੀ ਭਾਵੁਕ ਪੋਸਟ, ਕਿਹਾ- ‘ਸਭ ਕੁਝ ਛੱਡ ਕੇ...’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News