ਸਿੱਧੂ ਮੂਸੇ ਵਾਲਾ ਨੇ ਹਾਸਲ ਕੀਤਾ ਇਕ ਹੋਰ ਵੱਡਾ ਮੁਕਾਮ, ਅਜਿਹਾ ਕਰਨ ਵਾਲਾ ਬਣਿਆ ਪਹਿਲਾ ਪੰਜਾਬੀ ਆਰਟਿਸਟ

Monday, Mar 06, 2023 - 02:19 PM (IST)

ਸਿੱਧੂ ਮੂਸੇ ਵਾਲਾ ਨੇ ਹਾਸਲ ਕੀਤਾ ਇਕ ਹੋਰ ਵੱਡਾ ਮੁਕਾਮ, ਅਜਿਹਾ ਕਰਨ ਵਾਲਾ ਬਣਿਆ ਪਹਿਲਾ ਪੰਜਾਬੀ ਆਰਟਿਸਟ

ਚੰਡੀਗੜ੍ਹ (ਬਿਊਰੋ)– ਸਿੱਧੂ ਮੂਸੇ ਵਾਲਾ ਨੇ ਦੁਨੀਆ ਭਰ ’ਚ ਵੱਡੇ ਰਿਕਾਰਡ ਆਪਣੇ ਨਾਂ ਕੀਤੇ ਹਨ। ਇਸ ਲਿਸਟ ’ਚ ਸਿੱਧੂ ਦੇ ਹਿੱਸੇ ਇਕ ਹੋਰ ਮੁਕਾਮ ਆਇਆ ਹੈ।

ਸਪੌਟੀਫਾਈ ’ਤੇ ਸਿੱਧੂ ਮੂਸੇ ਵਾਲਾ ਦੇ ਗੀਤ 2 ਬਿਲੀਅਨ ਯਾਨੀ 200 ਕਰੋੜ ਤੋਂ ਵੱਧ ਵਾਰ ਸੁਣੇ ਜਾ ਚੁੱਕੇ ਹਨ। ਅਜਿਹਾ ਕਰਨ ਵਾਲਾ ਸਿੱਧੂ ਇਕੋ-ਇਕ ਪੰਜਾਬੀ ਆਰਟਿਸਟ ਬਣ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਮਾਂ ਚਰਨ ਕੌਰ ਨੇ ਪੁੱਤ ਸਿੱਧੂ ਮੂਸੇ ਵਾਲਾ ਲਈ ਲਿਖੀ ਭਾਵੁਕ ਪੋਸਟ, ਪੜ੍ਹ ਤੁਹਾਡੀਆਂ ਵੀ ਭਰ ਆਉਣਗੀਆਂ ਅੱਖਾਂ

ਇਸ ਗੱਲ ਦੀ ਜਾਣਕਾਰੀ ਟਵਿਟਰ ’ਤੇ ਡੀ. ਐੱਚ. ਐੱਚ. ਰਿਕਾਰਡਸ ਨਾਂ ਦੇ ਪੇਜ ਨੇ ਦਿੱਤੀ ਹੈ। ਮੌਜੂਦਾ ਸਮੇਂ ’ਚ ਸਿੱਧੂ ਮੂਸੇ ਵਾਲਾ ਨੂੰ ਇਕ ਮਹੀਨੇ ’ਚ 79 ਲੱਖ ਤੋਂ ਵੱਧ ਵਾਰ ਸੁਣਿਆ ਜਾ ਰਿਹਾ ਹੈ।

PunjabKesari

ਦੱਸ ਦੇਈਏ ਕਿ ਸਿੱਧੂ ਮੂਸੇ ਵਾਲਾ ਦਾ 29 ਮਈ, 2022 ਨੂੰ ਕਤਲ ਕਰ ਦਿੱਤਾ ਗਿਆ ਸੀ। ਸਿੱਧੂ ਦੇ ਪਰਿਵਾਰ ਵਲੋਂ 19 ਮਾਰਚ ਨੂੰ ਸਿੱਧੂ ਦੀ ਪਹਿਲੀ ਬਰਸੀ ਮਨਾਈ ਜਾ ਰਹੀ ਹੈ। ਸਿੱਧੂ ਦੀ ਬਰਸੀ ਮਾਨਸਾ ਦੀ ਅਨਾਜ ਮੰਡੀ ਵਿਖੇ ਰੱਖੀ ਗਈ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News