ਅਫਸਾਨਾ ਖ਼ਾਨ ਦੇ ਘਰ ਪੁੱਜਾ ਸਿੱਧੂ ਮੂਸੇ ਵਾਲਾ, ਸਾਂਝੀਆਂ ਕੀਤੀਆਂ ਤਸਵੀਰਾਂ ਤੇ ਵੀਡੀਓਜ਼

Saturday, Jun 05, 2021 - 10:03 AM (IST)

ਅਫਸਾਨਾ ਖ਼ਾਨ ਦੇ ਘਰ ਪੁੱਜਾ ਸਿੱਧੂ ਮੂਸੇ ਵਾਲਾ, ਸਾਂਝੀਆਂ ਕੀਤੀਆਂ ਤਸਵੀਰਾਂ ਤੇ ਵੀਡੀਓਜ਼

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕਾ ਅਫਸਾਨਾ ਖ਼ਾਨ ਗਾਇਕ ਸਿੱਧੂ ਮੂਸੇ ਵਾਲਾ ਨੂੰ ਆਪਣਾ ਵੱਡਾ ਭਰਾ ਮੰਨਦੀ ਹੈ। ਹਾਲ ਹੀ ’ਚ ਸਿੱਧੂ ਮੂਸੇ ਵਾਲਾ ਨੇ ਅਫਸਾਨਾ ਖ਼ਾਨ ਦੇ ਘਰ ਸ਼ਿਰਕਤ ਕੀਤੀ, ਜਿਸ ਦੀਆਂ ਕੁਝ ਵੀਡੀਓਜ਼ ਤੇ ਤਸਵੀਰਾਂ ਸਾਹਮਣੇ ਆਈਆਂ ਹਨ।

ਸਿੱਧੂ ਮੂਸੇ ਵਾਲਾ ਦੀਆਂ ਇਹ ਤਸਵੀਰਾਂ ਤੇ ਵੀਡੀਓਜ਼ ਅਫਸਾਨਾ ਖ਼ਾਨ ਤੇ ਉਸ ਦੇ ਮੰਗੇਤਰ ਸਾਜ਼ ਨੇ ਸਾਂਝੀਆਂ ਕੀਤੀਆਂ ਹਨ।

ਅਫਸਾਨਾ ਖ਼ਾਨ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕਰਦੀਆਂ ਲਿਖਦੀ ਹੈ, ‘ਕੋਈ ਖ਼ਜ਼ਾਨਾ ਕਿਸੇ ਭਰਾ ਦੇ ਪਿਆਰ ਦੀ ਤੁਲਨਾ ਨਹੀਂ ਕਰਦਾ, ਵੱਡਾ ਬਾਈ ਸਿੱਧੂ ਮੂਸੇ ਵਾਲਾ। ਮੇਰੇ ਘਰ ਆਉਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਵੱਡੇ ਭਰਾ ਸਿੱਧੂ ਮੂਸੇ ਵਾਲਾ।’

 
 
 
 
 
 
 
 
 
 
 
 
 
 
 
 

A post shared by Afsana Khan 🌟🎤 (@itsafsanakhan)

ਇਨ੍ਹਾਂ ’ਚੋਂ ਇਕ ਵੀਡੀਓ ’ਚ ਅਫਸਾਨਾ ਖ਼ਾਨ ਸਿੱਧੂ ਮੂਸੇ ਵਾਲਾ ਨਾਲ ਮਸਤੀ ਕਰਦੀ ਨਜ਼ਰ ਆ ਰਹੀ ਹੈ ਤੇ ਸਿੱਧੂ ਨੂੰ ਮਜ਼ਾਕ ਕਰਦਿਆਂ ਪੁੱਛਦੀ ਹੈ ਕਿ ਉਸ ਨੇ ਕਿੰਨੇ ਪਰਸ਼ਾਦੇ ਖਾਧੇ ਹਨ। ਇਸ ਗੱਲ ਨੂੰ ਸੁਣ ਸਿੱਧੂ ਮੂਸੇ ਵਾਲਾ ਸ਼ਰਮਾ ਜਾਂਦਾ ਹੈ।

ਉਥੇ ਇਕ ਹੋਰ ਵੀਡੀਓ ’ਚ ਸਾਜ਼ ਸਿੱਧੂ ਨੂੰ ਇਹ ਕਹਿੰਦਾ ਹੈ ਕਿ ਹੁਣ ਉਹ ਸਿੱਧੂ ਦੇ ਘਰ ਕੇਟ ਕੱਟਣ 11 ਤਾਰੀਖ਼ ਨੂੰ ਆਉਣਗੇ। ਦੱਸ ਦੇਈਏ ਕਿ 11 ਜੂਨ ਨੂੰ ਸਿੱਧੂ ਮੂਸੇ ਵਾਲਾ ਦਾ ਜਨਮਦਿਨ ਹੈ।

ਨੋਟ– ਇਨ੍ਹਾਂ ਤਸਵੀਰਾਂ ਤੇ ਵੀਡੀਓਜ਼ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News