ਹਮੇਸ਼ਾ ਲਈ ਅਧੂਰੀ ਰਹਿ ਗਈ ਸਿਧਾਰਥ ਸ਼ੁਕਲਾ ਦੀ ਇਹ ਦਿਲੀ ਇੱਛਾ

09/06/2021 1:18:38 PM

ਮੁੰਬਈ (ਬਿਊਰੋ)– ਟੀ. ਵੀ. ਅਦਾਕਾਰ ਸਿਧਾਰਥ ਸ਼ੁਕਲਾ ਹੁਣ ਸਾਡੇ ਵਿਚਲੇ ਨਹੀਂ ਰਹੇ। ਉਨ੍ਹਾਂ ਦੇ ਇਸ ਤਰ੍ਹਾਂ ਚਲੇ ਜਾਣ ਨਾਲ ਟੀ. ਵੀ. ਤੇ ਫ਼ਿਲਮ ਇੰਡਸਟਰੀ ਪੂਰੀ ਤਰ੍ਹਾਂ ਨਾਲ ਹੈਰਾਨ ਹੈ। ਸਿਧਾਰਥ ਦੀ ਇਕ ਪ੍ਰਸ਼ੰਸਕ ਤਾਂ ਖ਼ੁਦ ਨੂੰ ਸੰਭਾਲ ਨਹੀਂ ਪਾਈ ਤੇ ਕੋਮਾ ’ਚ ਚਲੀ ਗਈ, ਫਿਲਹਾਲ ਹਸਪਤਾਲ ’ਚ ਉਸ ਦਾ ਇਲਾਜ ਚੱਲ ਰਿਹਾ ਹੈ। ਇਸ ਦੌਰਾਨ ਸਿਧਾਰਥ ਦੀ ਇਕ ਪੁਰਾਣੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ’ਚ ਸਿਧਾਰਥ ਨੇ ਆਪਣੀ ਨਿੱਜੀ ਜ਼ਿੰਦਗੀ ਨਾਲ ਜੁੜੇ ਕਈ ਕਿੱਸੇ ਸਾਂਝੇ ਕੀਤੇ ਸਨ। ਨਾਲ ਹੀ ਉਸ ਨੇ ਇਕ ਅਜਿਹੀ ਇੱਛਾ ਜ਼ਾਹਿਰ ਕੀਤੀ, ਜੋ ਹੁਣ ਕਦੇ ਪੂਰੀ ਨਹੀਂ ਹੋ ਸਕਦੀ।

ਸਿਧਾਰਥ ਸ਼ੁਕਲਾ ਦਾ ਇਹ ਸੁਪਨਾ ਉਨ੍ਹਾਂ ਦੇ ਜਿਊਂਦਿਆਂ ਪੂਰਾ ਨਹੀਂ ਹੋ ਸਕਿਆ ਤੇ ਨਾ ਹੁਣ ਇਹ ਕਦੇ ਪੂਰਾ ਹੋਵੇਗਾ। ਦਰਅਸਲ ਕੁਝ ਸਮਾਂ ਪਹਿਲਾਂ ਸਿਧਾਰਥ ਸ਼ੁਕਲਾ ਨੇ ਇੰਡੀਆ ਫੋਰਮ ਨਾਮ ਦੇ ਪੋਰਟਲ ਨਾਲ ਗੱਲ ਕਰਦਿਆਂ ਦੱਸਿਆ ਸੀ ਕਿ ਇਕ ਚੀਜ਼ ਅਜਿਹੀ ਹੈ, ਜੋ ਉਹ ਆਪਣੀ ਜ਼ਿੰਦਗੀ ’ਚ ਜ਼ਰੂਰ ਮਾਣਨਾ ਚਾਹੁੰਦੇ ਹਨ। ਉਨ੍ਹਾਂ ਦੱਸਿਆ ਕਿ ਉਹ ਪਿਤਾ ਬਣਨਾ ਚਾਹੁੰਦੇ ਹਨ। ਸਿਧਾਰਥ ਨੇ ਕਿਹਾ ਸੀ, ‘ਬੱਚੇ ਦਾ ਬਾਪ ਬਣਨ ਦਾ ਅਨੁਭਵ ਕਰਨਾ ਚਾਹੁੰਦਾ ਹਾਂ।’

ਇਹ ਖ਼ਬਰ ਵੀ ਪੜ੍ਹੋ : ਕਿਉਂ ਆਪਣੀ ਹਰ ਫ਼ਿਲਮ ਦਾ ਨਾਂ ‘ਕੇ’ ਅੱਖਰ ਤੋਂ ਰੱਖਦੇ ਨੇ ਰਾਕੇਸ਼ ਰੌਸ਼ਨ, ਜਾਣੋ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਗੱਲਾਂ

ਹਾਲਾਂਕਿ ਇਹ ਪਹਿਲੀ ਵਾਰ ਨਹੀਂ ਸੀ, ਇਸ ਤੋਂ ਪਹਿਲਾਂ ‘ਬਿੱਗ ਬੌਸ 14’ ਦੇ ਘਰ ’ਚ ਸਿਧਾਰਥ ਸ਼ੁਕਲਾ ਨੇ ਆਪਣੇ ਪਿਤਾ ਬਣਨ ਦੀ ਇੱਛਾ ਜ਼ਾਹਿਰ ਕੀਤੀ ਸੀ। ਉਸ ਨੇ ਕਿਹਾ ਸੀ ਕਿ ਉਹ ਪਿਤਾ ਬਣਨਾ ਚਾਹੁੰਦਾ ਹੈ, ਆਪਣੇ ਬੱਚੇ ਨੂੰ ਗੋਦ ’ਚ ਚੁੱਕਣਾ ਚਾਹੁੰਦਾ ਹੈ। ਹਿਨਾ ਖ਼ਾਨ ਤੇ ਗੌਹਰ ਖ਼ਾਨ ਨਾਲ ਗੱਲ ਕਰਦਿਆਂ ਸਿਧਾਰਥ ਸ਼ੁਕਲਾ ਨੇ ਕਿਹਾ ਸੀ, ‘ਮੈਂ ਬਾਪ ਬਣਨਾ ਚਾਹੁੰਦਾ ਹਾਂ ਤੇ ਮੈਨੂੰ ਪਤਾ ਹੈ ਕਿ ਮੈਂ ਬੈਸਟ ਫਾਦਰ ਬਣਾਂਗਾ।’

ਇਸ ਤੋਂ ਇਲਾਵਾ ਸਿਧਾਰਥ ਨੇ ਆਪਣੇ ਤੇ ਆਪਣੇ ਪਿਤਾ ਦੇ ਰਿਸ਼ਤੇ ’ਤੇ ਵੀ ਗੱਲ ਕੀਤੀ ਸੀ। ਉਸ ਨੇ ਦੱਸਿਆ ਸੀ ਕਿ ਉਹ ਆਪਣੇ ਪਿਤਾ ਨੂੰ ਸੁਪਰ ਹੀਰੋ ਦੀ ਤਰ੍ਹਾਂ ਦੇਖਦਾ ਸੀ। ਨਾਲ ਹੀ ਉਸ ਨੇ ਦੱਸਿਆ ਕਿ ਉਸ ਦੇ ਪਿਤਾ ਨੇ ਉਸ ਨੂੰ ਸਪੋਰਟ ਕਰਨ ਲਈ ਗੰਭੀਰ ਬੀਮਾਰੀ ਨਾਲ ਸੱਤ ਸਾਲਾਂ ਤਕ ਜੰਗ ਲੜੀ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News