ਸ਼ਹਿਨਾਜ਼ ਤੇ ਸਿਧਾਰਥ ਨੇ ਰਿਸ਼ਤੇ ਨੂੰ ਲੈ ਕੇ ਕੀਤਾ ਵੱਡਾ ਖ਼ੁਲਾਸਾ, ਸ਼ਰੇਆਮ ਕੀਤਾ ਇਜ਼ਹਾਰ

08/24/2021 12:34:00 PM

ਚੰਡੀਗੜ੍ਹ (ਬਿਊਰੋ) -  ਟੀ. ਵੀ. ਅਦਾਕਾਰ ਸਿਧਾਰਥ ਸ਼ੁਕਲਾ ਅਤੇ ਪੰਜਾਬ ਦੀ ਕੈਟਰੀਨਾ ਕੈਫ ਸ਼ਹਿਨਾਜ਼ ਕੌਰ ਗਿੱਲ ਦੀ ਜੋੜੀ ਇਕ ਵਾਰ ਮੁੜ ਸੁਰਖੀਆਂ ਬਟੋਰ ਰਹੀ ਹੈ। ਬੀਤੇ ਕੁਝ ਦਿਨ ਪਹਿਲਾਂ ਹੀ ਸਿਧਾਰਥ ਤੇ ਸ਼ਹਿਨਾਜ਼ 'ਬਿੱਗ ਬੌਸ ਓਟੀਟੀ' 'ਚ ਇਕੱਠੇ ਨਜ਼ਰ ਆਏ ਸਨ। ਸ਼ੋਅ ਦੇ ਹੋਸਟ ਕਰਨ ਜੌਹਰ ਦੇ ਸਾਹਮਣੇ ਸਿਧਾਰਥ ਸ਼ੁਕਲਾ ਨੇ ਕਿਹਾ ਕਿ ਉਹ ਅਤੇ ਸ਼ਹਿਨਾਜ਼ ਇੱਕ ਰਿਸ਼ਤੇ 'ਚ ਹਨ। ਇਸ ਦੌਰਾਨ ਸ਼ੋਅ ਦੇ ਹੋਸਟ ਕਰਨ ਜੌਹਰ ਨੇ ਦੋਵਾਂ ਦੇ ਰਿਸ਼ਤੇ ਨੂੰ ਲੈ ਕੇ ਕਈ ਸਵਾਲ ਪੁੱਛੇ ਸਨ।

PunjabKesari

ਕਰਨ ਜੌਹਰ ਨੇ ਸਿਧਾਰਥ ਸ਼ੁਕਲਾ ਤੋਂ ਪੁੱਛਿਆ ਸੀ, ਕੀ ਉਹ ਅਤੇ ਸ਼ਹਿਨਾਜ਼ ਕੌਰ ਗਿੱਲ ਰਿਸ਼ਤੇ 'ਚ ਹਨ? ਜਿਸ ਦੇ ਲਈ ਸਿਡ ਨੇ ਕਿਹਾ ਹਾਂ, ''ਅਸੀਂ ਹਾਂ, ਸ਼ਹਿਨਾਜ਼ ਨੇ ਸਿਧਾਰਥ ਦੀ ਹਾਂ 'ਚ ਹਾਂ ਮਿਲਾਈ ਸੀ। ਸਿਧਾਰਥ ਨੇ ਇਹ ਵੀ ਕਿਹਾ ਕਿ, ਅੱਜ ਕੱਲ੍ਹ ਮੀਡੀਆ 'ਚ ਸਾਡੇ ਦੋਵਾਂ ਬਾਰੇ ਬਹੁਤ ਸਾਰੀਆਂ ਅਸਪੱਸ਼ਟ ਗੱਲਾਂ ਦੱਸੀਆਂ ਜਾ ਰਹੀਆਂ ਹਨ, ਜਿਸ 'ਚ ਕੋਈ ਸੱਚਾਈ ਨਹੀਂ ਹੈ।''

PunjabKesari

ਦੱਸ ਦਈਏ ਕਿ ਇਸ ਦੌਰਾਨ ਕਰਨ ਜੌਹਰ ਨੇ ਸਿਧਾਰਥ ਸ਼ੁਕਲਾ ਨੂੰ ਵਿਚਕਾਰ ਰੋਕ ਦਿੱਤਾ ਅਤੇ ਕਿਹਾ, ''ਹੁਣੇ ਤੁਸੀਂ ਕਿਹਾ ਕਿ ਤੁਸੀਂ ਅਤੇ ਸ਼ਹਿਨਾਜ਼ ਇਕ ਰਿਸ਼ਤੇ 'ਚ ਹੋ। ਇਸ 'ਤੇ ਸਿਧਾਰਥ ਕਹਿੰਦਾ ਹੈ, 'ਅਸੀਂ ਇਕ ਰਿਸ਼ਤੇ 'ਚ ਹਾਂ ਪਰ ਦੋਸਤੀ ਦਾ ਰਿਸ਼ਤਾ ਹੈ। ਸਾਡੇ 'ਚ ਦੋਸਤੀ ਦਾ ਰਿਸ਼ਤਾ ਹੈ।''

PunjabKesari

ਦੱਸਣਯੋਗ ਹੈ ਕਿ ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਕੌਰ ਗਿੱਲ ਹਾਲ ਹੀ 'ਚ 'ਬਿੱਗ ਬੌਸ ਓਟੀਟੀ' 'ਚ ਪੁੱਜੇ ਸਨ। ਇੱਥੇ ਸ਼ਹਿਨਾਜ਼ ਨੇ ਸਿਧਾਰਥ ਸ਼ੁਕਲਾ ਨਾਲ ਖ਼ੂਬ ਮਸਤੀ ਕੀਤੀ। ਇਸ ਦੌਰਾਨ ਦੋਵਾਂ ਨੇ ਸਟੇਜ 'ਤੇ ਰੋਮਾਂਸ ਵੀ ਕੀਤਾ, ਜਿਸ ਦੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੇ ਹਨ। ਦਰਅਸਲ ਸਿਧਾਰਥ ਤੇ ਸ਼ਹਿਨਾਜ਼ ਇੱਥੇ ਸਪੈਸ਼ਲ ਮਹਿਮਾਨ ਬਣ ਕੇ ਪਹੁੰਚੇ ਸਨ।

PunjabKesari


sunita

Content Editor

Related News