ਸਿਧਾਰਥ-ਸ਼ਹਿਨਾਜ਼ ਦੀ ''ਬਿੱਗ ਬੌਸ'' ਦੇ ਘਰ ''ਚ ਧਮਾਕੇਦਾਰ ਐਂਟਰੀ, ਹੁਣ ਲੱਗਣਗੀਆਂ ਰੌਣਕਾਂ

Friday, Aug 13, 2021 - 01:56 PM (IST)

ਸਿਧਾਰਥ-ਸ਼ਹਿਨਾਜ਼ ਦੀ ''ਬਿੱਗ ਬੌਸ'' ਦੇ ਘਰ ''ਚ ਧਮਾਕੇਦਾਰ ਐਂਟਰੀ, ਹੁਣ ਲੱਗਣਗੀਆਂ ਰੌਣਕਾਂ

ਚੰਡੀਗੜ੍ਹ (ਬਿਊਰੋ) : ਅਦਾਕਾਰ ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਕੌਰ ਗਿੱਲ ਨੇ 'ਬਿੱਗ ਬੌਸ 13' 'ਚ ਬਹੁਤ ਵਧੀਆ ਕੁਨੈਕਸ਼ਨ ਸ਼ੇਅਰ ਕੀਤਾ ਸੀ। ਦੋਵੇਂ ਆਪਣੀਆਂ ਲੜਾਈਆਂ ਅਤੇ ਗੱਲਾਂਬਾਤਾਂ ਨਾਲ ਲੋਕਾਂ ਦਾ ਬਹੁਤ ਮਨੋਰੰਜਨ ਕਰਦੇ ਸਨ। ਇਸ ਜੋੜੀ ਬਾਰੇ ਤਹਾਨੂੰ ਹੁਣ ਕੁਝ ਦਿਲਚਸਪ ਜਾਣਕਾਰੀ ਦੇ ਰਹੇ ਹਾਂ। ਰਿਪੋਰਟਸ ਅਨੁਸਾਰ, ਸਿਧਾਰਥ ਤੇ ਸ਼ਹਿਨਾਜ਼ ਵੀਕੈਂਡ ਸਪੈਸ਼ਲ ਸ਼ੂਟ ਲਈ 'ਬਿੱਗ ਬੌਸ' ਓਟੀਟੀ 'ਚ ਸ਼ਾਮਲ ਹੋਣਗੇ ਅਤੇ ਸ਼ੋਅ ਦੇ ਹੋਸਟ ਕਰਨ ਜੌਹਰ ਨਾਲ ਜੁੜਨਗੇ। ਦੋਵੇਂ ਮਹਿਮਾਨ ਕੁਨੈਕਸ਼ਨ ਦੇ ਰੂਪ 'ਚ ਘਰ 'ਚ ਐਂਟਰ ਹੋਣਗੇ ਅਤੇ ਮੁਕਾਬਲੇਬਾਜ਼ਾਂ ਨੂੰ ਦੁਬਾਰਾ ਕੁਨੈਕਸ਼ਨ ਬਣਾਉਣ ਲਈ ਕੁਝ ਦਿਲਚਸਪ ਟਾਸਕ ਦੇਣਗੇ।

PunjabKesari

ਹਾਲ ਹੀ 'ਚ, ਵੂਟ ਹੈਂਡਲ ਨੇ ਟਵੀਟ ਕੀਤਾ ਕਿ 'ਬਿੱਗ ਬੌਸ' ਦਾ ਪਹਿਲਾ ਐਤਵਾਰ ਹੋਣ ਵਾਲਾ ਹੈ। ਇਸ ਸ਼ੋਅ 'ਚ ਮਨੋਰੰਜਨ ਉਦੋਂ ਆਵੇਗਾ ਜਦੋਂ 'ਬਿੱਗ ਬੌਸ' ਦੀ ਪਸੰਦੀਦਾ ਜੋੜੀ ਇਸ ਘਰ 'ਚ ਐਂਟਰੀ ਕਰੇਗੀ। ਵੂਟ 'ਤੇ 'ਬਿੱਗ ਬੌਸ ਓਟੀਟੀ' ਦਾ ਨਵਾਂ ਐਪੀਸੋਡ ਆਪ ਸਭ ਵੇਖ ਸਕਦੇ ਹੋ।

PunjabKesari

ਜਦੋ ਤੋਂ ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਕੌਰ ਗਿੱਲ ਦੀ 'ਬਿੱਗ ਬੌਸ' ਦੇ ਨਵੇਂ ਐਪੀਸੋਡ 'ਚ ਜਾਣ ਦੀ ਗੱਲ ਸਾਹਮਣੇ ਆਈ ਹੈ। ਉਦੋਂ ਤੋਂ ਦੋਹਾਂ ਦੇ ਫੈਨ ਸਿਡਨਾਜ਼ ਨੂੰ ਮੁੜ ਇਕੱਠੇ ਵੇਖਣ ਲਈ ਕਾਫ਼ੀ ਉਤਸ਼ਾਹਿਤ ਹੋ ਗਏ ਹਨ। ਹਰ ਕੋਈ ਇਸ ਜੋੜੀ ਨੂੰ ਮੁੜ 'ਬਿੱਗ ਬੌਸ' ਦੇ ਘਰ 'ਚ ਦੇਖਣ ਨੂੰ ਬੇਤਾਬ ਹੈ। ਸ਼ਹਿਨਾਜ਼ ਤੇ ਸਿਧਾਰਥ ਦੀ ਜੋੜੀ ਅਜਿਹੀ ਜੋੜੀ ਹੈ, ਜਿਸ ਨੂੰ 'ਬਿੱਗ ਬੌਸ' ਦੇ ਘਰ ਤੋਂ ਬਾਹਰ ਆਉਣ ਤੋਂ ਬਾਅਦ ਕਾਫ਼ੀ ਵੱਡੀ ਫੈਨ ਫਾਲੋਵਿੰਗ ਮਿਲੀ ਹੈ।

 
 
 
 
 
 
 
 
 
 
 
 
 
 
 
 

A post shared by Voot (@voot)

ਨੋਟ - ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ। 


author

sunita

Content Editor

Related News