ਸਿਧਾਰਥ-ਕਿਆਰਾ ਦੀ ਦਿੱਲੀ ''ਚ ਹੋਈ ਰਿਸੈਪਸ਼ਨ ਪਾਰਟੀ, ਵੇਖੋ ਖ਼ੂਬਸੂਰਤ ਤਸਵੀਰਾਂ

02/11/2023 4:03:43 PM

ਮੁੰਬਈ (ਬਿਊਰੋ) : ਅਦਾਕਾਰ ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ ਦਾ ਜੋੜਾ ਸਭ ਤੋਂ ਪਿਆਰੇ ਜੋੜਿਆਂ 'ਚੋਂ ਇੱਕ ਹੈ, ਜਿਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਇਸ ਗੱਲ ਦਾ ਸਬੂਤ ਹਨ। ਲੰਬੇ ਸਮੇਂ ਤੱਕ ਡੇਟਿੰਗ ਕਰਨ ਤੋਂ ਬਾਅਦ ਸਿਧਾਰਥ ਤੇ ਕਿਆਰਾ ਨੇ ਜੈਸਲਮੇਰ ਦੇ ਸੂਰਿਆਗੜ੍ਹ ਪੈਲੇਸ 'ਚ ਵਿਆਹ ਕੀਤਾ। ਜਦੋਂ ਤੋਂ ਇਨ੍ਹਾਂ ਨੇ ਆਪਣੇ ਪਹਿਲੇ ਵਿਆਹ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਉਦੋਂ ਤੋਂ ਹੀ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਦੀ ਲੁੱਕ ਦੇ ਦੀਵਾਨੇ ਹੋ ਗਏ ਹਨ। ਦੂਜੇ ਪਾਸੇ, 'ਸ਼ੇਰਸ਼ਾਹ' ਜੋੜਾ ਵਿਆਹ ਤੋਂ ਬਾਅਦ ਸਿੱਧਾ ਸਿਧਾਰਥ ਦਿੱਲੀ ਵਾਲੇ ਘਰ ਪਹੁੰਚ ਗਿਆ ਸੀ। ਖ਼ਬਰਾਂ ਮੁਤਾਬਕ ਉਨ੍ਹਾਂ ਨੇ ਉੱਥੇ ਰਿਸੈਪਸ਼ਨ ਦਾ ਆਯੋਜਨ ਕੀਤਾ ਸੀ, ਜਿਸ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

PunjabKesari

ਦੱਸ ਦਈਏ ਕਿ ਸਿਧਾਰਥ ਮਲਹੋਤਰਾ ਦੇ ਫੈਨ ਪੇਜ ਨੇ ਦਿੱਲੀ ਤੋਂ ਨਵੇਂ ਵਿਆਹੇ ਜੋੜੇ ਦੀ ਰਿਸੈਪਸ਼ਨ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਨਵੀਂ ਦੁਲਹਨ ਕਿਆਰਾ ਬਹੁਤ ਹੀ ਸਿੰਪਲ ਲੁੱਕ 'ਚ ਨਜ਼ਰ ਆ ਰਹੀ ਹੈ, ਜਿਸ 'ਚ ਉਹ ਕਾਫ਼ੀ ਸੋਹਣੀ ਲੱਗ ਰਹੀ ਹੈ। ਵੀਰਵਾਰ ਰਾਤ ਕਿਆਰਾ ਅਤੇ ਸਿਧਾਰਥ ਨੂੰ ਦਿੱਲੀ ਦੇ ਰਿਸੈਪਸ਼ਨ ਵਾਲੀ ਥਾਂ 'ਤੇ ਕੈਜ਼ੂਅਲ ਅੰਦਾਜ਼ 'ਚ ਦੇਖਿਆ ਗਿਆ ਸੀ। ਹਾਲਾਂਕਿ ਉਸ ਨੇ ਪਾਪਰਾਜ਼ੀ ਲਈ ਪੋਜ਼ ਨਹੀਂ ਦਿੱਤੇ।

PunjabKesari

ਦੱਸਣਯੋਗ ਹੈ ਕਿ ਸਿਧਾਰਥ ਅਤੇ ਕਿਆਰਾ ਦਾ ਵਿਆਹ 7 ਫਰਵਰੀ ਮੰਗਲਵਾਰ ਨੂੰ ਰਾਜਸਥਾਨ ਦੇ ਜੈਸਲਮੇਰ ਦੇ ਸੂਰਿਆਗੜ੍ਹ ਪੈਲੇਸ 'ਚ ਹੋਇਆ ਸੀ। ਕਿਆਰਾ ਨੇ ਆਪਣੇ ਵਿਆਹ 'ਚ ਮਨੀਸ਼ ਮਲਹੋਤਰਾ ਦੁਆਰਾ ਡਿਜ਼ਾਈਨ ਕੀਤਾ ਹਲਕਾ ਗੁਲਾਬੀ ਲਹਿੰਗਾ ਪਾਇਆ ਸੀ।

PunjabKesari

ਦਿੱਲੀ ਰਿਸੈਪਸ਼ਨ ਤੋਂ ਬਾਅਦ ਹੁਣ ਸਿਧਾਰਥ-ਕਿਆਰਾ 12 ਫਰਵਰੀ ਨੂੰ ਮੁੰਬਈ 'ਚ ਆਪਣੇ ਦੋਸਤਾਂ ਅਤੇ ਕਰੀਬੀ ਸਹਿਯੋਗੀਆਂ ਲਈ ਦੂਜੀ ਰਿਸੈਪਸ਼ਨ ਦੀ ਮੇਜ਼ਬਾਨੀ ਕਰਨਗੇ। ਸੇਂਟ ਰੇਗਿਸ ਹੋਟਲ 'ਚ ਹੋਣ ਵਾਲੇ ਇਸ ਸਮਾਰੋਹ 'ਚ ਇੰਡਸਟਰੀ ਦੇ ਕਈ ਵੱਡੇ ਹਸਤੀਆਂ ਦੇ ਆਉਣ ਦੀ ਉਮੀਦ ਹੈ।

PunjabKesari
ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਰਾਹੀਂ ਸਾਡੇ ਨਾਲ ਜ਼ਰੂਰ ਸਾਂਝੀ ਕਰੋ।


sunita

Content Editor

Related News