ਵੈਲੇਨਟਾਈਨਸ ਡੇ ਮੌਕੇ ਸਿਧਾਰਥ-ਕਿਆਰਾ ਨੇ ਸਾਂਝੀਆਂ ਕੀਤੀਆਂ ਹਲਦੀ ਦੀਆਂ ਰੋਮਾਂਟਿਕ ਤਸਵੀਰਾਂ
Wednesday, Feb 15, 2023 - 11:43 AM (IST)
ਮੁੰਬਈ (ਬਿਊਰੋ)– ਸਿਧਾਰਥ ਮਲਹੋਤਰਾ ਤੇ ਕਿਆਰਾ ਅਡਵਾਨੀ ਨੇ ਆਪਣੀ ਹਲਦੀ ਦੀ ਰਸਮ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਹਨ। ਤਸਵੀਰਾਂ ’ਚ ਕਿਆਰਾ ਪੀਲੇ ਲਹਿੰਗੇ ’ਚ ਬੇਹੱਦ ਖ਼ੂਬਸੂਰਤ ਲੱਗ ਰਹੀ ਹੈ, ਜਦਕਿ ਸਿਧਾਰਥ ਨੇ ਵੀ ਟਵਿਨਿੰਗ ਦੌਰਾਨ ਪੀਲੇ ਰੰਗ ਦਾ ਕੁੜਤਾ ਪਹਿਨਿਆ ਹੋਇਆ ਸੀ। ਹਲਦੀ ਦੀਆਂ ਇਨ੍ਹਾਂ ਤਸਵੀਰਾਂ ’ਚ ਦੋਵੇਂ ਇਕੱਠੇ ਕਾਫੀ ਖ਼ੂਬਸੂਰਤ ਲੱਗ ਰਹੇ ਹਨ।
ਸਿਧਾਰਥ ਤੇ ਕਿਆਰਾ ਦਾ ਵਿਆਹ ਬਾਲੀਵੁੱਡ ਦੇ ਸਭ ਤੋਂ ਵੱਧ ਉਡੀਕੇ ਜਾਣ ਵਾਲੇ ਵਿਆਹਾਂ ’ਚੋਂ ਇਕ ਸੀ। ਲੋਕ ਵਿਆਹ ਦੀਆਂ ਤਸਵੀਰਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ, ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਹੁਣ ਤੱਕ ਸਭ ਤੋਂ ਵੱਧ ਪਸੰਦ ਕੀਤੀਆਂ ਜਾਣ ਵਾਲੀਆਂ ਤਸਵੀਰਾਂ ਬਣ ਚੁੱਕੀਆਂ ਹਨ।
ਇੰਸਟਾਗ੍ਰਾਮ ਅਕਾਊਂਟ ’ਤੇ ਲਾਈਕਸ ਹਾਸਲ ਕਰਨ ਵਾਲੀ ਸਿਡ-ਕਿਆਰਾ ਦੇ ਵਿਆਹ ਦੀਆਂ ਤਸਵੀਰਾਂ ਨੇ ਆਲੀਆ-ਰਣਬੀਰ ਤੇ ਕੈਟਰੀਨਾ-ਵਿੱਕੀ ਦੇ ਵਿਆਹ ਦੀਆਂ ਤਸਵੀਰਾਂ ਨੂੰ ਵੀ ਪਿੱਛੇ ਛੱਡ ਦਿੱਤਾ ਹੈ।
ਸਿਧਾਰਥ ਕਿਆਰਾ ਨੇ 7 ਫਰਵਰੀ ਨੂੰ ਜੈਸਲਮੇਰ ਦੇ ਸੂਰਿਆਗੜ੍ਹ ਪੈਲੇਸ ’ਚ ਵਿਆਹ ਕਰਵਾਇਆ ਸੀ। ਦੋਵਾਂ ਨੇ ਆਪਣੇ ਵਿਆਹ ਨੂੰ ਗੁਪਤ ਰੱਖਿਆ ਸੀ। ਵਿਆਹ ਸਮਾਗਮ 5 ਫਰਵਰੀ ਤੋਂ 7 ਫਰਵਰੀ ਤੱਕ ਚੱਲਿਆ। ਵਿਆਹ ’ਚ ਪਰਿਵਾਰ ਤੇ ਕਰੀਬੀ ਦੋਸਤ ਸ਼ਾਮਲ ਹੋਏ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।