ਪ੍ਰਤਿਊਸ਼ਾ ਦੀ ਮੌਤ ਤੋਂ ਬਾਅਦ ਪਰਿਵਾਰ ਦਾ ਸਹਾਰਾ ਬਣੇ ਸਨ ਸਿਧਾਰਥ ਸ਼ੁਕਲਾ, ਅਦਾਕਾਰਾ ਦੇ ਪਿਤਾ ਨੇ ਆਖੀ ਇਹ ਗੱਲ
Saturday, Sep 04, 2021 - 12:05 PM (IST)
ਮੁੰਬਈ- 3 ਸਤੰਬਰ ਦੀ ਦੁਪਿਹਰ ਨੂੰ ਅਦਾਕਾਰ ਸਿਧਾਰਥ ਸ਼ੁਕਲਾ ਦਾ ਅੰਤਿਮ ਸੰਸਕਾਰ ਹੋਇਆ। ਓਸ਼ੀਵਾਰਾ ਸ਼ਮਸ਼ਾਨ ਘਾਟ 'ਚ ਪਰਿਵਾਰ ਅਤੇ ਦੋਸਤਾਂ ਨੇ ਸਿਧਾਰਥ ਨੂੰ ਨਮ ਅੱਖਾਂ ਨਾਲ ਵਿਦਾਈ ਦਿੱਤੀ। ਉਨ੍ਹਾਂ ਦੀ ਮਾਂ ਰੀਤਾ ਸ਼ੁਕਲਾ ਨੇ ਪੁੱਤਰ ਨੂੰ ਅਗਨੀ ਦਿੱਤੀ ਅਤੇ ਕਰੀਬੀ ਦੋਸਤ ਸ਼ਹਿਨਾਜ਼ ਗਿੱਲ ਵੀ ਮੌਜੂਦ ਰਹੀ। ਸਿਧਾਰਥ ਸ਼ੁਕਲਾ 2 ਸਤੰਬਰ ਦੀ ਸਵੇਰ ਛੋਟੀ ਜਿਹੀ ਉਮਰ 'ਚ ਇਸ ਦੁਨੀਆ ਨੂੰ ਅਲਵਿਦਾ ਕਹਿ ਕੇ ਚਲੇ ਗਏ। ਉਨ੍ਹਾਂ ਦੀ ਮੌਤ ਦੀ ਵਜ੍ਹਾ ਹਾਰਟ ਅਟੈਕ ਦੱਸੀ ਜਾ ਰਹੀ ਹੈ ਜਿਸ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ। ਸਵ. ਸਿਧਾਰਥ ਸ਼ੁਕਲਾ ਵੱਡੇ ਦਿਲ ਵਾਲੇ ਇਨਸਾਨ ਸਨ।
ਆਪਣੀ ਕੋਅ-ਸਟਾਰ ਅਤੇ ਅਦਾਕਾਰਾ ਪ੍ਰਤਿਊਸ਼ਾ ਬੈਨਰਜੀ ਦੇ ਸੁਸਾਇਡ ਤੋਂ ਬਾਅਦ ਉਹ ਉਨ੍ਹਾਂ ਦੇ ਪਰਿਵਾਰ ਦੇ ਲਗਾਤਾਰ ਸੰਪਰਕ 'ਚ ਸਨ ਅਤੇ ਮਦਦ ਲਈ ਹਮੇਸ਼ਾ ਤਿਆਰ ਰਹਿੰਦੇ ਸਨ। ਇਸ ਗੱਲ ਦੀ ਜਾਣਕਾਰੀ ਸਵ. ਪ੍ਰਤਿਊਸ਼ਾ ਦੇ ਪਿਤਾ ਨੇ ਇਕ ਮੀਡੀਆ ਹਾਊਸ ਨੂੰ ਦਿੱਤੇ ਇੰਟਰਵਿਊ 'ਚ ਦਿੱਤੀ ਹੈ। ਸਿਧਾਰਥ ਅਤੇ ਪ੍ਰਤਿਊਸ਼ਾ ਦੋਵੇਂ ਹੀ ਬਾਲਿਕਾ ਵਧੂ' ਨਾਲ ਘਰ-ਘਰ 'ਚ ਮਸ਼ਹੂਰ ਹੋਏ ਸਨ।
ਪ੍ਰਤਿਊਸ਼ਾ ਦੇ ਪਿਤਾ ਜੀ ਸ਼ੰਕਰ ਬੈਨਰਜੀ ਨੇ ਕਿਹਾ ਕਿ ਸਿਧਾਰਥ ਦੀ ਮੌਤ ਦੀ ਖਬਰ ਨੇ ਉਨ੍ਹਾਂ ਨੂੰ ਡੂੰਘਾ ਸਦਮਾ ਦਿੱਤਾ ਹੈ। ਉਨ੍ਹਾਂ ਨੂੰ ਸਿਧਾਰਥ ਦੀ ਇੰਨੀ ਛੋਟੀ ਜਿਹੀ ਉਮਰ 'ਚ ਮੌਤ ਦੀ ਵਜ੍ਹਾ ਸਮਝ ਨਹੀਂ ਆਈ। ਉਨ੍ਹਾਂ ਨੇ ਦੱਸਿਆ ਕਿ ਉਹ ਸਿਧਾਰਥ ਸ਼ੁਕਲਾ ਨੂੰ ਆਪਣੇ ਪੁੱਤਰ ਦੀ ਤਰ੍ਹਾਂ ਮੰਨਦੇ ਸਨ। ਉਨ੍ਹਾਂ ਦੀ ਅਤੇ ਪ੍ਰਤਿਊਸ਼ਾ ਦੇ ਵਿਚਕਾਰ ਕਾਫੀ ਡੂੰਘੀ ਦੋਸਤੀ ਸੀ। ਉਹ ਹਮੇਸ਼ਾ ਪ੍ਰਤਿਊਸ਼ਾ ਦੇ ਪਰਿਵਾਰ ਨੂੰ ਮਿਲਣ ਵੀ ਆਉਂਦੇ ਸਨ।
ਉਨ੍ਹਾਂ ਨੇ ਅੱਗੇ ਕਿਹਾ ਕਿ 'ਤਾਲਾਬੰਦੀ 'ਚ ਸਿਧਾਰਥ ਸ਼ੁਕਲਾ ਨੇ ਉਨ੍ਹਾਂ ਦੇ ਅਕਾਊਂਟ 'ਚ ਜ਼ਬਰਦਸਤੀ 20 ਹਜ਼ਾਰ ਰੁਪਏ ਪਾਏ ਸਨ। ਉਨ੍ਹਾਂ ਨੇ ਕਿਹਾ ਕਿ ਪ੍ਰਤਿਊਸ਼ਾ ਦੀ ਮੌਤ ਤੋਂ ਬਾਅਦ ਲੋਕਾਂ ਨੇ ਸਿਧਾਰਥ ਅਤੇ ਮੇਰੀ ਧੀ ਦੀ ਵਿਚਾਲੇ ਰਿਸ਼ਤੇ ਨੂੰ ਲੈ ਕੇ ਕਈ ਗੱਲਾਂ ਆਖੀਆਂ ਸਨ। ਇਸ ਕਾਰਨ ਕਰਕੇ ਸਿਧਾਰਥ ਨੇ ਫਿਰ ਸਾਡੇ ਘਰ ਆਉਣਾ ਬੰਦ ਕਰ ਦਿੱਤਾ ਸੀ। ਉਹ ਮੈਸੇਜ 'ਚ ਸਾਡੀ ਮਦਦ ਲਈ ਪੁੱਛਦੇ ਸਨ।
ਦੱਸ ਦੇਈਏ ਕਿ ਬੁੱਧਵਾਰ ਰਾਤ ਨੂੰ ਸਿਧਾਰਥ ਕਰੀਬ 10 ਤੋਂ 11 ਵਜੇ ਘਰ ਵਾਪਸ ਪਰਤੇ ਤਾਂ ਉਨ੍ਹਾਂ ਨੂੰ ਅਸਹਿਜ ਮਹਿਸੂਸ ਹੋਇਆ। ਉਨ੍ਹਾਂ ਨੇ ਆਪਣੀ ਕਰੀਬੀ ਦੋਸਤ ਸ਼ਹਿਨਾਜ਼ ਨੂੰ ਬੁਲਾਇਆ ਅਤੇ ਬੈਚੇਨੀ ਹੋਣ 'ਤੇ ਰਾਤ ਨੂੰ ਕੁਝ ਸਮੇਂ ਲਈ ਉਨ੍ਹਾਂ ਦੀ ਗੋਦ 'ਚ ਲੇਟੇ। ਇਸ ਦੌਰਾਨ ਉਨ੍ਹਾਂ ਦੀ ਮਾਂ ਅਤੇ ਸ਼ਹਿਨਾਜ਼ ਨੇ ਸਿਧਾਰਥ ਨੂੰ ਨਿੰਬੂ ਪਾਣੀ ਅਤੇ ਆਈਸਕ੍ਰਾਈਮ ਵੀ ਦੇਣੀ ਚਾਹੀ। ਅਗਲੀ ਸਵੇਰੇ ਸਿਧਾਰਥ ਅਚੇਤ ਹਾਲਤ 'ਚ ਮਿਲੇ, ਜਿਸ ਨੂੰ ਹਸਪਤਾਲ 'ਚ ਮ੍ਰਿਤ ਘੋਸ਼ਿਤ ਕਰ ਦਿੱਤਾ ਗਿਆ। ਇਸ ਖਬਰ ਨੇ ਉਨ੍ਹਾਂ ਦੇ ਪ੍ਰਸ਼ੰਸਕ ਅਤੇ ਸਿਨੇਮਾ ਪ੍ਰੇਮੀਆਂ ਨੂੰ ਸਕਤੇ 'ਚ ਪਾ ਦਿੱਤਾ।