ਖ਼ੁਲਾਸਾ : ਡੇਢ ਮਹੀਨਾ ਪਹਿਲਾਂ ਇਸ ਘਟਨਾ ਕਾਰਨ ਸਿਧਾਰਥ ਲਈ ਤੁਰਨਾ ਫਿਰਨਾ ਵੀ ਹੋ ਗਿਆ ਸੀ ਔਖਾ

09/03/2021 1:01:42 PM

ਮੁੰਬਈ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਦੇ ਜੇਤੂ ਸਿਧਾਰਥ ਸ਼ੁਕਲਾ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ। ਸਿਧਾਰਥ ਦੀ ਮੌਤ ਨਾਲ ਉਨ੍ਹਾਂ ਦੇ ਪਰਿਵਾਰ ਦੇ ਨਾਲ-ਨਾਲ ਫੈਨਜ਼ ਵੀ ਸਦਮੇ 'ਚ ਹਨ। ਐਂਟਰਟੇਨਮੇਂਟ ਇੰਡਸਟਰੀ ਨਾਲ ਜੁੜੇ ਲੋਕ ਵੀ ਸਿਧਾਰਥ ਦੀ ਮੌਤ 'ਤੇ ਯਕੀਨ ਨਹੀਂ ਕਰ ਪਾ ਰਹੇ। 

ਇਹ ਵੀ ਖ਼ਬਰ ਪੜ੍ਹੋ - ਸ਼ਹਿਨਾਜ਼ ਦੇ ਹੱਥਾਂ 'ਚ ਤੋੜਿਆ ਸੀ ਸਿਧਾਰਥ ਸ਼ੁਕਲਾ ਨੇ ਦਮ, ਸਾਹਮਣੇ ਆਇਆ ਦਿਲ ਨੂੰ ਝੰਜੋੜ ਦੇਣ ਵਾਲਾ ਬਿਆਨ

ਸਿਧਾਰਥ ਸ਼ੁਕਲਾ ਦੀ ਕਥਿਤ ਸੱਟ ਦਾ ਖੁਲਾਸਾ ਉਸ ਦੇ ਜਿਮ ਟ੍ਰੇਨਰ ਸੋਨੂੰ ਚੌਰਸੀਆ ਨੇ ਇਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ ਦੌਰਾਨ ਕੀਤਾ ਹੈ। ਉਸ ਨੇ ਕਿਹਾ, "ਇਕ ਤੋਂ ਡੇਢ ਮਹੀਨੇ ਪਹਿਲਾਂ ਉਸ ਦਾ ਪੈਰ ਸੈਰ ਕਰਦੇ ਸਮੇਂ ਮੁੜ ਗਿਆ ਸੀ ਅਤੇ ਉਹ ਡਿੱਗ ਗਿਆ ਸੀ। ਇਸ ਤੋਂ ਬਾਅਦ ਉਹ ਕੋਕਿਲਾਬੇਨ ਹਸਪਤਾਲ 'ਚ ਨਸਾਂ ਦਾ ਇਲਾਜ ਕਰਵਾ ਰਿਹਾ ਸੀ। ਉਹ ਖੜ੍ਹੇ ਹੋਣ ਦੇ ਵੀ ਯੋਗ ਨਹੀਂ ਸੀ। ਉਸ ਨੂੰ ਬਾਇਓਟਿਕ ਦਵਾਈਆਂ ਦਿੱਤੀਆਂ ਗਈਆਂ ਸਨ ਅਤੇ ਜ਼ਿਆਦਾ ਮੂਮੈਂਟ ਕਰਨ ਤੋਂ ਰੋਕਿਆ ਗਿਆ ਸੀ। ਹਾਲਾਂਕਿ, ਵਰਕ ਆਊਟ ਕਰਨ ਤੋਂ ਇਨਕਾਰ ਨਹੀਂ ਕੀਤਾ ਸੀ। ਆਮ ਤੌਰ 'ਤੇ ਸਿਧਾਰਥ ਖ਼ੁਦ ਡਰਾਈਵਿੰਗ ਕਰਦਾ ਸੀ ਪਰ ਸੱਟ ਲੱਗਣ ਤੋਂ ਬਾਅਦ ਉਸ ਦਾ ਡਰਾਈਵਰ ਹੀ ਆਉਂਦਾ ਸੀ। ਸਿਧਾਰਥ ਨੇ ਦੌੜਨਾ ਵੀ ਬੰਦ ਕਰ ਦਿੱਤਾ ਸੀ ਪਰ ਆਪਣਾ ਕੰਮ ਕਰਨਾ ਜਾਰੀ ਰੱਖਿਆ।"

ਇਹ ਵੀ ਖ਼ਬਰ ਪੜ੍ਹੋ -  ਮੌਤ ਤੋਂ 3 ਦਿਨ ਪਹਿਲਾਂ ਸਿਧਾਰਥ ਨੇ ਲਿਖੀ ਸੀ ਦਿਲ ਛੂਹ ਲੈਣ ਵਾਲੀ ਪੋਸਟ, ਹੁਣ ਹੋਈ ਵਾਇਰਲ

ਸਿਡ ਬਹੁਤ ਮਜ਼ਬੂਤ ਅਤੇ ਜੈਨੇਟਿਕਲੀ ਤੌਰ 'ਤੇ ਮਜ਼ਬੂਤ​ ਸੀ
ਸੋਨੂੰ ਚੌਰਸੀਆ ਨੇ ਕਿਹਾ, "ਅਸੀਂ ਸਾਰੇ ਹੈਰਾਨ ਹਾਂ। ਉਹ ਬਹੁਤ ਤਾਕਤਵਰ ਸੀ। ਮੈਂ ਉਸ ਨੂੰ 'ਹੰਪਟੀ ਸ਼ਰਮਾ ਕੀ ਦੁਲਹਨੀਆ' ਦੇ ਜ਼ਮਾਨੇ ਤੋਂ ਸਿਖਲਾਈ ਦੇ ਰਿਹਾ ਹਾਂ। ਹਾਂ, ਪਿਛਲੇ ਚਾਰ ਪੰਜ ਦਿਨਾਂ ਤੋਂ ਮੈਂ ਉਸ ਦੇ ਸੰਪਰਕ 'ਚ ਨਹੀਂ ਸੀ, ਇਸ ਲਈ ਕਿਉਂਕਿ ਮੈਂ ਭੋਪਾਲ 'ਚ ਸੀ। ਉੱਥੇ ਮੇਰੀ ਫ਼ਿਲਮ ਦੀ ਸ਼ੂਟਿੰਗ ਚੱਲ ਰਹੀ ਸੀ। ਉਸ ਨੇ ਮਸਲਸ ਗੇਨ ਕਰਨ ਲਈ ਕਦੇ ਸ਼ਾਰਟ ਕੱਟ ਨਹੀਂ ਅਪਨਾਇਆ। ਉਹ ਆਮ ਤੌਰ 'ਤੇ ਪਨੀਰ ਆਦਿ ਖਾਂਦਾ ਸੀ। ਉਹ ਬਹੁਤ ਮਜ਼ਬੂਤ ਸੀ। ਉਹ ਜੈਨੇਟਿਕ ਤੌਰ 'ਤੇ ਮਜ਼ਬੂਤ ਸੀ।"

ਇਹ ਵੀ ਖ਼ਬਰ ਪੜ੍ਹੋ - ਹਸਪਤਾਲ ਨੇ ਪੁਲਸ ਨੂੰ ਸੌਂਪੀ ਸਿਧਾਰਥ ਸ਼ੁਕਲਾ ਦੀ ਪੋਸਟ ਮਾਰਟਮ ਰਿਪੋਰਟ, ਅੱਜ ਹੋਵੇਗਾ ਅੰਤਿਮ ਸੰਸਕਾਰ

ਪੋਸਟ ਮਾਰਟਮ ਰਿਪੋਰਟ ਵਿੱਚ ਸੱਟ ਦਾ ਜ਼ਿਕਰ ਕੀਤਾ ਜਾ ਸਕਦਾ ਹੈ
ਸੋਨੂੰ ਚੌਰਸੀਆ ਨੇ ਅੱਗੇ ਕਿਹਾ, "ਪੋਸਟਮਾਰਟਮ ਰਿਪੋਰਟ ਹਾਰਟ ਅਟੈਕ ਤੋਂ ਪਹਿਲਾਂ ਦੀ ਸੱਟ ਬਾਰੇ ਗੱਲ ਕਰ ਰਹੀ ਹੈ। ਮੈਨੂੰ ਲੱਗਦਾ ਹੈ ਕਿ ਇਹ ਉਹੀ ਸੱਟ ਹੈ ਜੋ ਉਸ ਨੂੰ ਡੇਢ ਤੋਂ ਦੋ ਮਹੀਨੇ ਪਹਿਲਾਂ ਲੱਗੀ ਸੀ। ਉਹ ਆਪਣੀ ਮਜ਼ਬੂਤ​ਸ਼ਖਸੀਅਤ ਦਾ ਮਜ਼ਾਕ ਉਡਾਉਂਦਾ ਸੀ। ਚਲੋ ਤੁਹਾਨੂੰ ਵੈਕਸੀਨ ਲਗਵਾਉਂਦੇ ਹਾਂ ਪਰ ਉਹ ਹੱਸ ਕੇ ਟਾਲ ਦਿੰਦਾ ਸੀ ਕਿ ਆਪਾ ਕਿਹੜੇ ਕਿਤੇ ਬਾਹਰ ਜਾਣਾ-ਆਉਣਾ ਹੈ। ਜਦੋਂ ਕਿਤੇ ਬਾਹਰ ਜਾਣ ਦਾ ਸ਼ੈਡਿਊਲ ਹੋਵੇਗਾ ਤਾਂ ਵੈਕਸੀਨ ਲਗਵਾ ਲਵਾਂਗਾ।''

ਇਹ ਵੀ ਖ਼ਬਰ ਪੜ੍ਹੋ - ਕੀ ਤਣਾਅ ਤੇ ਫਿਟਨੈੱਸ ਬਣੀ ਸਿਧਾਰਥ ਸ਼ੁਕਲਾ ਦੀ ਮੌਤ ਦੀ ਵਜ੍ਹਾ? ਕਰੀਬੀ ਦੋਸਤ ਨੇ ਜਾਣੋ ਕੀ ਕਿਹਾ


sunita

Content Editor

Related News