ਮਾਂ ਨਾਲ ਨੰਗੇ ਪੈਰੀ ਲਾਲਬਾਗ ਦੇ ਰਾਜਾ ਦੇ ਦਰਬਾਰ ਪਹੁੰਚੇ ਸਿਧਾਰਥ, ਭਾਰੀ ਭੀੜ ’ਚ ਕੀਤੇ ਬੱਪਾ ਦੇ ਦਰਸ਼ਨ

Thursday, Sep 08, 2022 - 04:34 PM (IST)

ਮਾਂ ਨਾਲ ਨੰਗੇ ਪੈਰੀ ਲਾਲਬਾਗ ਦੇ ਰਾਜਾ ਦੇ ਦਰਬਾਰ ਪਹੁੰਚੇ ਸਿਧਾਰਥ, ਭਾਰੀ ਭੀੜ ’ਚ ਕੀਤੇ ਬੱਪਾ ਦੇ ਦਰਸ਼ਨ

ਬਾਲੀਵੁੱਡ ਡੈਸਕ- ਗਣੇਸ਼ ਚਤੁਰਥੀ ਮਹਾਰਾਸ਼ਟਰ ’ਚ ਬਹੁਤ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਈ ਜਾਂਦੀ ਹੈ। ਹਰ ਸਾਲ ਬਾਲੀਵੁੱਡ ਦੀਆਂ ਕਈ ਮਸ਼ਹੂਰ ਹਸਤੀਆਂ ਮੁੰਬਈ ’ਚ ਲਾਲਬਾਗ ਦੇ ਰਾਜਾ ਦੇ ਦਰਬਾਰ ’ਚ ਜਾਂਦੀਆਂ ਹਨ। ਇਸ ਵਾਰ ਵੀ ਲਾਲਬਾਗ ਦੇ ਰਾਜੇ ਦੇ ਦਰਬਾਰ ’ਚ ਬਾਲੀਵੁੱਡ ਸਿਤਾਰੇ ਨਜ਼ਰ ਆਏ ਹਨ। ਬਾਲੀਵੁੱਡ ਸਿਤਾਰੇ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਬੱਪਾ ਦੇ ਦਰਸ਼ਨਾਂ ਲਈ ਜਾ ਰਹੇ ਹਨ। 

PunjabKesari

ਇਹ ਵੀ ਪੜ੍ਹੋ : ਫ਼ਿਲਮ ‘ਵਿਕਰਮ ਵੇਧਾ’ ਦਾ ਧਮਾਕੇਦਾਰ ਟ੍ਰੇਲਰ ਹੋਇਆ ਰਿਲੀਜ਼, ਰਿਤਿਕ ਅਤੇ ਸੈਫ਼ ਦਾ ਹੋਵੇਗਾ ਜ਼ਬਰਦਸਤ ਟਕਰਾਅ

ਹਾਲ ਹੀ ’ਚ ਅਦਾਕਾਰ ਸਿਧਾਰਥ ਮਲਹੋਤਰਾ ਆਪਣੀ ਮਾਂ ਨਾਲ ਲਾਲਬਾਗ ਪਹੁੰਚੇ, ਜਿੱਥੋਂ ਦੀਆਂ ਉਨ੍ਹਾਂ ਦੀਆਂ ਤਸਵੀਰਾਂ ਇੰਟਰਨੈੱਟ ’ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਤਸਵੀਰਾਂ ’ਚ ਦੇਖਿਆ ਜਾ ਸਕਦਾ ਹੈ ਕਿ ਸਿਧਾਰਥ ਮਲਹੋਤਰਾ ਆਪਣੀ ਮਾਂ ਨਾਲ ਲਾਲਬਾਗ ਦੇ ਰਾਜੇ ਨੂੰ ਭਾਰੀ ਭੀੜ ਦੇ ਵਿਚਕਾਰ ਦੇਖਣ ਜਾ ਰਹੇ ਹਨ।

PunjabKesari

ਇਸ ਦੌਰਾਨ ਅਦਾਕਾਰ ਸ਼ਰਧਾਲੂਆਂ ਦੀ ਤਰ੍ਹਾਂ ਭੀੜ ’ਚ ਨਜ਼ਰ ਆਏ।ਅਦਾਕਾਰ ਦੇ ਲੁੱਕ ਦੀ ਗੱਲ ਕਰੀਏ ਤਾਂ ਸਿਧਾਰਥ ਨੇ ਵਾਈਟ ਕੁੜਤਾ ਪਜਾਮਾ ਪਾਇਆ ਹੋਇਆ ਹੈ। ਅਦਾਕਾਰ ਇਸ ਸਮੇਂ ਆਪਣੀ ਮਾਂ ਨਾਲ ਨਜ਼ਰ ਆ ਰਹੇ ਹਨ। ਉਨ੍ਹਾਂ ਦੀ ਮਾਂ ਸਧਾਰਨ ਯੈਲੋ ਸੂਟ ’ਚ ਨਜ਼ਰ ਆ ਰਹੀ ਹੈ। 

PunjabKesari

ਇਹ ਵੀ ਪੜ੍ਹੋ : ਬਬਲੀ ਬਾਊਂਸਰ: ਲੇਡੀ ਬਾਊਂਸਰ ਬਣ ਕੇ ਨਜ਼ਰ ਆਈ ਤਮੰਨਾ, ਫ਼ਿਲਮ ਦੇ ਟ੍ਰੇਲਰ ਨੂੰ ਮਿਲ ਰਿਹਾ ਹੈ ਚੰਗਾ ਰਿਸਪਾਂਸ

ਸਿਧਾਰਥ ਮਲਹੋਤਰਾ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਅਦਾਕਾਰ ਨੂੰ ਆਖ਼ਰੀ ਵਾਰ ਫ਼ਿਲਮ ‘ਸ਼ੇਰਸ਼ਾਹ’ ’ਚ ਦੇਖਿਆ ਗਿਆ ਸੀ, ਜਿਸ ’ਚ ਉਹ ਅਦਾਕਾਰਾ ਕਿਆਰਾ ਅਡਵਾਨੀ ਦੇ ਨਾਲ ਨਜ਼ਰ ਆਏ ਸਨ। ਹੁਣ ਉਹ ਜਲਦੀ ਹੀ ਅਜੈ ਦੇਵਗਨ ਅਤੇ ਰਕੁਲ ਪ੍ਰੀਤ ਸਿੰਘ ਨਾਲ ‘ਥੈਂਕ ਗੌਡ’ ’ਚ ਨਜ਼ਰ ਆਉਣਗੇ।

PunjabKesari


author

Shivani Bassan

Content Editor

Related News