ਸਿਧਾਰਥ ਨੂੰ ਹਮੇਸ਼ਾ ਨਾਲ ਲੈ ਕੇ ਚੱਲਦੀ ਹੈ ਸ਼ਹਿਨਾਜ਼, ਪ੍ਰਸ਼ੰਸਕ ਨੂੰ ਆਟੋਗ੍ਰਾਫ ਦਿੰਦੇ ਹੋਏ ਪਹਿਲਾਂ ਲਿਖਿਆ ਸਿਡ ਫਿਰ ਨਾਜ਼

Friday, Jul 01, 2022 - 11:13 AM (IST)

ਸਿਧਾਰਥ ਨੂੰ ਹਮੇਸ਼ਾ ਨਾਲ ਲੈ ਕੇ ਚੱਲਦੀ ਹੈ ਸ਼ਹਿਨਾਜ਼, ਪ੍ਰਸ਼ੰਸਕ ਨੂੰ ਆਟੋਗ੍ਰਾਫ ਦਿੰਦੇ ਹੋਏ ਪਹਿਲਾਂ ਲਿਖਿਆ ਸਿਡ ਫਿਰ ਨਾਜ਼

ਮੁੰਬਈ- ਸ਼ੋਅ 'ਬਿਗ ਬੌਸ 13' ਫੇਮ ਸ਼ਹਿਨਾਜ਼ ਗਿੱਲ ਦੀ ਕਾਫੀ ਤਗੜੀ ਫੈਨ ਫੋਲੋਇੰਗ ਹੈ। ਬਿਗ ਬੌਸ 'ਚ ਸ਼ਹਿਨਾਜ਼ ਅਤੇ ਸਿਧਾਰਥ ਸ਼ੁਕਲਾ ਦੀ ਜੋੜੀ ਕਾਫੀ ਪਸੰਦ ਕੀਤੀ ਗਈ ਸੀ। ਪ੍ਰਸ਼ੰਸਕਾਂ ਨੇ ਦੋਵਾਂ ਦੀ ਜੋੜੀ ਨੂੰ ਸਿਡਨਾਜ਼ ਦਾ ਨਾਂ ਦਿੱਤਾ ਸੀ। ਹਾਲ ਹੀ 'ਚ ਸ਼ਹਿਨਾਜ਼ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਕੇ ਪ੍ਰਸ਼ੰਸਕ ਭਾਵੁਕ ਹੋ ਗਏ ਹਨ। 

PunjabKesari
ਵੀਡੀਓ 'ਚ ਸ਼ਹਿਨਾਜ਼ ਆਪਣੇ ਇਕ ਪ੍ਰਸ਼ੰਸਕ ਨੂੰ ਆਟੋਗ੍ਰਾਫ ਦੇ ਰਹੀ ਹੈ। ਸ਼ਹਿਨਾਜ਼ ਆਟੋਗ੍ਰਾਫ ਦਿੰਦੇ ਹੋਏ ਪਹਿਲੇ ਸਿਡ ਲਿਖਦੀ ਹੈ ਅਤੇ ਉਸ ਤੋਂ ਬਾਅਦ ਨਾਜ਼। ਅਦਾਕਾਰਾ ਨੇ ਲਿਖਿਆ ਹੈ ਕਿ ਸ਼ਹਿਨਾਜ਼ ਤੁਹਾਡੇ ਨਾਲ ਪਿਆਰ ਕਰਦੀ ਹੈ, ਹਮੇਸ਼ਾ ਸਪੋਰਟ ਕਰਦੇ ਰਹਿਣਾ ਸਿਡਨਾਜ਼। ਪ੍ਰਸ਼ੰਸਕਾਂ ਨੂੰ ਸ਼ਹਿਨਾਜ਼ ਦੇ ਆਟੋਗ੍ਰਾਫ ਦਾ ਇਹ ਅੰਦਾਜ਼ ਕਾਫੀ ਪਸੰਦ ਆਇਆ ਹੈ ਅਤੇ ਉਹ ਉਨ੍ਹਾਂ ਦੀ ਖੂਬ ਤਾਰੀਫ਼ ਕਰ ਰਹੇ ਹਨ। ਪ੍ਰਸ਼ੰਸਕ ਇਸ ਵੀਡੀਓ ਨੂੰ ਖੂਬ ਪਸੰਦ ਕਰ ਰਹੇ ਹਨ। 

 

ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਸ਼ਹਿਨਾਜ਼ ਨੇ ਅਹਿਮਦਾਬਾਦ 'ਚ ਰੈਪ ਵਾਕ ਕੀਤਾ ਸੀ। ਸ਼ਹਿਨਾਜ਼ ਨੇ ਸਿੱਧੂ ਮੂਸੇ ਵਾਲਾ ਦੇ ਗਾਣੇ 'ਸੋਹਣੇ ਲੱਗਦੇ' 'ਤੇ ਡਾਂਸ ਕੀਤਾ ਸੀ। ਅਦਾਕਾਰਾ ਦੀ ਇਸ ਲੁੱਕ ਨੂੰ ਪ੍ਰਸ਼ੰਸਕਾਂ ਨੇ ਖੂਬ ਪਿਆਰ ਦਿੱਤਾ ਸੀ। 

PunjabKesari


author

Aarti dhillon

Content Editor

Related News