ਸ਼ਾਹਰੁਖ਼ ਖ਼ਾਨ ਨੂੰ ਅਲਫ਼ਾ ਤੇ ਮਰਦਾਨਗੀ ਦਾ ਸਿੰਬਲ ਬਣਾਉਣਾ ਚਾਹੁੰਦੇ ਸਨ ਸਿਧਾਰਥ ਆਨੰਦ

Tuesday, Dec 06, 2022 - 11:45 AM (IST)

ਮੁੰਬਈ (ਬਿਊਰੋ)– ਆਦਿਤਿਆ ਚੋਪੜਾ ਤੇ ਨਿਰਦੇਸ਼ਕ ਸਿਧਾਰਥ ਆਨੰਦ ‘ਪਠਾਨ’ ਨੂੰ ਭਾਰਤ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਐਕਸ਼ਨ ਫ਼ਿਲਮ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਯਸ਼ਰਾਜ ਫ਼ਿਲਮਜ਼ ਦੀ ਸ਼ਾਨਦਾਰ ਐਕਸ਼ਨ ਨਾਲ ਭਰਪੂਰ ‘ਪਠਾਨ’ ਆਦਿਤਿਆ ਚੋਪੜਾ ਦੇ ਸਪਾਈ ਯੂਨੀਵਰਸ ਦਾ ਹਿੱਸਾ ਹੈ ਤੇ ਫ਼ਿਲਮ ’ਚ ਦੇਸ਼ ਦੇ ਸਭ ਤੋਂ ਵੱਡੇ ਸੁਪਰਸਟਾਰ ਸ਼ਾਹਰੁਖ ਖ਼ਾਨ, ਦੀਪਿਕਾ ਪਾਦੁਕੋਣ ਤੇ ਜੌਨ ਅਬ੍ਰਾਹਮ ਮੁੱਖ ਭੂਮਿਕਾਵਾਂ ’ਚ ਹਨ।

‘ਪਠਾਨ’ ’ਚ ਸ਼ਾਹਰੁਖ ਖ਼ਾਨ ਨੂੰ ਕਿਲਿੰਗ ਮਸ਼ੀਨ ਸਪਾਈ ਵਜੋਂ ਦਰਸਾਇਆ ਗਿਆ ਹੈ। ਸਿਧਾਰਥ ਨੇ ‘ਪਠਾਨ’ ’ਚ ਸੁਪਰਸਟਾਰ ਦੇ ਉਬਰ ਕੂਲ ਲੁੱਕ ਬਾਰੇ ’ਚ ਗੱਲ ਕੀਤੀ, ਜੋ ਕਿ ਪਹਿਲਾਂ ਹੀ ਲੋਕਾਂ ’ਚ ਮਸ਼ਹੂਰ ਹੋ ਚੁੱਕਿਆ ਹੈ।

ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਮੂਸੇਵਾਲਾ ਕਤਲਕਾਂਡ 'ਚ ਬੱਬੂ ਮਾਨ ਨੂੰ ਪੁਲਸ ਨੇ ਸੱਦਿਆ !

ਸਿਧਾਰਥ ਦਾ ਕਹਿਣਾ ਹੈ, ‘‘ਸ਼ਾਹਰੁਖ ਨੇ ਅਣਗਿਣਤ ਲੁੱਕਸ ’ਚ ਖ਼ੁਦ ਨੂੰ ਪੇਸ਼ ਕੀਤਾ ਹੈ, ਜਿਨ੍ਹਾਂ ਨੇ ਦੇਸ਼ ਦੇ ਪੌਪ ਕਲਚਰ ਨੂੰ ਸ਼ੇਪ ਦਿੱਤੀ ਹੈ। ਉਸ ਦੇ ਲੁੱਕਸ ਲੋਕਾਂ ਦੀਆਂ ਯਾਦਾਂ ਨਾਲ ਜੁੜੇ ਹੁੰਦੇ ਹਨ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਉਨ੍ਹਾਂ ਨੇ ਫ਼ਿਲਮਾਂ ’ਚ ਆਪਣੇ ਸਟਾਈਲ ਨਾਲ ਭਾਰਤ ਨੂੰ ਹੋਰ ਵੀ ਫੈਸ਼ਨੇਬਲ ਬਣਾਇਆ ਹੈ।’’

ਉਨ੍ਹਾਂ ਅੱਗੇ ਕਿਹਾ, ‘‘ਇਸ ਲਈ ‘ਪਠਾਨ’ ’ਚ ਡੈਸ਼ਿੰਗ ਸਪਾਈ ਦੀ ਭੂਮਿਕਾ ਨਿਭਾਉਣ ਵਾਲੇ ਸ਼ਾਹਰੁਖ ਲਈ ਇਕ ਵੱਖਰਾ ਲੁੱਕ ਤਿਆਰ ਕਰਨਾ ਇਕ ਵੱਡੀ ਚੁਣੌਤੀ ਸੀ।’’ ‘ਪਠਾਨ’ 25 ਜਨਵਰੀ ਨੂੰ ਹਿੰਦੀ, ਤਾਮਿਲ ਤੇ ਤੇਲਗੂ ’ਚ ਰਿਲੀਜ਼ ਹੋਣ ਵਾਲੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News