ਸਮੁੰਦਰ ਕਿਨਾਰੇ ਛੁੱਟੀਆਂ ਦਾ ਆਨੰਦ ਲੈਂਦੇ ਦਿਸੇ ਅਦਾਕਾਰ ਸਿਧਾਂਤ ਚਤੁਰਵੇਦੀ

Tuesday, Mar 18, 2025 - 05:05 PM (IST)

ਸਮੁੰਦਰ ਕਿਨਾਰੇ ਛੁੱਟੀਆਂ ਦਾ ਆਨੰਦ ਲੈਂਦੇ ਦਿਸੇ ਅਦਾਕਾਰ ਸਿਧਾਂਤ ਚਤੁਰਵੇਦੀ

ਮੁੰਬਈ (ਏਜੰਸੀ)- ਬਾਲੀਵੁੱਡ ਅਦਾਕਾਰ ਸਿਧਾਂਤ ਚਤੁਰਵੇਦੀ ਨੇ ਸੋਸ਼ਲ ਮੀਡੀਆ 'ਤੇ ਆਪਣੀਆਂ ਸ਼ਾਨਦਾਰ ਛੁੱਟੀਆਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ। ਸਮੁੰਦਰ ਦੇ ਕਿਨਾਰੇ ਇੱਕ ਆਕਰਥਕ ਸਥਾਨ 'ਤੇ ਧੁੱਪ ਸੇਕਦੇ ਹੋਏ, ਸਿਧਾਂਤ ਨੇ ਆਪਣੇ ਸੁਪਨਿਆ ਦੀ ਸੈਰ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ ਹਨ। ਸਿਧਾਂਤ ਦੀ ਛੁੱਟੀਆਂ ਸਿਰਫ਼ ਧੁੱਪ ਸੇਕਣ ਬਾਰੇ ਨਹੀਂ ਹਨ, ਸਗੋਂ ਉਹ ਆਪਣੇ ਆਪ ਨੂੰ ਖੋਜਣ ਲਈ ਵੀ ਛੁੱਟੀਆਂ ਦਾ ਆਨੰਦ ਮਾਣ ਰਹੇ ਹਨ।

 

 
 
 
 
 
 
 
 
 
 
 
 
 
 
 
 

A post shared by Siddhant Chaturvedi (@siddhantchaturvedi)

ਉਨ੍ਹਾਂ ਦੀ ਯਾਤਰਾ ਦੀਆਂ ਕੁਝ ਬਲੈਕ ਐਂਡ ਵ੍ਹਾਈਟ ਤਸਵੀਰਾਂ, ਜਿਨ੍ਹਾਂ ਵਿਚੋਂ ਇਕ ਵਿਚ ਉਹ ਇਕੱਲੇ ਬੈਠ ਕੇ ਗਿਟਾਰ ਵਜਾਉਂਦੇ ਨਜ਼ਰ ਆ ਰਹੇ ਹਨ। ਤਸਵੀਰਾਂ ਸਾਂਝੀਆਂ ਕਰਦੇ ਹੋਏ, ਸਿਧਾਂਤ ਚਤੁਰਵੇਦੀ ਨੇ ਪੋਸਟ ਨੂੰ ਕੈਪਸ਼ਨ ਦਿੱਤੀ, "ਮੈਂ ਵਧੀਆ, ਤੂੰ ਵੀ ਵਧੀਆ..."। ਸਿਧਾਂਤ ਚਤੁਰਵੇਦੀ ਅਗਲੀ ਵਾਰ 'ਧੜਕ 2' ਵਿੱਚ ਨਜ਼ਰ ਆਉਣਗੇ। ਇਸ ਤੋਂ ਇਲਾਵਾ, ਉਨ੍ਹਾਂ ਕੋਲ "ਦਿਲ ਦਾ ਦੂਰਵਾਜ਼ਾ ਖੋਲਨਾ ਡਾਰਲਿੰਗ" ਅਤੇ ਕੁਝ ਹੋਰ ਐਲਾਨੇ ਗਏ ਪ੍ਰੋਜੈਕਟ ਵੀ ਹਨ।


author

cherry

Content Editor

Related News