ਸਿਧਾਰਥ-ਕਿਆਰਾ ਦੀ ਰਿਸੈਪਸ਼ਨ ''ਚ ਸ਼ਲੋਕਾ ਨੇ ਖਿੱਚਿਆਂ ਲੋਕਾਂ ਦਾ ਧਿਆਨ, ਸਾੜ੍ਹੀ ''ਚ ਦਿੱਤੇ ਪੋਜ਼

Monday, Feb 13, 2023 - 05:22 PM (IST)

ਸਿਧਾਰਥ-ਕਿਆਰਾ ਦੀ ਰਿਸੈਪਸ਼ਨ ''ਚ ਸ਼ਲੋਕਾ ਨੇ ਖਿੱਚਿਆਂ ਲੋਕਾਂ ਦਾ ਧਿਆਨ, ਸਾੜ੍ਹੀ ''ਚ ਦਿੱਤੇ ਪੋਜ਼

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ ਦੇ ਵਿਆਹ ਦੀ ਰਿਸੈਪਸ਼ਨ ਇਸ ਸਮੇਂ ਸੋਸ਼ਲ ਮੀਡੀਆ 'ਤੇ ਚਰਚਾ 'ਚ ਹੈ। ਇਸ ਦੌਰਾਨ ਨਾ ਸਿਰਫ਼ ਬਾਲੀਵੁੱਡ ਸਿਤਾਰੇ ਸਗੋਂ ਕਈ ਮਸ਼ਹੂਰ ਦਿੱਗਜ ਹਸਤੀਆਂ ਵੀ ਪਾਰਟੀ 'ਚ ਪਹੁੰਚੀਆਂ।

PunjabKesari

ਇਸ ਪਾਰਟੀ 'ਚ ਆਕਾਸ਼ ਅੰਬਾਨੀ ਅਤੇ ਸ਼ਲੋਕਾ ਮਹਿਤਾ ਵੀ ਹੱਥਾਂ 'ਚ ਹੱਥ ਫੜ੍ਹੇ ਨਜ਼ਰ ਆਏ। ਵਾਇਰਲ ਹੋ ਰਹੀਆਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਸ਼ਲੋਕਾ ਬਲੈਕ ਸਾੜ੍ਹੀ 'ਚ ਬੇਹੱਦ ਖ਼ੂਬਸੂਰਤ ਲੱਗ ਰਹੀ ਹੈ। ਸ਼ਲੋਕਾ ਨੇ ਸਲੀਵ ਬਲਾਊਜ਼ ਨਾਲ ਰੰਗੀਨ ਧਾਗੇ ਵਾਲੀ ਸਾੜ੍ਹੀ ਪਾਈ। ਇਸ ਦੌਰਾਨ ਸ਼ਲੋਕਾ ਕਾਫੀ ਸਟਾਈਲਿਸ਼ ਲੱਗ ਰਹੀ ਹੈ।

PunjabKesari

ਇਸ ਦੌਰਾਨ ਉਸ ਨੇ ਹਰੇ ਰੰਗ ਦੀ ਰਿੰਗ ਅਤੇ ਹੀਰੇ ਦੀਆਂ ਚੂੜੀਆਂ ਪਾਈਆਂ ਸਨ, ਜੋ ਉਸ ਦੀ ਦਿਖ ਨੂੰ ਚਾਰ ਚੰਨ ਲਾ ਰਹੀਆਂ ਸਨ। ਇਸ ਦੇ ਨਾਲ ਹੀ ਆਕਾਸ਼ ਬਲੈਕ ਸੂਟ 'ਚ ਟਵਿਨਿੰਗ ਕਰਦੇ ਹੋਏ ਬੇਹੱਦ ਖੂਬਸੂਰਤ ਲੱਗ ਰਹੇ ਸਨ।

PunjabKesari

ਦੱਸ ਦਈ ਕਿ ਕਿਆਰਾ ਤੇ ਸਿਧਾਰਥ ਦਾ ਵਿਆਹ 7 ਫਰਵਰੀ ਨੂੰ ਰਾਜਸਥਾਨ ’ਚ ਹੋਇਆ ਸੀ, ਜਿਸ ਤੋਂ ਬਾਅਦ ਸਿਧਾਰਥ ਦੇ ਹੋਮਟਾਊਨ ਨਵੀਂ ਦਿੱਲੀ ’ਚ ਰਿਸੈਪਸ਼ਨ ਰੱਖੀ ਗਈ ਸੀ।

PunjabKesari

ਫਿਰ ਦੋਵੇਂ ਮੁੰਬਈ ਲਈ ਰਵਾਨਾ ਹੋਏ, ਜਿਥੇ ਉਨ੍ਹਾਂ ਦੇ ਮਸ਼ਹੂਰ ਦੋਸਤਾਂ ਜਿਵੇਂ ਆਲੀਆ ਭੱਟ, ਕਰੀਨਾ ਕਪੂਰ, ਆਕਾਸ਼ ਤੇ ਸ਼ਲੋਕਾ ਅੰਬਾਨੀ ਤੇ ਹੋਰ ਕਈ ਸਿਤਾਰੇ ਰਿਸੈਪਸ਼ਨ ’ਚ ਸ਼ਾਮਲ ਹੋਏ।

PunjabKesari

ਕਿਆਰਾ ਤੇ ਸਿਧਾਰਥ ਹੱਥ ਫੜ ਕੇ ਰਿਸੈਪਸ਼ਨ ਵਾਲੀ ਥਾਂ ’ਤੇ ਪਹੁੰਚੇ, ਲਾੜੀ ਨੇ ਪੰਨਿਆਂ ਤੇ ਹੀਰਿਆਂ ਨਾਲ ਸਫੈਦ ਤੇ ਕਾਲੇ ਰੰਗ ਦਾ ਗਾਊਨ ਪਹਿਨਿਆ ਸੀ, ਜਦਕਿ ਲਾੜੇ ਨੇ ਸ਼ਾਈਨਿੰਗ ਕਾਲੇ ਰੰਗ ਦੀ ਜੈਕੇਟ ਪਹਿਨੀ ਹੋਈ ਸੀ।


author

sunita

Content Editor

Related News