ਸ਼ਵੇਤਾ ਤਿਵਾੜੀ ਨੂੰ 4 ਸਾਲ ਪੁਰਾਣੇ ਮਾਮਲੇ ''ਚ ਮਿਲੀ ਰਾਹਤ

Monday, Jan 06, 2025 - 11:53 AM (IST)

ਸ਼ਵੇਤਾ ਤਿਵਾੜੀ ਨੂੰ 4 ਸਾਲ ਪੁਰਾਣੇ ਮਾਮਲੇ ''ਚ ਮਿਲੀ ਰਾਹਤ

ਐਂਟਰਟੇਨਮੈਂਟ ਡੈਸਕ- ਮੁੰਬਈ ਪੁਲਸ ਨੇ ਹਾਲ ਹੀ ਵਿੱਚ ਬੰਬੇ ਹਾਈ ਕੋਰਟ ਨੂੰ ਅਦਾਕਾਰਾ ਸ਼ਵੇਤਾ ਤਿਵਾੜੀ ਖ਼ਿਲਾਫ਼ ਜਾਲਸਾਜ਼ੀ ਦਾ ਕੇਸ ਬੰਦ ਕਰਨ ਦੀ ਜਾਣਕਾਰੀ ਦਿੱਤੀ ਹੈ। ਉਸ ਦੇ ਸਾਬਕਾ ਪਤੀ ਅਭਿਨਵ ਕੋਹਲੀ ਨੇ ਸਾਲ 2021 'ਚ ਇਹ ਮਾਮਲਾ ਦਰਜ ਕਰਵਾਇਆ ਸੀ। ਅਦਾਲਤ ਨੇ ਹੁਣ ਅਭਿਨੇਤਰੀ ਨੂੰ ਆਪਣੀ ਪਟੀਸ਼ਨ ਵਾਪਸ ਲੈਣ ਲਈ ਕਿਹਾ ਹੈ, ਜਿਸ ਵਿੱਚ ਉਸਨੇ ਬਾਂਦਰਾ ਕੁਰਲਾ ਪੁਲਸ ਸਟੇਸ਼ਨ ਵਿੱਚ ਦਰਜ ਐੱਫ.ਆਈ.ਆਰ. ਨੂੰ ਰੱਦ ਕਰਨ ਦੀ ਮੰਗ ਕੀਤੀ ਸੀ।

ਇਹ ਵੀ ਪੜ੍ਹੋ- ਆਲੀਆ-ਦੀਪਿਕਾ ਨਹੀਂ ਸਗੋਂ ਰਣਵੀਰ ਸਿੰਘ ਨੇ ਇਸ ਅਦਾਕਾਰਾ ਨੂੰ ਕੀਤੀ 23 ਵਾਰ KISS
'ਫ੍ਰੀ ਪ੍ਰੈਸ ਜਰਨਲ' ਦੇ ਅਨੁਸਾਰ ਮੁੰਬਈ ਪੁਲਸ ਨੇ 17 ਦਸੰਬਰ, 2024 ਨੂੰ ਬੰਬੇ ਹਾਈ ਕੋਰਟ ਵਿੱਚ 'ਏ' ਸੰਖੇਪ ਰਿਪੋਰਟ ਪੇਸ਼ ਕੀਤੀ। ਇਸ 'ਚ ਕਿਹਾ ਗਿਆ ਸੀ ਕਿ ਅਭਿਨੇਤਰੀ ਦੇ ਖਿਲਾਫ ਕੋਈ ਠੋਸ ਸਬੂਤ ਨਹੀਂ ਹੈ, ਜੋ ਇਸ ਗੱਲ ਦਾ ਸਮਰਥਨ ਕਰਦਾ ਹੈ ਕਿ ਉਸਨੇ ਅਜਿਹਾ ਕੁਝ ਕੀਤਾ ਹੈ। ਇਸ 'ਤੇ ਅਦਾਲਤ ਨੇ ਕਿਹਾ ਸੀ ਕਿ ਸਥਿਤੀ ਨੂੰ ਦੇਖਦੇ ਹੋਏ ਪਟੀਸ਼ਨ ਵਾਪਸ ਲੈਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ।

ਇਹ ਵੀ ਪੜ੍ਹੋ- ਵਿਰਾਟ ਜਾਂ ਅਨੁਸ਼ਕਾ... ਕਿਸ ਵਰਗਾ ਦਿਖਦਾ ਹੈ ਅਕਾਏ? 
ਅਭਿਨਵ ਕੋਹਲੀ ਨੇ ਲਾਏ ਸ਼ਵੇਤਾ ਤਿਵਾੜੀ 'ਤੇ ਦੋਸ਼
ਸਾਲ 2021 'ਚ ਅਭਿਨਵ ਕੋਹਲੀ ਨੇ ਅਦਾਕਾਰਾ ਸ਼ਵੇਤਾ ਤਿਵਾੜੀ 'ਤੇ ਜਾਲਸਾਜ਼ੀ ਦਾ ਦੋਸ਼ ਲਗਾਇਆ ਸੀ। ਉਸ ਦਾ ਇਲਜ਼ਾਮ ਸੀ ਕਿ ਸ਼ਵੇਤਾ ਨੇ ਆਪਣੇ ਬੇਟੇ ਰੇਯਾਂਸ਼ ਲਈ ਯੂਕੇ ਦਾ ਵੀਜ਼ਾ ਲੈਣ ਲਈ NOC 'ਤੇ ਜਾਅਲੀ ਦਸਤਖ਼ਤ ਕੀਤੇ ਸਨ। ਉਸਨੇ ਦਾਅਵਾ ਕੀਤਾ ਸੀ ਕਿ ਇਸ ਤੋਂ ਬਾਅਦ ਉਸਨੇ ਖੁਦ ਭਾਰਤ ਵਿੱਚ ਯੂ.ਕੇ. ਅੰਬੈਸੀ ਨਾਲ ਸੰਪਰਕ ਕੀਤਾ ਅਤੇ ਵੀਜ਼ਾ ਦੁਬਾਰਾ ਰੱਦ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ- ਮਾਂ ਬਣਨ ਨੂੰ ਤਰਸੀਆਂ ਇਹ ਮਸ਼ਹੂਰ ਅਭਿਨੇਤਰੀਆਂ, IVF ਵੀ ਹੋਇਆ ਫੇਲ੍ਹ
ਸ਼ਵੇਤਾ ਤਿਵਾੜੀ ਦਾ ਵਿਆਹ ਅਤੇ ਬੱਚੇ
ਦੱਸ ਦੇਈਏ ਕਿ ਸ਼ਵੇਤਾ ਤਿਵਾੜੀ ਨੂੰ ਹੁਣ ਚਾਰ ਸਾਲ ਪੁਰਾਣੇ ਮਾਮਲੇ 'ਚ ਰਾਹਤ ਮਿਲ ਗਈ ਹੈ। ਉਸਨੇ 2013 ਵਿੱਚ ਅਭਿਨਵ ਕੋਹਲੀ ਨਾਲ ਵਿਆਹ ਕੀਤਾ ਸੀ। ਪਰ 2019 ਵਿੱਚ ਤਲਾਕ ਹੋ ਗਿਆ। ਇਸ ਤੋਂ ਪਹਿਲਾਂ ਉਹ ਰਾਜਾ ਚੌਧਰੀ ਨਾਲ ਸੱਤ ਫੇਰੇ ਲੈ ਚੁੱਕੀ ਹੈ। ਉਨ੍ਹਾਂ 'ਚੋਂ ਉਸ ਦੀ ਇੱਕ ਧੀ ਸੀ ਜਿਸਦਾ ਨਾਂ ਪਲਕ ਸੀ। ਹੁਣ ਅਦਾਕਾਰਾ ਸਿੰਗਲ ਹੈ ਅਤੇ ਦੋਵੇਂ ਬੱਚਿਆਂ ਦੀ ਇਕੱਲੇ ਹੀ ਪਰਵਰਿਸ਼ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Aarti dhillon

Content Editor

Related News