‘ਭਗਵਾਨ’ ’ਤੇ ਵਿਵਾਦਿਤ ਬਿਆਨ ਦੇਣ ਮਗਰੋਂ ਸ਼ਵੇਤਾ ਤਿਵਾਰੀ ਨੇ ਮੰਗੀ ਮੁਆਫ਼ੀ

Saturday, Jan 29, 2022 - 02:37 PM (IST)

‘ਭਗਵਾਨ’ ’ਤੇ ਵਿਵਾਦਿਤ ਬਿਆਨ ਦੇਣ ਮਗਰੋਂ ਸ਼ਵੇਤਾ ਤਿਵਾਰੀ ਨੇ ਮੰਗੀ ਮੁਆਫ਼ੀ

ਮੁੰਬਈ (ਬਿਊਰੋ)– ਸੋਸ਼ਲ ਮੀਡੀਆ ’ਤੇ ਟੀ. ਵੀ. ਅਦਾਕਾਰਾ ਸ਼ਵੇਤਾ ਤਿਵਾਰੀ ਦੀ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਹ ਵੀਡੀਓ ਸ਼ਵੇਤਾ ਦੀ ਆਉਣ ਵਾਲੀ ਵੈੱਬ ਸੀਰੀਜ਼ ਦੀ ਪ੍ਰਮੋਸ਼ਨ ਦੀ ਹੈ, ਜਿਥੇ ਉਹ ਕੁਝ ਅਜਿਹਾ ਆਖ ਦਿੰਦੀ ਹੈ, ਜਿਸ ਨਾਲ ਵੱਡਾ ਵਿਵਾਦ ਖੜ੍ਹਾ ਹੋ ਗਿਆ।

ਅਸਲ ’ਚ ਇਸ ਵੀਡੀਓ ’ਚ ਸ਼ਵੇਤਾ ਤਿਵਾਰੀ ਕਹਿੰਦੀ ਹੈ ਕਿ ਮੇਰੀ ਬ੍ਰਾ ਦਾ ਸਾਈਜ਼ ਭਗਵਾਨ ਲੈ ਰਹੇ ਹਨ। ਉਸ ਦੇ ਕਹਿਣ ਦਾ ਭਾਵ ਇਹ ਸੀ ਕਿ ਜੋ ਲੜਕਾ ਇਸ ਵੈੱਬ ਸੀਰੀਜ਼ ’ਚ ਦਰਜੀ ਬਣਿਆ ਹੈ, ਉਸ ਨੇ ਪਹਿਲਾਂ ਭਗਵਾਨ ਦਾ ਰੋਲ ਨਿਭਾਇਆ ਸੀ।

ਇਹ ਖ਼ਬਰ ਵੀ ਪੜ੍ਹੋ : ਸ਼ਹਿਨਾਜ਼ ਗਿੱਲ ਨੇ ਸ਼ਾਈਨਿੰਗ ਸਾੜ੍ਹੀ ’ਚ ਕਰਵਾਇਆ ਫੋਟੋਸ਼ੂਟ, ਦਿਸਿਆ ਦਿਲਕਸ਼ ਅੰਦਾਜ਼

ਵਿਵਾਦ ਵਧਦਾ ਦੇਖ ਸ਼ਵੇਤਾ ਤਿਵਾਰੀ ਨੇ ਤੁਰੰਤ ਮੁਆਫ਼ੀ ਮੰਗੀ ਹੈ। ਸ਼ਵੇਤਾ ਤਿਵਾਰੀ ਦੀ ਇਹ ਮੁਆਫ਼ੀ ਵਿਰਲ ਭਿਆਨੀ ਨੇ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਹੈ।

ਸ਼ਵੇਤਾ ਨੇ ਲਿਖਿਆ, ‘ਮੈਨੂੰ ਪਤਾ ਲੱਗਾ ਕਿ ਮੇਰੇ ਸਾਥੀ ਦੇ ਪਿਛਲੇ ਰੋਲ ਨੂੰ ਧਿਆਨ ’ਚ ਰੱਖਦਿਆਂ ਮੇਰੇ ਇਕ ਬਿਆਨ ਨੂੰ ਗਲਤ ਲਿਆ ਜਾ ਰਿਹਾ ਹੈ। ਜਦੋਂ ਇਸ ਨੂੰ ਸੰਦਰਭ ’ਚ ਰੱਖਿਆ ਜਾਵੇਗਾ ਤਾਂ ਕੋਈ ਵੀ ਸਮਝ ਜਾਵੇਗਾ ਕਿ ‘ਭਗਵਾਨ’ ਦੇ ਰੈਫਰੈਂਸ ’ਚ ਦਿੱਤਾ ਬਿਆਨ ਸੌਰਭ ਰਾਜ ਜੈਨ ਦੇ ਪ੍ਰਸਿੱਧ ਦੇਵਤਾ ਦੇ ਰੋਲ ਦੇ ਕਾਨਟੈਕਸਟ ’ਚ ਸੀ। ਲੋਕ ਕਿਰਦਾਰਾਂ ਦੇ ਨਾਵਾਂ ਨੂੰ ਕਲਾਕਾਰਾਂ ਨਾਲ ਜੋੜਦੇ ਹਨ। ਇਸ ਲਈ ਮੈਂ ਮੀਡੀਆ ਸਾਹਮਣੇ ਆਪਣੀ ਗੱਲਬਾਤ ’ਚ ਇਸ ਨੂੰ ਉਦਾਹਰਣ ਦੇ ਤੌਰ ’ਤੇ ਕਿਹਾ ਸੀ।’

ਸ਼ਵੇਤਾ ਨੇ ਅੱਗੇ ਲਿਖਿਆ, ‘ਹਾਲਾਂਕਿ ਇਸ ਬਿਆਨ ਨੂੰ ਪੂਰੀ ਤਰ੍ਹਾਂ ਨਾਲ ਗੱਲਤ ਸਮਝਿਆ ਗਿਆ ਹੈ, ਜਿਸ ਨੂੰ ਦੇਖ ਕੇ ਦੁੱਖ ਹੁੰਦਾ ਹੈ। ਇਕ ਅਜਿਹੇ ਇਨਸਾਨ ਦੇ ਤੌਰ ’ਤੇ ਜਿਸ ਨੂੰ ਖ਼ੁਦ ‘ਭਗਵਾਨ’ ’ਤੇ ਬੇਹੱਦ ਭਰੋਸਾ ਹੈ, ਮੈਂ ਜਾਣੇ ਜਾਂ ਅਣਜਾਣੇ ’ਚ ਅਜਿਹੀ ਕੋਈ ਵੀ ਗੱਲ ਨਹੀਂ ਕਹਾਂਗੀ, ਜਿਸ ਨਾਲ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੇ। ਹਾਲਾਂਕਿ ਮੈਨੂੰ ਸਮਝ ਆਇਆ ਕਿ ਇਸ ਬਿਆਨ ਨੂੰ ਬਿਨਾਂ ਸੰਦਰਭ ਸੁਣਨ ’ਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੋਵੇਗੀ। ਕਿਰਪਾ ਕਰਕੇ ਮੇਰੇ ’ਤੇ ਭਰੋਸਾ ਕਰੋ, ਕਿਸੇ ਨੂੰ ਦੁੱਖ ਪਹੁੰਚਾਉਣ ਦਾ ਮੇਰਾ ਕਦੇ ਕੋਈ ਇਰਾਦਾ ਨਹੀਂ ਰਿਹਾ। ਇਸ ਲਈ ਮੈਂ ਮੇਰੇ ਬਿਆਨ ਤੋਂ ਅਣਜਾਣੇ ’ਚ ਜਿਨ੍ਹਾਂ ਨੂੰ ਵੀ ਦੁੱਖ ਪਹੁੰਚਿਆ ਹੈ, ਉਨ੍ਹਾਂ ਤੋਂ ਮੁਆਫ਼ੀ ਮੰਗਣਾ ਚਾਹੁੰਦੀ ਹਾਂ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News