ਸ਼ਵੇਤਾ ਬਸੂ ਪ੍ਰਸਾਦ ਤੇ ਸੋਨਾਲੀ ਕੁਲਕਰਨੀ ਨੇ ਸੀਰੀਜ਼ ‘ਉਪਸ ਅਬ ਕਯਾ’ ਨੂੰ ਕੀਤਾ ਪ੍ਰਮੋਟ
Wednesday, Jan 29, 2025 - 01:25 PM (IST)
ਮੁੰਬਈ- ਵੈਬ ਸੀਰੀਜ਼ ‘ਕ੍ਰਿਮਿਨਲ ਜਸਟਿਸ’ ਅਤੇ ‘ਤ੍ਰਿਭੁਵਨ ਮਿਸ਼ਰਾ ਸੀ.ਏ. ਟਾਪਰ’ ਵਿਚ ਬਿਹਤਰੀਨ ਰੋਲ ਨਿਭਾ ਚੁਕੀ ਅਦਾਕਾਰਾ ਸ਼ਵੇਤਾ ਬਸੂ ਪ੍ਰਸਾਦ ਨੇ ਸਾਥੀ ਕਲਾਕਾਰਾਂ ਸੋਨਾਲੀ ਕੁਲਕਰਨੀ ਅਤੇ ਅਭਯ ਮਹਾਜਨ ਨਾਲ ਨਵੀਂ ਸੀਰੀਜ਼ ‘ਉਪਸ ਅਬ ਕਯਾ’ ਨੂੰ ਪ੍ਰਮੋਟ ਕੀਤਾ। ਅਦਾਕਾਰਾ ਹੁਣੇ ਜਿਹੇ ‘ਲਵ ਸਿਤਾਰਾ’ ਤੇ ਮਨਵਤ ਮਰਡਰਜ਼’ ਜਿਹੀਆਂ ਵੈੱਬ ਸੀਰੀਜ਼ ਵਿਚ ਆਪਣੇ ਅਭਿਨੈ ਨੂੰ ਲੈ ਕੇ ਸੁਰਖੀਆਂ ਵਿਚ ਸੀ। ਇਨ੍ਹਾਂ ਤਿੰਨਾਂ ਤੋਂ ਇਲਾਵਾ, ਅਸ਼ਮੀਨ ਗੁਲਾਟੀ, ਜਾਵੇਦ ਜਾਫਰੀ, ਅਪਾਰਾ ਮਹਿਤਾ ਅਤੇ ਐਮੀ ਐਲਾ ਵੀ ਇਸ ਸੀਰੀਜ਼ ਵਿਚ ਨਜ਼ਰ ਆਉਣਗੇ।
ਇਹ ਵੀ ਪੜ੍ਹੋ-Elvish Yadav 'ਤੇ ਇਕ ਹੋਰ FIR ਦਰਜ, ਜਾਣੋ ਮਾਮਲਾ
ਇਸ ਸੀਰੀਜ਼ ਨੂੰ ਪ੍ਰੇਮ ਮਿਸਤਰੀ ਅਤੇ ਡੇਬਤਮਾ ਮੰਡਲ ਨੇ ਨਿਰਦੇਸ਼ਿਤ ਕੀਤਾ ਹੈ, ਜੋ ਕਿ 20 ਫਰਵਰੀ ਨੂੰ ਓ.ਟੀ.ਟੀ. ਪਲੇਟਫਾਰਮ ’ਤੇ ਰਿਲੀਜ਼ ਹੋਵੇਗੀ। ਇਹ ਸੀਰੀਜ਼ ਇਕ ਮੁਟਿਆਰ ਦੀ ਕਹਾਣੀ ਹੈ ਜੋ ਵਿਆਹ ਤੋਂ ਪਹਿਲਾਂ ਗਰਭਵਤੀ ਹੋ ਜਾਂਦੀ ਹੈ। ਇਹ ਸੀਰੀਜ਼ ਉਨ੍ਹਾਂ ਸਮੱਸਿਆਵਾਂ ’ਤੇ ਅਧਾਰਤ ਹੈ ਜੋ ਇਸ ਤੋਂ ਬਾਅਦ ਉਸ ਨੂੰ ਆਉਂਦੀਆਂ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Related News
ਸਮ੍ਰਿਤੀ ਤੇ ਪਲਾਸ਼ ਨੇ ਇਕ ਦੂਜੇ ਨੂੰ ਇੰਸਟਾਗ੍ਰਾਮ 'ਤੇ ਕੀਤਾ ਅਨਫਾਲੋ, ਵਿਆਹ ਕੈਂਸਲ ਹੋਣ ਮਗਰੋਂ ਟੁੱਟਾ 6 ਸਾਲ ਦਾ ਰਿਸ਼ਤਾ
