ਕ੍ਰਿਕਟਰ Shubman Gill 'ਤੇ ਫਿਦਾ ਹੋਈ ਇਹ ਅਦਾਕਾਰਾ, ਸ਼ਰੇਆਮ ਆਖ਼ੀ ਇਹ ਗੱਲ

Wednesday, Nov 27, 2024 - 10:16 AM (IST)

ਕ੍ਰਿਕਟਰ Shubman Gill 'ਤੇ ਫਿਦਾ ਹੋਈ ਇਹ ਅਦਾਕਾਰਾ, ਸ਼ਰੇਆਮ ਆਖ਼ੀ ਇਹ ਗੱਲ

ਮੁੰਬਈ- ਬਾਲੀਵੁੱਡ ਅਦਾਕਾਰਾ ਪ੍ਰਗਿਆ ਜੈਸਵਾਲ ਇਨ੍ਹੀਂ ਦਿਨੀਂ ਸੁਰਖੀਆਂ 'ਚ ਹੈ। ਦਰਅਸਲ,  ਅਦਾਕਾਰਾ ਨੇ ਹਾਲ ਹੀ 'ਚ ਇੱਕ ਇੰਟਰਵਿਊ 'ਚ ਭਾਰਤ ਦੇ ਸਟਾਰ ਕ੍ਰਿਕਟਰ ਸ਼ੁਭਮਨ ਗਿੱਲ ਬਾਰੇ ਇੱਕ ਵੱਡੀ ਗੱਲ ਕਹੀ ਹੈ। ਸ਼ੁਭਮਨ ਗਿੱਲ ਨੂੰ ਡੇਟ ਕਰਨ 'ਤੇ ਪ੍ਰਗਿਆ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। 

ਸ਼ੁਭਮਨ ਨੂੰ ਡੇਟ ਕਰੇਗੀ ਪ੍ਰਗਿਆ ਜੈਸਵਾਲ?
ਇਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ 'ਚ , ਪ੍ਰਗਿਆ ਨੇ ਕ੍ਰਿਕਟਰ ਸ਼ੁਭਮਨ ਗਿੱਲ ਬਾਰੇ ਆਪਣੀ ਦਿਲਚਸਪ ਰਾਏ ਸਾਂਝੀ ਕੀਤੀ ਅਤੇ ਉਨ੍ਹਾਂ ਨੂੰ ਡੇਟ ਕਰਨ ਦੀ ਇੱਛਾ ਵੀ ਜ਼ਾਹਰ ਕੀਤੀ। ਇਸ ਬਿਆਨ ਤੋਂ ਬਾਅਦ ਪ੍ਰਗਿਆ ਦੇ ਪ੍ਰਸ਼ੰਸਕਾਂ 'ਚ ਹਲਚਲ ਮੱਚ ਗਈ ਹੈ। ਜਦੋਂ ਉਨ੍ਹਾਂ ਨੂੰ ਕ੍ਰਿਕਟਰ ਸ਼ੁਭਮਨ ਗਿੱਲ ਬਾਰੇ ਸਵਾਲ ਪੁੱਛਿਆ ਗਿਆ, ਤਾਂ ਉਨ੍ਹਾਂ ਨੇ ਬਿਨਾਂ ਕਿਸੇ ਝਿਜਕ ਦੇ ਕਿਹਾ, 'ਜੇਕਰ ਮੌਕਾ ਮਿਲਿਆ, ਤਾਂ ਮੈਂ ਸ਼ੁਭਮਨ ਗਿੱਲ ਨੂੰ ਡੇਟ ਕਰਨਾ ਚਾਹਾਂਗੀ। ਉਹ ਸੱਚਮੁੱਚ ਬਹੁਤ ਕਿਊਟ ਹੈ। ਉਹ ਸਿੰਗਲ ਵੀ ਹੈ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਕਿਸਮਤ ਵਿੱਚ ਹੋਏਗਾ ਤਾਂ ਉਹ ਕ੍ਰਿਕਟਰ ਨੂੰ ਯਕੀਨੀ ਤੌਰ 'ਤੇ ਡੇਟ ਕਰੇਗੀ।

'ਸਾਡੀ ਜੋੜੀ ਬਣਾ ਦਿਓ, ਯਾਰ'

ਇਸ ਦੌਰਾਨ ਜਦੋਂ ਇੱਕ ਪ੍ਰਸ਼ੰਸਕ ਨੇ ਕਿਹਾ ਕਿ ਪ੍ਰਗਿਆ ਅਤੇ ਸ਼ੁਭਮਨ ਗਿੱਲ ਦੀ ਜੋੜੀ ਬਹੁਤ ਕਿਊਟ ਲੱਗੇਗੀ, ਤਾਂ ਪ੍ਰਗਿਆ ਨੇ ਹੱਸਦੇ ਹੋਏ ਜਵਾਬ ਦਿੱਤਾ, 'ਹਾਂ, ਉਹ ਸੱਚਮੁੱਚ ਬਹੁਤ ਪਿਆਰੇ ਹਨ। ਚਲੋ ਜਿਵੇਂ ਤੁਸੀ ਚਾਹੋ, ਜੋੜੀ ਬਣਾ ਦਿਓ ਯਾਰ। ਮੈਨੂੰ ਕ੍ਰਿਕਟਰਾਂ ਨਾਲ ਕੋਈ ਸਮੱਸਿਆ ਨਹੀਂ ਹੈ, ਉਹ ਚੰਗੇ ਇਨਸਾਨ ਹਨ। ਪ੍ਰਗਿਆ ਦੇ ਇਸ ਬਿਆਨ ਨੇ ਸੋਸ਼ਲ ਮੀਡੀਆ 'ਤੇ ਹਲਚਲ ਮਚਾ ਦਿੱਤੀ ਹੈ ਅਤੇ ਉਨ੍ਹਾਂ ਦੇ ਪ੍ਰਸ਼ੰਸਕ ਇਸ ਜੋੜੀ ਨੂੰ ਲੈ ਕੇ ਆਪਣੀਆਂ ਪ੍ਰਤੀਕਿਰਿਆਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ। ਪ੍ਰਗਿਆ ਨੇ ਆਪਣੇ ਇੰਟਰਵਿਊ 'ਚ ਇਹ ਵੀ ਸਪੱਸ਼ਟ ਕੀਤਾ ਕਿ ਉਨ੍ਹਾਂ ਨੂੰ ਕ੍ਰਿਕਟਰਾਂ ਨਾਲ ਕੋਈ ਪਰਹੇਜ਼ ਨਹੀਂ ਹੈ। ਉਨ੍ਹਾਂ ਨੇ ਕਿਹਾ, 'ਜੇਕਰ ਕਿਸਮਤ ਵਿਚ ਇਹੀ ਲਿਖਿਆ ਹੈ ਤਾਂ ਠੀਕ ਹੈ, ਕੋਈ ਸਮੱਸਿਆ ਨਹੀਂ। ਜੇਕਰ ਵਿਅਕਤੀ ਚੰਗਾ ਹੈ, ਤਾਂ ਕਿਸੇ ਵੀ ਫੀਲਡ ਦਾ ਹੋਣਾ ਕੋਈ ਮਾਇਨੇ ਨਹੀਂ ਰੱਖਦਾ। ਪ੍ਰਗਿਆ ਨੇ ਇਸ ਗੱਲਬਾਤ 'ਚ ਆਪਣੀ ਸਪੱਸ਼ਟ ਰਾਏ ਦਿੱਤੀ ਕਿ ਉਹ ਕਿਸੇ ਕ੍ਰਿਕਟਰ ਨੂੰ ਡੇਟ ਕਰਨ ਲਈ ਤਿਆਰ ਹੈ, ਬਸ਼ਰਤੇ ਉਹ ਵਿਅਕਤੀ ਚੰਗਾ ਹੋਵੇ।

ਕੀ ਕਹਿਣਗੇ ਸ਼ੁਭਮਨ ਗਿੱਲ?

ਹਾਲਾਂਕਿ ਕ੍ਰਿਕਟਰ ਸ਼ੁਭਮਨ ਗਿੱਲ ਦੇ ਪੱਖ ਤੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਤੁਹਾਨੂੰ ਦੱਸ ਦੇਈਏ ਕਿ ਸ਼ੁਭਮਨ ਗਿੱਲ ਆਪਣੀ ਕ੍ਰਿਕਟ ਦੇ ਨਾਲ-ਨਾਲ ਸੁੰਦਰੀਆਂ ਨਾਲ ਜੁੜਨ ਲਈ ਵੀ ਮਸ਼ਹੂਰ ਹਨ। ਫਿਲਹਾਲ ਉਹ ਸ਼ਾਨਦਾਰ ਕ੍ਰਿਕਟ ਖੇਡ ਰਿਹਾ ਹੈ ਅਤੇ ਜਦੋਂ ਵੀ ਮੌਕਾ ਮਿਲਦਾ ਹੈ ਤਾਂ ਉਹ ਖੁਦ ਨੂੰ ਸਾਬਤ ਕਰਦਾ ਹੈ। ਸ਼ੁਭਮਨ ਗਿੱਲ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੇ ਹਨ।    

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

Priyanka

Content Editor

Related News