ਸ਼ੁਭਮਨ ਗਿੱਲ ਦੀ ਲਵ ਲਾਈਫ ਤੋਂ ਉੱਠਿਆ ਪਰਦਾ! ਇਸ ਹਸੀਨਾ ਨੂੰ ਡੇਟ ਕਰ ਰਿਹੈ ਕ੍ਰਿਕਟਰ

Tuesday, Sep 10, 2024 - 02:08 PM (IST)

ਸ਼ੁਭਮਨ ਗਿੱਲ ਦੀ ਲਵ ਲਾਈਫ ਤੋਂ ਉੱਠਿਆ ਪਰਦਾ! ਇਸ ਹਸੀਨਾ ਨੂੰ ਡੇਟ ਕਰ ਰਿਹੈ ਕ੍ਰਿਕਟਰ

ਮੁੰਬਈ (ਬਿਊਰੋ) : ਭਾਰਤੀ ਕ੍ਰਿਕਟਰ ਸ਼ੁਭਮਨ ਗਿੱਲ ਨੇ 8 ਸਤੰਬਰ ਨੂੰ ਆਪਣਾ 25ਵਾਂ ਜਨਮਦਿਨ ਮਨਾਇਆ। ਉਨ੍ਹਾਂ ਦੇ ਜਨਮਦਿਨ ਦੀ ਪਾਰਟੀ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਭਾਰਤੀ ਕ੍ਰਿਕਟਰ ਅਕਸਰ ਅਭਿਨੇਤਰੀਆਂ ਨਾਲ ਰਿਸ਼ਤਿਆਂ ਦੀਆਂ ਖ਼ਬਰਾਂ 'ਚ ਘਿਰੇ ਰਹਿੰਦੇ ਹਨ ਅਤੇ ਸ਼ੁਭਮਨ ਗਿੱਲ ਵੀ ਅਜਿਹੀਆਂ ਹੀ ਅਫਵਾਹਾਂ 'ਚ ਘਿਰੇ ਰਹਿੰਦੇ ਹਨ। ਹੁਣ ਖ਼ਬਰ ਹੈ ਕਿ ਸ਼ਾਇਦ ਗਿੱਲ ਬਾਲੀਵੁੱਡ ਅਦਾਕਾਰਾ ਅਵਨੀਤ ਕੌਰ ਨਾਲ ਰਿਲੇਸ਼ਨਸ਼ਿਪ 'ਚ ਹਨ। ਦਰਅਸਲ, ਗਿੱਲ ਦੇ ਜਨਮਦਿਨ ਦੇ ਮੌਕੇ 'ਤੇ ਅਵਨੀਤ ਕੌਰ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਸਟੋਰੀ ਅਪਡੇਟ ਕੀਤੀ। ਇਸ 'ਚ ਗਿੱਲ ਅਤੇ ਅਵਨੀਤ ਇਕੱਠੇ ਨਜ਼ਰ ਆ ਰਹੇ ਹਨ। ਅਵਨੀਤ ਨੇ ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ 'ਚ ਲਿਖਿਆ, "ਸ਼ੁਭਮਨ, ਤੁਹਾਡੇ ਜਨਮ ਦਿਨ ਦੀਆਂ ਬਹੁਤ-ਬਹੁਤ ਵਧਾਈਆਂ। ਲੋਕਾਂ ਨੂੰ ਇਸ ਤਰ੍ਹਾਂ ਪ੍ਰੇਰਿਤ ਕਰਦੇ ਰਹੋ। ਮੈਨੂੰ ਤੁਹਾਡੇ 'ਤੇ ਬਹੁਤ ਮਾਣ ਹੈ।"

ਇਹ ਖ਼ਬਰ ਵੀ ਪੜ੍ਹੋ ਦਿਲਜੀਤ ਦੋਸਾਂਝ ਦੀ ਮੈਨੇਜਰ ਸੋਨਾਲੀ ਦਾ ਵੱਡਾ ਰਿਕਾਰਡ, ਹਰ ਪਾਸੇ ਹੋਈ ਬੱਲੇ-ਬੱਲੇ

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਗਿੱਲ ਦਾ ਨਾਂ ਸਾਰਾ ਤੇਂਦੁਲਕਰ ਨਾਲ ਵੀ ਜੁੜਿਆ ਪਰ ਹੁਣ ਲੱਗਦਾ ਹੈ ਕਿ ਉਨ੍ਹਾਂ ਵਿਚਾਲੇ ਜੇਕਰ ਕੋਈ ਰਿਸ਼ਤਾ ਸੀ ਤਾਂ ਉਹ ਖ਼ਤਮ ਹੋ ਗਿਆ ਹੈ ਪਰ ਪਿਛਲੇ ਦਿਨੀਂ ਸ਼ੁਭਮਨ ਗਿੱਲ ਅਤੇ ਅਵਨੀਤ ਕੌਰ ਨੂੰ ਕਈ ਮੌਕਿਆਂ 'ਤੇ ਇਕੱਠੇ ਦੇਖਿਆ ਗਿਆ ਹੈ, ਜੋ ਉਨ੍ਹਾਂ ਦੇ ਰਿਸ਼ਤੇ ਵੱਲ ਸੰਕੇਤ ਕਰਦਾ ਹੈ।  

ਇਹ ਖ਼ਬਰ ਵੀ ਪੜ੍ਹੋ ਅਦਾਕਾਰਾ ਰਸ਼ਮਿਕਾ ਮੰਡਾਨਾ ਦਾ ਹੋਇਆ ਐਕਸੀਡੈਂਟ

ਦੱਸਣਯੋਗ ਹੈ ਕਿ ਦਸੰਬਰ 2023 'ਚ ਜਦੋਂ ਸ਼ੁਭਮਨ ਗਿੱਲ ਅਤੇ ਅਵਨੀਤ ਕੌਰ ਨੂੰ ਲੰਡਨ 'ਚ ਘੁੰਮਦੇ ਦੇਖਿਆ ਗਿਆ ਸੀ। ਇਸ ਦੇ ਨਾਲ ਹੀ ਅਵਨੀਤ ਦੇ ਇੰਸਟਾਗ੍ਰਾਮ 'ਤੇ ਸ਼ੁਭਮਨ ਦੀਆਂ ਤਸਵੀਰਾਂ ਵੀ ਉਨ੍ਹਾਂ ਦੇ ਡੇਟਿੰਗ ਦੀਆਂ ਅਫਵਾਹਾਂ ਨੂੰ ਹਵਾ ਦੇ ਰਹੀਆਂ ਹਨ। ਵੈਸੇ ਤਾਂ ਇਸ ਸਬੰਧੀ ਗਿੱਲ ਅਤੇ ਅਵਨੀਤ ਵੱਲੋਂ ਕੋਈ ਪੁਸ਼ਟੀ ਨਹੀਂ ਹੋਈ ਹੈ ਪਰ ਸੋਸ਼ਲ ਮੀਡੀਆ 'ਤੇ ਇਨ੍ਹਾਂ ਦੇ ਰਿਸ਼ਤੇ ਦੀਆਂ ਖ਼ਬਰਾਂ ਅੱਗ ਦੀ ਤਰ੍ਹਾਂ ਫੈਲ ਰਹੀਆਂ ਹਨ। ਦੋਵੇਂ ਇੱਕ ਹੀ ਉਮਰ ਦੇ ਹਨ, ਆਪੋ-ਆਪਣੇ ਖੇਤਰਾਂ ਵਿੱਚ ਕਾਮਯਾਬ ਵੀ ਹਨ ਅਤੇ ਕਾਫੀ ਮਸ਼ਹੂਰ ਵੀ ਹਨ। ਸ਼ੁਭਮਨ ਗਿੱਲ ਨੂੰ ਹਾਲ ਹੀ 'ਚ ਬੰਗਲਾਦੇਸ਼ ਖਿਲਾਫ ਟੈਸਟ ਸੀਰੀਜ਼ ਲਈ ਚੁਣਿਆ ਗਿਆ ਹੈ। ਦਲੀਪ ਟਰਾਫੀ ਦੇ ਪਹਿਲੇ ਮੈਚ 'ਚ ਭਾਰਤ-ਏ ਲਈ ਖੇਡਦੇ ਹੋਏ ਉਹ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਿਆ ਪਰ ਉਸ ਤੋਂ ਟੈਸਟ ਟੀਮ 'ਚ ਜ਼ਬਰਦਸਤ ਵਾਪਸੀ ਦੀ ਉਮੀਦ ਕੀਤੀ ਜਾਵੇਗੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News