ਸ਼ੁੱਭ ਦੀ ਈ. ਪੀ. ‘ਲੀਓ’ ਦੀ ਭਾਰਤ ਸਣੇ ਕੈਨੇਡਾ, ਆਸਟਰੇਲੀਆ ਤੇ ਨਿਊਜ਼ੀਲੈਂਡ ’ਚ ਬੱਲੇ-ਬੱਲੇ

Tuesday, Jan 09, 2024 - 05:59 PM (IST)

ਸ਼ੁੱਭ ਦੀ ਈ. ਪੀ. ‘ਲੀਓ’ ਦੀ ਭਾਰਤ ਸਣੇ ਕੈਨੇਡਾ, ਆਸਟਰੇਲੀਆ ਤੇ ਨਿਊਜ਼ੀਲੈਂਡ ’ਚ ਬੱਲੇ-ਬੱਲੇ

ਐਂਟਰਟੇਨਮੈਂਟ ਡੈਸਕ– 5 ਜਨਵਰੀ ਨੂੰ ਗਾਇਕ ਤੇ ਗੀਤਕਾਰ ਸ਼ੁੱਭ ਦੀ ਈ. ਪੀ. ‘ਲੀਓ’ ਰਿਲੀਜ਼ ਹੋਈ ਸੀ, ਜੋ ਆਪਣੀ ਰਿਲੀਜ਼ ਤੋਂ ਬਾਅਦ ਹੀ ਚਰਚਾ ਦਾ ਵਿਸ਼ਾ ਬਣ ਗਈ ਹੈ। ਸ਼ੁੱਭ ਦੀ ਇਸ ਈ. ਪੀ. ’ਚ 4 ਗੀਤ ਹਨ।

ਇਨ੍ਹਾਂ ’ਚੋਂ ਇਕ ਗੀਤ ‘ਕਿੰਗ ਸ਼ਿੱਟ’ ਬੇਹੱਦ ਵਾਇਰਲ ਹੋ ਰਿਹਾ ਹੈ। ਇਸ ਗੀਤ ਨੂੰ ਜ਼ਿਆਦਾਤਰ ਪੰਜਾਬੀ ਕੰਗਨਾ ਰਣੌਤ ਦੇ ਮਖੌਲ ਵਜੋਂ ਦੇਖ ਰਹੇ ਹਨ ਕਿਉਂਕਿ ਗੀਤ ਦੇ ਇਕ ਅੰਤਰੇ ’ਚ ਸ਼ੁੱਭ ਕੁਝ ਅਜਿਹਾ ਬੋਲਦੇ ਹਨ, ਜੋ ਸਿੱਧਾ-ਸਿੱਧਾ ਕੰਗਨਾ ਰਣੌਤ ਵੱਲ ਇਸ਼ਾਰਾ ਕਰਦੇ ਹਨ।

ਇਹ ਖ਼ਬਰ ਵੀ ਪੜ੍ਹੋ : ਅਦਾਕਾਰ ਯਸ਼ ਦੇ ਜਨਮਦਿਨ ਨੂੰ ਯਾਦਗਰ ਬਣਾਉਣ ਦੇ ਚੱਕਰ 'ਚ 3 ਲੋਕਾਂ ਦੀ ਮੌਤ, ਪੜ੍ਹੋ ਪੂਰੀ ਖ਼ਬਰ

ਹਾਲਾਂਕਿ ਕੁਝ ਲੋਕਾਂ ਵਲੋਂ ‘ਕਿੰਗ ਸ਼ਿੱਟ’ ਗੀਤ ਨੂੰ ਵਿਰਾਟ ਕੋਹਲੀ ਨੂੰ ਰਿਪਲਾਈ ਵਜੋਂ ਵੀ ਦੇਖਿਆ ਜਾ ਰਿਹਾ ਹੈ। ਦੱਸ ਦੇਈਏ ਕਿ ਭਾਰਤ ’ਚ ਸ਼ੁੱਭ ਦਾ ਵਿਰੋਧ ਵਧਦਾ ਦੇਖ ਕੋਹਲੀ ਨੇ ਸ਼ੁੱਭ ਨੂੰ ਇੰਸਟਾਗ੍ਰਾਮ ’ਤੇ ਅਨਫਾਲੋਅ ਕਰ ਦਿੱਤਾ ਸੀ।

ਉਥੇ ਈ. ਪੀ. ਦੇ ਬਾਕੀ ਗੀਤਾਂ ’ਚ ‘ਯੂ ਐਂਡ ਮੀ’, ‘ਹੁੱਡ ਐਂਥਮ’ ਤੇ ‘ਸੇਫਟੀ ਆਫ’ ਸ਼ਾਮਲ ਹਨ, ਜਿਨ੍ਹਾਂ ਦੇ ਯੂਟਿਊਬ ’ਤੇ ਮਿਲੀਅਨਜ਼ ’ਚ ਵਿਊਜ਼ ਹਨ। ਖ਼ਾਸ ਗੱਲ ਇਹ ਹੈ ਕਿ ਸ਼ੁੱਭ ਦੀ ਇਹ ਈ. ਪੀ. ਭਾਰਤ ਸਣੇ ਕੈਨੇਡਾ, ਆਸਟਰੇਲੀਆ ਤੇ ਨਿਊਜ਼ੀਲੈਂਡ ’ਚ ਵੀ ਧੁੰਮਾਂ ਪਾ ਰਹੀ ਹੈ।

PunjabKesari

ਇਨ੍ਹਾਂ ਦੇਸ਼ਾਂ ’ਚ ਸ਼ੁੱਭ ਦੀ ਈ. ਪੀ. ‘ਲੀਓ’ ਪਹਿਲੇ ਨੰਬਰ ’ਤੇ ਟਰੈਂਡ ਕਰ ਰਹੀ ਹੈ। ਇਸ ਗੱਲ ਦੀ ਜਾਣਕਾਰੀ ਸ਼ੁੱਭ ਵਲੋਂ ਇੰਸਟਾਗ੍ਰਾਮ ਸਟੋਰੀ ’ਤੇ ਇਕ ਤਸਵੀਰ ਸਾਂਝੀ ਕਰਕੇ ਦਿੱਤੀ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਤੁਹਾਨੂੰ ਸ਼ੁੱਭ ਦੀ ਇਹ ਈ. ਪੀ. ਕਿਵੇਂ ਦੀ ਲੱਗੀ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News