‘ਵੀ ਰੋਲਿਨ’ ਵਾਲੇ ਸ਼ੁੱਭ ਦੇ ਤਿੰਨ ਗੀਤ ਆਡੀਓ ਪਲੇਟਫਾਰਮ ਤੋਂ ਹੋਏ ਡਿਲੀਟ
Thursday, Mar 03, 2022 - 05:45 PM (IST)
ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਸ਼ੁੱਭ ਨੇ ਘੱਟ ਸਮੇਂ ’ਚ ਵੱਡੀ ਪਛਾਣ ਬਣਾ ਲਈ ਹੈ। ‘ਵੀ ਰੋਲਿਨ’ ਗੀਤ ਦੇਣ ਵਾਲੇ ਸ਼ੁੱਭ ਦੇ ਬਾਕੀ ਤਿੰਨ ‘ਐਲੀਵੇਟਿਡ’, ‘ਆਫਸ਼ੋਰ’ ਤੇ ਹਾਲ ਹੀ ’ਚ ਰਿਲੀਜ਼ ਹੋਇਆ ‘ਨੋ ਲਵ’ ਆਡੀਓ ਪਲੇਟਫਾਰਮਜ਼ ਤੋਂ ਡਿਲੀਟ ਹੋ ਗਏ ਹਨ।
ਇਹ ਖ਼ਬਰ ਵੀ ਪੜ੍ਹੋ : ਡਰੱਗਜ਼ ਕੇਸ ’ਚ ਸ਼ਾਹਰੁਖ ਖ਼ਾਨ ਦੇ ਪੁੱਤਰ ਆਰੀਅਨ ਖ਼ਾਨ ਨੂੰ ਮਿਲੀ ਕਲੀਨ ਚਿੱਟ
ਇਸ ਗੱਲ ਦੀ ਜਾਣਕਾਰੀ ਖ਼ੁਦ ਸ਼ੁੱਭ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਦਿੱਤੀ ਹੈ। ਸ਼ੁੱਭ ਨੇ ਲਿਖਿਆ, ‘ਤੁਹਾਡਾ ਸਾਰਿਆਂ ਦਾ ਪਿਆਰ ਤੇ ਸਮਰਥਨ ਦੇਣ ਲਈ ਬਹੁਤ ਧੰਨਵਾਦ। ਮੇਰੇ 3 ਨਵੇਂ ਗੀਤ ਆਡੀਓ ਪਲੇਟਫਾਰਮਜ਼ ਤੋਂ ਡਿਲੀਟ ਹੋ ਚੁੱਕੇ ਹਨ। ਇਹ ਕਿਸੇ ਅਣਪਛਾਤੀ ਸਟ੍ਰਾਈਕ ਕਾਰਨ ਹੋਇਆ ਹੈ। ਅਸੀਂ ਇਨ੍ਹਾਂ ਨੂੰ ਜਲਦ ਵਾਪਸ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਜਿਨ੍ਹਾਂ ਨੇ ਇੰਝ ਕੀਤਾ, ਉਨ੍ਹਾਂ ਦਾ ਭਲਾ ਹੋਵੇ।’
ਸ਼ੁੱਭ ਦੇ ਗੀਤਾਂ ਦੀ ਗੱਲ ਕਰੀਏ ਤਾਂ ਉਸ ਦੇ ਪਹਿਲੇ ਹੀ ਗੀਤ ‘ਵੀ ਰੋਲਿਨ’ ਨੇ ਯੂਟਿਊਬ ’ਤੇ ਧਮਾਕਾ ਮਚਾ ਦਿੱਤਾ ਸੀ। ਇਸ ਗੀਤ ਨੂੰ ਯੂਟਿਊਬ ’ਤੇ ਸਿਰਫ ਆਡੀਓ ਦੇ ਰੂਪ ’ਚ ਰਿਲੀਜ਼ ਕੀਤਾ ਗਿਆ ਸੀ, ਜਿਸ ਨੂੰ ਹੁਣ ਤਕ 54 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।
ਇਸ ਤੋਂ ਬਾਅਦ ਸ਼ੁੱਭ ਨੇ ‘ਐਲੀਵੇਟਿਡ ਗੀਤ ਕੱਢਿਆ, ਜੋ 19 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਇਹ ਵੀ ਆਡੀਓ ਹੀ ਸੀ ਤੇ ਇਸ ਦੀ ਵੀ ਵੀਡੀਓ ਨਹੀਂ ਬਣਾਈ ਗਈ। ਫਿਰ ਸ਼ੁੱਭ ਦਾ ‘ਆਫਸ਼ੋਰ’ ਗੀਤ ਰਿਲੀਜ਼ ਹੋਇਆ, ਜੋ 5.2 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਹਾਲ ਹੀ ’ਚ ‘ਵੀ ਰੋਲਿਨ’ ਦੀ ਵੀਡੀਓ ਰਿਲੀਜ਼ ਕਰਨ ਤੋਂ ਬਾਅਦ ਸ਼ੁੱਭ ਮੁੜ ਸੁਰਖ਼ੀਆਂ ’ਚ ਆਇਆ। ‘ਵੀ ਰੋਲਿਨ’ ਦੀ ਆਡੀਓ ਨੂੰ 4.6 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਉਥੇ ਹਾਲ ਹੀ ’ਚ ‘ਨੋ ਲਵ’ ਗੀਤ ਰਿਲੀਜ਼ ਕੀਤਾ ਗਿਆ, ਜਿਸ ਨੂੰ 9 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।