ਸ਼੍ਰੀ ਬਰਾੜ ਨੇ 'ਕਿਸਾਨ ਐਂਥਮ 3' ਦਾ ਕੀਤਾ ਐਲਾਨ, ਕਿਸਾਨਾਂ ਦੇ ਹੌਂਸਲੇ ਕਰੇਗਾ ਬੁਲੰਦ

07/05/2021 4:59:45 PM

ਨਵੀਂ ਦਿੱਲੀ : ਕਿਸਾਨ ਅੰਦੋਲਨ ਪਿਛਲੇ ਸੱਤ ਮਹੀਨਿਆਂ ਤੋਂ ਲਗਾਤਾਰ ਚੱਲ ਰਿਹਾ ਹੈ ਪਰ ਭਾਰਤ ਸਰਕਾਰ ਇਸ ਮਾਮਲੇ 'ਚ ਕੁਝ ਵੀ ਨਹੀਂ ਕਰ ਰਹੀ। ਬਹੁਤ ਸਾਰੀਆਂ ਰਾਸ਼ਟਰੀ ਤੇ ਅੰਤਰਰਾਸ਼ਟਰੀ ਸ਼ਖ਼ਸੀਅਤਾਂ ਅੰਦੋਲਨਕਾਰੀ ਕਿਸਾਨਾਂ ਦੇ ਹੱਕ 'ਚ ਆਪਣੀ ਆਵਾਜ਼ ਬੁਲੰਦ ਕਰ ਚੁੱਕੀਆਂ ਹਨ। ਪੰਜਾਬ ਦੀਆਂ ਵੀ ਉੱਘੀਆਂ ਹਸਤੀਆਂ ਕਿਸਾਨਾਂ ਦੀ ਬਿਹਤਰੀ ਲਈ ਲਗਤਾਰ ਡਟੀਆਂ ਹੋਈਆਂ ਹਨ। ਪੰਜਾਬੀ ਕਲਾਕਾਰਾਂ ਨੇ ਕਿਸਾਨਾਂ ਦੇ ਹੱਕ ਵਿਚ ਕਈ ਗੀਤ ਗਾਏ ਹਨ। 'ਕਿਸਾਨ ਐਂਥਮ' ਅਤੇ 'ਕਿਸਾਨ ਐਂਥਮ 2' ਦੇ ਨਾਂ ਨਾਲ ਜਾਰੀ ਹੋਏ ਸਨ, ਜਿਨ੍ਹਾਂ ਨੂੰ ਕਿਸਾਨਾਂ ਵਲੋਂ ਬਹੁਤ ਪਿਆਰ ਮਿਲਿਆ।
ਪੰਜਾਬ ਤੇ ਹਰਿਆਣਾ ਦੇ ਕਿਸਾਨ ਇਸ ਅੰਦੋਲਨ 'ਚ ਪੂਰੀ ਤਰ੍ਹਾਂ ਇੱਕਜੁੱਟ ਹਨ। ਸ਼੍ਰੀ ਬਰਾੜ ਨੇ ਇਹ ਦੋਵੇਂ 'ਕਿਸਾਨ ਐਂਥਮ' ਲਿਖੇ ਸਨ ਤੇ ਗਾਏ ਵੀ ਉਨ੍ਹਾਂ ਆਪ ਹੀ ਹਨ। ਹੁਣ ਉਨ੍ਹਾਂ ਦੱਸਿਆ ਹੈ ਕਿ 'ਕਿਸਾਨ ਐਂਥਮ 3' ਦੇ ਰਿਲੀਜ਼ ਬਾਰੇ ਦੱਸਿਆ ਹੈ।
ਇਥੇ ਵੇਖੋ ਗੀਤ ਦਾ ਵੀਡੀਓ-

ਸ਼੍ਰੀ ਬਰਾੜ ਤੇ ਜੱਸ ਬਾਜਵਾ ਦੇ ਪਿਛਲੇ ਟ੍ਰੈਕ 'ਪੰਜਾਬ ਲਾਪਤਾ' ਦੇ ਅਖੀਰ ਵਿਚ ਕਿਸਾਨ 'ਐਂਥਮ 3' ਬਾਰੇ ਦੱਸਿਆ ਗਿਆ ਸੀ। 'ਕਿਸਾਨ ਐਂਥਮ' ਯੂਟਿਊਬ 'ਤੇ ਜਾਰੀ ਕੀਤਾ ਗਿਆ ਹੈ ਤੇ ਇਸ ਨੂੰ ਪਹਿਲੇ 5 ਘੰਟਿਆਂ ਅੰਦਰ ਹੀ 2 ਲੱਖ ਲੋਕਾਂ ਨੇ ਵੇਖ ਲਿਆ ਸੀ। ਪਿਛਲੇ ਦੋ ਕਿਸਾਨ ਐਂਥਮ ਮਨਕੀਰਤ ਔਲਖ, ਨਿਸ਼ਾਨ ਭੁੱਲਰ, ਜੱਸ ਬਾਜਵਾ, ਜੌਰਡਨ ਸੰਧੂ, ਫ਼ਾਜ਼ਿਲਪੁਰੀਆ, ਦਿਲਪ੍ਰੀਤ ਢਿਲੋਂ, ਡੀਜੇ ਫਲੋਅ, ਸ਼੍ਰੀ ਬਰਾੜ, ਅਫ਼ਸਾਨਾ ਖ਼ਾਨ ਤੇ ਬੌਬੀ ਸੰਧੂ ਨੇ ਗਾਏ ਸਨ।

PunjabKesari

'ਕਿਸਾਨ ਐਂਥਮ 2' ਵਿਚ ਮਨਕੀਰਤ ਔਲਖ, ਜੱਸ ਬਾਜਵਾ, ਡੀਜੇ ਫ਼ਲੋਅ, ਅਫ਼ਸਾਨਾ ਖ਼ਾਨ, ਸ਼ਿਪਰਾ ਗੋਇਲ, ਕਾਰਜ ਰੰਧਾਵਾ, ਬੌਬੀ ਸੰਧੂ, ਇੰਦਰ ਕੌਰ, ਪ੍ਰਧਾਨ ਗੁਰਜੈਸ਼, ਹੈਪੀ ਰਾਏਕੋਟੀ, ਰੁਪਿੰਦਰ ਹਾਂਡਾ, ਨਿਸ਼ਾਨ ਭੁੱਲਰ, ਪਲਵਿੰਦਰ ਟੌਹੜਾ, ਪਵਿੱਤਰ ਲਸੋਈ, ਹਰਜ਼ ਸੰਧੂ ਤੇ ਦਲਜੀਤ ਚਾਹਾ ਵਿਖਾਈ ਦਿੱਤੇ ਸਨ। 'ਕਿਸਾਨ ਐਂਥਮ 1', 'ਕਿਸਾਨ ਐਂਥਮ 2' ਵਾਂਗ 'ਕਿਸਾਨ ਐਂਥਮ 3' ਵੀ ਇੱਕ ਵੱਖਰਾ ਗੀਤ ਹੈ, ਜੋ ਕਿਸਾਨਾਂ ਪ੍ਰਤੀ ਆਪਣਾ ਸਮਰਥਨ ਦਰਸਾਉਣ ਲਈ ਤਿਆਰ ਕੀਤਾ ਗਿਆ ਹੈ।


sunita

Content Editor

Related News