ਸਿੰਗਰ ਸ਼੍ਰੇਆ ਘੋਸ਼ਾਲ ਨੇ ਬੇਬੀ ਬੰਪ ਨਾਲ ਸਾਂਝੀ ਕੀਤੀ ਖ਼ੁਸ਼ਖ਼ਬਰੀ, ਘਰ ’ਚ ਜਲਦ ਗੂੰਜੇਗੀ ਕਿਲਕਾਰੀ

Thursday, Mar 04, 2021 - 11:29 AM (IST)

ਸਿੰਗਰ ਸ਼੍ਰੇਆ ਘੋਸ਼ਾਲ ਨੇ ਬੇਬੀ ਬੰਪ ਨਾਲ ਸਾਂਝੀ ਕੀਤੀ ਖ਼ੁਸ਼ਖ਼ਬਰੀ, ਘਰ ’ਚ ਜਲਦ ਗੂੰਜੇਗੀ ਕਿਲਕਾਰੀ

ਮੁੰਬਈ: ਸਿੰਗਰ ਸ਼੍ਰੇਆ ਘੋਸ਼ਾਲ ਮਾਂ ਬਣਨ ਵਾਲੀ ਹੈ। ਇਹ ਖ਼ੁਸ਼ਖ਼ਬਰੀ ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਦਿੱਤੀ ਹੈ। ਸ਼੍ਰੇਆ ਨੇ ਟਵੀਟ ਕਰਕੇ ਲਿਖਿਆ, ‘ਬੇਬੀ ਸ਼੍ਰੇਆਦਿਤਯ ਆ ਰਿਹਾ ਹੈ। ਸ਼ੀਲਾਦਿਤਯ ਅਤੇ ਮੈਂ ਇਸ ਖ਼ਬਰ ਨੂੰ ਤੁਹਾਡੇ ਨਾਲ ਸਾਂਝੀ ਕਰਕੇ ਖ਼ੁਸ਼ ਹਾਂ। ਆਪਣੀ ਜ਼ਿੰਦਗੀ ਦੇ ਨਵੇਂ ਚੈਪਟਰ ਦੀ ਸ਼ੁਰੂਆਤ ਨਾਲ ਤੁਹਾਡੇ ਸਾਰਿਆਂ ਦੇ ਪਿਆਰ ਅਤੇ ਆਸ਼ੀਰਵਾਦ ਦੀ ਜ਼ਰੂਰਤ ਹੈ।’ ਸ਼੍ਰੇਆ ਦੀ ਇਸ ਪੋਸਟ ’ਤੇ ਨਾ ਸਿਰਫ਼ ਬਾਲੀਵੁੱਡ ਹਸਤੀਆਂ ਸਗੋਂ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਵੀ ਉਨ੍ਹਾਂ ਨੂੰ ਵਧਾਈ ਦਿੱਤੀ ਹੈ। 

ਇਹ ਵੀ ਪੜ੍ਹੋ: ਸਿੰਗਰ ਹਰਸ਼ਦੀਪ ਕੌਰ ਬਣੀ ਮਾਂ, ਦਿੱਤਾ ਪੁੱਤਰ ਨੂੰ ਜਨਮ

PunjabKesari

ਸ਼੍ਰੇਆ ਨੇ 2015 ਵਿਚ ਸ਼ਿਲਾਦਿਤਯ ਮੁਖੋਪਾਧਿਆਏ ਨਾਲ ਵਿਆਹ ਕੀਤਾ ਸੀ। ਵਿਆਹ ਤੋਂ ਪਹਿਲਾਂ ਜੋੜਾ 10 ਸਾਲ ਤੱਕ ਰਿਲੇਸ਼ਨਸ਼ਿਪ ਵਿਚ ਰਿਹਾ। ਸ਼੍ਰੇਆ ਨੇ ਸਾਲ 2002 ਵਿਚ ਸੰਜੇ ਲੀਲਾ ਭੰਸਾਲੀ ਦੀ ਫ਼ਿਲਮ ‘ਦੇਵਦਾਸ’ ਵਿਚ ਪਲੇਅਬੈਕ ਸਿੰਗਰ ਦੇ ਤੌਰ ’ਤੇ ਸਿੰਗਿੰਗ ਦੀ ਸ਼ੁਰੂਆਤ ਕੀਤੀ ਸੀ। 

ਇਹ ਵੀ ਪੜ੍ਹੋ: ਪਿੱਚ ਵਿਵਾਦ ’ਤੇ ਚੜ੍ਹਿਆ ਵਿਰਾਟ ਕੋਹਲੀ ਦਾ ਪਾਰਾ, ਕਿਹਾ-ਅਸੀਂ 3 ਦਿਨ ’ਚ ਹਾਰੇ ਉਦੋਂ ਕੋਈ ਕੁੱਝ ਨਹੀਂ ਬੋਲਿਆ

PunjabKesari


author

cherry

Content Editor

Related News