ਓਕੇ ਜਾਨੂੰ'' ਦੇ ਸੈੱਟ ''ਤੇ ਘਰ ਦਾ ਖਾਣਾ ਲੈ ਕੇ ਪਹੁੰਚੀ ਸ਼ਰਧਾ
Wednesday, May 25, 2016 - 11:10 AM (IST)

ਮੁੰਬਈ—ਅਦਾਕਾਰਾ ਸ਼ਰਧਾ ਕਪੂਰ ਦੀ ਆਉਣ ਵਾਲੀ ਫਿਲਮ ''ਓਕੇ ਜਾਨੂੰ'' ਦੀ ਟੀਮ ਨੂੰ ਇੱਕ ਖਾਸ ਦਾਵਤ ਮਿਲੀ ਹੈ। ਸ਼ਰਧਾ ਪੂਰੀ ਟੀਮ ਲਈ ਡੱਬੇ ''ਚ ਘਰ ਦਾ ਖਾਣਾ ਲੈ ਕੇ ਸੈੱਟ ''ਤੇ ਪਹੁੰਚੀ। ਪੂਰੀ ਟੀਮ ਕਾਫੀ ਹੈਰਾਨ ਸੀ ਕਿ ਐਤਵਾਰ ਨੂੰ ਸ਼ਰਧਾ ਵੱਲੋਂ ਚੁਣਿਆ ਭੋਜਨ ਉਨ੍ਹਾਂ ਨੂੰ ਖਾਣ ਨੂੰ ਮਿਲਿਆ। ਸ਼ਰਧਾ ਨੇ ਕਿਹਾ, ਸਾਡੀ ''ਓਕੇ ਜਾਨੂੰ'' ਟੀਮ ਬਹੁਤ ਜਿਆਦਾ ਖਾਣ ਦੀ ਸ਼ੌਕੀਨ ਹੈ। ਇਸ ਲਈ ਮੈਂ ਉਨ੍ਹਾਂ ਸਾਰਿਆਂ ਲਈ ਘਰ ਤੋਂ ਖਾਣਾ ਬਣਾ ਕੇ ਜਾਣਾ ਚਾਹੁੰਦੀ ਸੀ। ਸ਼ਰਧਾ ਨੇ ਕਿਹਾ ਮੈਨੂੰ ਉਸ ਵੇਲੇ ਬਹੁਤ ਵਧੀਆ ਲੱਗਾ ਜਦੋਂ ਘਰ ਖਾਣੇ ਵਾਲੇ ਡੱਬੇ ਖਾਲੀ ਗਏ।
ਜਾਣਕਾਰੀ ਅਨੁਸਾਰ ਫਿਲਮ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਭੋਜਨ ਸ਼ਾਕਾਹਾਰੀ ਅਤੇ ਮਾਸਾਹਾਰੀ ਦੋਵੇ ਤਰ੍ਹਾਂ ਦਾ ਸੀ। ਇਸ ''ਚ ਮਟਨ, ਮੱਛੀ, ਕੜੀ, ਭਰਵੀ ਭਿੰਡੀ ਅਤੇ ਪਕੋੜਾ ਕੜੀ ਮਹਾਰਾਸ਼ਟਰ ਦੇ ਖਾਸ ਤਰੀਕੇ ਨਾਲ ਘਰ ਦਾ ਖਾਣਾ ਬਣਿਆ ਹੋਇਆ ਸੀ। ਪੂਰੀ ਟੀਮ ਨੂੰ ਖਾਣਾ ਬਹੁਤ ਪਸੰਦ ਆਇਆ
ਜ਼ਿਕਰਯੋਗ ਹੈ ਕਿ ''ਓਕੇ ਜਾਨੂੰ ਫਿਲਮ ਅਗਲੇ ਸਾਲ 13 ਜਨਵਰੀ ਨੂੰ ਰਿਲੀਜ਼ ਹੋਵੇਗੀ।