ਫੈਦਰ ਡਰੈੱਸ ''ਚ ਸ਼ਰਧਾ ਕਪੂਰ ਨੇ ਸਾਂਝੀਆਂ ਕੀਤੀਆਂ ਤਸਵੀਰਾਂ, ਦਿੱਤੇ ਖੂਬਸੂਰਤ ਪੋਜ਼

Wednesday, Jul 27, 2022 - 04:04 PM (IST)

ਫੈਦਰ ਡਰੈੱਸ ''ਚ ਸ਼ਰਧਾ ਕਪੂਰ ਨੇ ਸਾਂਝੀਆਂ ਕੀਤੀਆਂ ਤਸਵੀਰਾਂ, ਦਿੱਤੇ ਖੂਬਸੂਰਤ ਪੋਜ਼

ਮੁੰਬਈ- ਆਪਣੀ ਖੂਬਸੂਰਤੀ ਨਾਲ ਸਭ ਦਾ ਦਿਲ ਜਿੱਤਣ ਵਾਲੀ ਅਦਾਕਾਰਾ ਸ਼ਰਧਾ ਕਪੂਰ ਉਨ੍ਹਾਂ ਹਸੀਨਾਵਾਂ 'ਚੋਂ ਇਕ ਹੈ ਜੋ ਬਿਨਾਂ ਮੇਕਅਪ ਅਤੇ ਨਾਰਮਲ ਕੱਪੜਿਆਂ 'ਚ ਵੀ ਓਨੀ ਜ਼ਿਆਦਾ ਪਿਆਰੀ ਲੱਗਦੀ ਹੈ ਕਿ ਲੋਕ ਉਨ੍ਹਾਂ ਨੂੰ ਇਕ ਵਾਰ ਮੁੜ ਕੇ ਜ਼ਰੂਰ ਦੇਖਦੇ ਹਨ। ਹਾਲਾਂਕਿ ਅਜਿਹਾ ਹੋਵੇ ਵੀ ਕਿਉਂ ਨਾ ਸ਼ਰਧਾ ਹੈ ਹੀ ਬਹੁਤ ਖੂਬਸੂਰਤ ਅਤੇ ਜਦੋਂ ਉਹ ਚੰਗੀ ਤਰ੍ਹਾਂ ਤਿਆਰ ਹੁੰਦੀ ਹੈ ਤਾਂ ਨਾ ਚਾਹੁੰਦੇ ਹੋਏ ਵੀ ਨੋਟਿਸ 'ਚ ਆ ਜਾਂਦੀ ਹੈ। ਹਾਲਾਂਕਿ ਇਸ ਦੇ ਪਿੱਛੇ ਦਾ ਇਕ ਕਾਰਨ ਇਹ ਵੀ ਹੈ ਕਿ ਸ਼ਰਧਾ ਨੂੰ ਸਿੰਪਲ ਲੁੱਕ 'ਚ ਵੀ ਕਲਾਸੀ ਦਿਖਣਾ ਆਉਂਦਾ ਹੈ। 

PunjabKesari
ਹਾਲ ਹੀ 'ਚ ਅਦਾਕਾਰਾ ਸ਼ਰਧਾ ਕਪੂਰ ਨੇ ਅਜਿਹੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜਿਨ੍ਹਾਂ ਨੂੰ ਦੇਖ ਕੇ ਪ੍ਰਸ਼ੰਸਕ ਮਦਹੋਸ਼ ਹੋ ਗਏ। ਅਜਿਹਾ ਇਸ ਲਈ ਹੈ ਕਿ ਉਹ ਸਾਂਝੀਆਂ ਕੀਤੀਆਂ ਤਸਵੀਰਾਂ 'ਚ ਸ਼ਰਧਾ ਬਹੁਤ ਪਿਆਰੀ ਲੱਗ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਅਦਾਕਾਰਾ ਨੇ ਫੈਸ਼ਨ ਡਿਜ਼ਾਈਨਰ ਫਾਲਗੁਨੀ ਸ਼ੇਨ ਪੀਕਾਕ ਲਈ ਇਕ ਫੋਟੋਸ਼ੂਟ ਕਰਵਾਇਆ ਹੈ। ਲੁੱਕ ਦੀ ਗੱਲ ਕਰੀਏ ਤਾਂ ਸ਼ਰਧਾ ਕਪੂਰ ਨੇ ਪੇਸਟਲ ਪਿੰਕ ਰੰਗ ਦਾ ਲਹਿੰਗਾ ਚੁਣਿਆ ਹੈ ਜੋ ਕਿ ਉਨ੍ਹਾਂ ਨੇ ਡਿਜ਼ਾਈਨਰ ਦੇ ਬਰਾਈਡਲ ਕਲੈਕਸ਼ਨ ਨਾਲ ਪਿਕ ਕੀਤਾ ਸੀ ਇਸ ਅਟਾਇਰ 'ਚ ਉਹ ਇੰਨੀ ਰਾਇਲ ਲੱਗ ਰਹੀ ਸੀ ਕਿ ਉਸ 'ਚ ਥੋੜ੍ਹੀ ਜਿਹੀ ਵੀ ਕਮੀ ਕੱਢਣੀ ਮੁਸ਼ਕਿਲ ਸੀ। 

PunjabKesari
ਇਸ ਬਿਊਟੀਫੁੱਲ ਅਟਾਇਰ ਦੇ ਨਾਲ ਸ਼ਰਧਾ ਨੇ ਮੈਚਿੰਗ ਬਲਾਊਜ ਪਾਇਆ ਸੀ, ਜਿਸ, 'ਚ ਫੁੱਲ ਸਲੀਵਸ ਦੇ ਨਾਲ ਹਾਈ ਨੈੱਕਲਾਈਨ ਦਿੱਤੀ ਗਈ ਸੀ। ਚੋਲੀ ਦਾ ਫਰੰਟ ਪਾਰਟ ਫੁੱਲ ਕਵੀਰਿੰਗ ਲੁੱਕ 'ਚ ਰੱਖਿਆ ਸੀ। ਚੋਲੀ ਨੂੰ ਮੋਨੋਟੇਨ ਰੱਖਦੇ ਹੋਏ ਇਸ 'ਤੇ ਹੱਥ ਨਾਲ ਏਪਲਿਕ ਵਰਕ ਕੀਤਾ ਗਿਆ ਸੀ ਜੋ ਕਿ ਬਹੁਤ ਹੀ ਰਿਚ ਐਂਡ ਇੰਟ੍ਰੀਕੇਟ ਸੀ। ਹਾਂ ਉਹ ਗੱਲ ਵੱਖਰੀ ਹੈ ਕਿ ਆਪਣੀ ਲੁੱਕ ਦੇ ਸਟਾਈਲ ਕੋਸ਼ੰਟ ਨੂੰ ਵਧਾਉਣ ਲਈ ਸ਼ਰਧਾ ਨੇ ਫੈਦਰ ਡੇਟਲਿੰਗ ਵਾਲਾ ਓਵਰਲੇ ਪਾਇਆ ਹੈ ਜੋ ਇਕ ਟੀਜਿੰਗ ਇਫੈਕਟ ਕ੍ਰਿਏਟ ਕਰਦਾ ਦਿਖ ਰਿਹਾ ਸੀ।

PunjabKesari
ਇੰਝ ਕੀਤਾ ਲੁੱਕ ਨੂੰ ਪੂਰਾ
ਇਸ ਸਿਲਕ ਮੇਡ ਅਟਾਇਰ ਦੇ ਨਾਲ ਸ਼ਰਧਾ ਨੇ ਆਪਣੀ ਲੁੱਕ ਨੂੰ ਬਹੁਤ ਜ਼ਿਆਦਾ ਓਵਰਪਾਵਰ ਨਹੀਂ ਕੀਤਾ ਸੀ। ਉਨ੍ਹਾਂ ਨੇ ਫੇਸ 'ਤੇ ਫਲਾਲੈੱਸ ਮੇਕਅਪ ਕਰਦੇ ਹੋਏ ਕੰਨਾਂ 'ਚ ਡਾਇਮੰਡ ਸਟਡਸ ਪਾਏ ਸਨ, ਜਿਸ ਦੇ ਨਾਲ ਆਪਣੇ ਵਾਲਾਂ ਨੂੰ ਉਨ੍ਹਾਂ ਨੇ ਸਲੀਕ ਲੁੱਕ 'ਚ ਸਟਾਈਲ ਕੀਤਾ ਸੀ। ਉਧਰ ਇਸ ਦੌਰਾਨ ਉਨ੍ਹਾਂ ਨੇ ਪੋਜ਼ ਦੇਣ ਦਾ ਤਰੀਕਾ ਅਜਿਹਾ ਸੀ ਜੋ ਕਿ ਉਨ੍ਹਾਂ ਦੀ ਲੁੱਕ ਨੂੰ ਇਕ ਵੱਖਰੇ ਲੈਵਲ ਦਾ ਹੀ ਮਾਡਰਨ ਟਚ ਦੇ ਰਿਹਾ ਸੀ। ਖੈਰ ਕਹਿਣਾ ਬਿਲਕੁੱਲ ਵੀ ਗਲਤ ਨਹੀਂ ਹੋਵੇਗਾ ਕਿ ਸ਼ਰਧਾ ਦਾ ਇਹ ਲੁੱਕ ਬ੍ਰਾਈਡਮੇਡਸ ਲਈ ਕਾਪੀ ਕਰਨ ਵਾਲਾ ਹੈ।  


author

Aarti dhillon

Content Editor

Related News