ਸ਼ਰਧਾ ਨੇ ਮਨਾਇਆ ਪਿਤਾ ਸ਼ਕਤੀ ਦਾ ਜਨਮਦਿਨ, ਕ੍ਰਾਈਮ ਮਾਸਟਰ ਗੋਗੋ ਥੀਮ ਵਾਲੇ ਕੇਕ ਨੇ ਖਿੱਚਿਆ ਸਭ ਦਾ ਧਿਆਨ

09/04/2022 4:32:07 PM

ਮੁੰਬਈ- ਦਿੱਗਜ ਅਦਾਕਾਰ ਸ਼ਕਤੀ ਕਪੂਰ ਨੇ ਨੈਗੇਟਿਵ ਰੋਲ ਦੇ ਨਾਲ-ਨਾਲ ਕਾਮੇਡੀ ਭੂਮਿਕਾਵਾਂ ਨਿਭਾ ਕੇ ਆਪਣੀ ਵੱਖਰੀ ਪਛਾਣ ਬਣਾਈ ਹੈ। ਅਦਾਕਾਰ ਨੇ ਬੀਤੇ ਦਿਨ ਯਾਨੀ 3 ਸਤੰਬਰ ਨੂੰ 70ਵਾਂ ਜਨਮਦਿਨ ਮਨਾਇਆ ਸੀ।  ਇਸ ਖ਼ਾਸ ਮੌਕੇ ’ਤੇ ਪ੍ਰਸ਼ੰਸਕਾਂ ਤੋਂ ਲੈ ਕੇ ਬਾਲੀਵੁੱਡ ਸਿਤਾਰਿਆਂ ਨੇ ਅਦਾਕਾਰ ਨੂੰ ਜਨਮਦਿਨ ਦੀਆਂ ਬਹੁਤ ਸਾਰੀਆਂ ਵਧਾਈਆਂ ਦਿੱਤੀਆਂ ਹਨ। ਅਦਾਕਾਰ ਦੇ ਜਨਮਦਿਨ ’ਤੇ ਉਨ੍ਹਾਂ ਦੀ ਧੀ ਅਤੇ ਬਾਲੀਵੁੱਡ ਅਦਾਕਾਰਾ ਨੇ ਵੀ ਪਿਤਾ ਨੂੰ ਜਨਮਦਿਨ ’ਤੇ ਖਾਸ ਅੰਦਾਜ਼ ’ਚ ਵਧਾਈ ਦਿੱਤੀ ਹੈ।

PunjabKesari

ਇਹ ਵੀ ਪੜ੍ਹੋ :  ਅਕਸ਼ੈ ਨਾਲ ਤਸਵੀਰਾਂ ਸਾਂਝੀਆਂ ਕਰ ਸਰਗੁਣ ਨੇ ਕਿਹਾ-33 ਸਾਲ ਸਿਲਵਰ ਸਕ੍ਰੀਨ ’ਤੇ ਰਾਜ ਕਰਨਾ ਕੋਈ ਮਜ਼ਾਕ ਨਹੀਂ

ਸ਼ਰਧਾ ਨੇ ਭਰਾ ਸਿਧਾਂਤ ਕਪੂਰ ਦੇ ਨਾਲ ਪਿਤਾ ਲਈ ਜਨਮਦਿਨ ਦਾ ਇਕ ਛੋਟਾ ਜਿਹਾ ਜਸ਼ਨ ਵੀ ਆਯੋਜਿਤ ਕੀਤਾ। ਇਸ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਸ਼ਰਧਾ ਨੇ ਇੰਸਟਾ ਅਕਾਊਂਟ ’ਤੇ ਸਾਂਝੀਆਂ ਕੀਤੀਆਂ ਹਨ। ਪਹਿਲੀ ਤਸਵੀਰ ’ਚ ਸ਼ਰਧਾ ਕਪੂਰ ਆਪਣੇ ਪਿਤਾ ਸ਼ਕਤੀ ਕਪੂਰ ਨਾਲ ਨਜ਼ਰ ਆ ਰਹੀ ਹੈ। ਅਦਾਕਾਰਾ ਦੇ ਨਾਲ ਉਨ੍ਹਾਂ ਦਾ ਭਰਾ ਸਿਧਾਂਤ ਕਪੂਰ ਵੀ ਨਜ਼ਰ ਆ ਰਿਹਾ ਹੈ। ਤਸਵੀਰ ’ਚ ਸ਼ਕਤੀ ਕਪੂਰ ਬੈਠੇ ਹਨ ਜਦੋਂਕਿ ਸਿਧਾਂਤ ਅਤੇ ਸ਼ਰਧਾ ਖੜ੍ਹੇ ਹੋ ਕੇ ਪੋਜ਼ ਦੇ ਰਹੇ ਹਨ।

PunjabKesari

ਦੂਜੀ ਤਸਵੀਰ 'ਚ ਸ਼ਕਤੀ ਕਪੂਰ ਇਕੱਲੇ ਨਜ਼ਰ ਆ ਰਹੇ ਹਨ। ਸ਼ਕਤੀ ਕਪੂਰ ਦੇ ਸਾਹਮਣੇ ਕੇਕ ਰੱਖਿਆ ਗਿਆ ਹੈ। ਦਿਲਚਸਪ ਗੱਲ ਇਹ ਹੈ ਕਿ ਇਹ ਕੇਕ ਬਹੁਤ ਹੀ ਖ਼ਾਸ ਕਿਸਮ ਦਾ ਹੈ ਜੋ ਸ਼ਕਤੀ ਕਪੂਰ ਦੇ ਕਿਸੇ ਫ਼ਿਲਮੀ ਕਿਰਦਾਰ ਦੀ ਯਾਦ ਦਿਵਾਉਂਦਾ ਹੈ।

PunjabKesari

ਇਹ ਵੀ ਪੜ੍ਹੋ : ਮਸ਼ਹੂਰ ਰੈਪਰ ਹਨੀ ਸਿੰਘ ਦੀਆਂ ਵਧੀਆਂ ਮੁਸ਼ਕਿਲਾਂ, ਇਸ ਗੀਤ ਨੂੰ ਲੈ ਕੇ ਸ਼ਿਕਾਇਤ ਦਰਜ

ਸਾਲ 1994 ’ਚ ਆਈ ਫ਼ਿਲਮ ‘ਅੰਦਾਜ਼ ਅਪਨਾ ਅਪਨਾ’ ਦਾ ਕਿਰਦਾਰ ਕ੍ਰਾਈਮ ਮਾਸਟਰ ਗੋਗੋ ਦੇ ਵਿਸ਼ੇ ’ਤੇ ਆਧਾਰਿਤ ਹੈ। ਫ਼ਿਲਮ ਦੇ ਕੁਝ ਡਾਇਲਾਗ ਵੀ ਕੇਕ ’ਤੇ ਲਿਖੇ ਹੋਏ ਨਜ਼ਰ ਆ ਰਹੇ ਹਨ। ਇਹ ਕੇਕ ਲੋਕਾਂ ਦਾ ਧਿਆਨ ਖਿੱਚ ਰਿਹਾ ਹੈ। ਇਨ੍ਹਾਂ ਤਸਵੀਰਾਂ ਨਾਲ ਸ਼ਰਧਾ ਨੇ ਇਕ ਕੈਪਸ਼ਨ ਵੀ ਲਿਖੀ ਹੈ।

PunjabKesari

ਜਿਸ ’ਚ ਅਦਾਕਾਰਾ ਨੇ ਲਿਖਿਆ ਕਿ ‘ਮੇਰਾ ਜਨਮਦਿਨ ਬਾਪੂ, ਮੈਂ ਤੁਹਾਨੂੰ ਪਿਆਰ ਕਰਦੀ ਹਾਂ, ਮੈਨੂੰ ਉਮੀਦ ਹੈ ਕਿ ਮੈਂ ਤੁਹਾਨੂੰ ਮਾਣ ਮਹਿਸੂਸ ਕਰਾ ਸਕਾਂ।’ ਸ਼ਕਤੀ ਕਪੂਰ ਦੇ  ਕੰਮ ਦੀ ਗੱਲ ਕਰੀਏ ਤਾਂ ਸ਼ਕਤੀ ਕਪੂਰ ਇਸ ਸਮੇਂ ਫ਼ਿਲਮਾਂ ਤੋਂ ਦੂਰ ਹਨ।

PunjabKesari

ਹਾਲਾਂਕਿ ਉਹ ਰਿਐਲਿਟੀ ਸ਼ੋਅਜ਼ ’ਚ ਮਹਿਮਾਨ ਵਜੋਂ ਨਜ਼ਰ ਆਉਂਦੀ ਹੈ। ਦੂਜੇ ਪਾਸੇ, ਸ਼ਰਧਾ ਕਪੂਰ ਦੇ ਕੰਮ ਨੇ ਹਾਲ ਹੀ ’ਚ ਨਿਰਦੇਸ਼ਕ ਲਵ ਰੰਜਨ ਦੀ ਅਨਟਾਈਟਲ ਫ਼ਿਲਮ ਦੀ ਸ਼ੂਟਿੰਗ ਪੂਰੀ ਕੀਤੀ ਹੈ। ਇਸ ਫ਼ਿਲਮ ’ਚ ਉਹ ਰਣਬੀਰ ਕਪੂਰ ਦੇ ਨਾਲ ਨਜ਼ਰ ਆਵੇਗੀ। ਇਹ ਫ਼ਿਲਮ ਸਾਲ 2023 ’ਚ ਰਿਲੀਜ਼ ਹੋ ਸਕਦੀ ਹੈ।

PunjabKesari


Shivani Bassan

Content Editor

Related News