ਸ਼ਰਧਾ ਆਰੀਆ ਆਪਣੇ ਨਵੇਂ ਘਰ ’ਚ ਦੇ ਰਹੀ ਪੋਜ਼, ਪ੍ਰਸ਼ੰਸਕਾਂ ਨੂੰ ਦਿਖਾਈ ਘਰ ਦੀ ਝਲਕ

Sunday, Aug 14, 2022 - 06:08 PM (IST)

ਸ਼ਰਧਾ ਆਰੀਆ ਆਪਣੇ ਨਵੇਂ ਘਰ ’ਚ ਦੇ ਰਹੀ ਪੋਜ਼, ਪ੍ਰਸ਼ੰਸਕਾਂ ਨੂੰ ਦਿਖਾਈ ਘਰ ਦੀ ਝਲਕ

ਬਾਲੀਵੁੱਡ ਡੈਸਕ- ਸੀਰੀਅਲ ‘ਕੁੰਡਲੀ ਭਾਗਿਆ’ ਦੀ ਅਦਾਕਾਰਾ ਸ਼ਰਧਾ ਆਰੀਆ ਇਕ ਵਾਰ ਫ਼ਿਰ ਤੋਂ ਸੁਰਖੀਆਂ ’ਚ ਹੈ। ਵਿਆਹ ਤੋਂ ਬਾਅਦ ਸ਼ਰਧਾ ਆਰੀਆ ਨੇ ਆਪਣੇ ਘਰ ’ਚ ਕਦਮ ਰੱਖਿਆ ਹੈ। ਕੁਝ ਸਮਾਂ ਪਹਿਲਾਂ ਸ਼ਰਧਾ ਆਰਿਆ ਨੇ ਆਪਣੇ ਨਵੇਂ ਘਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਸਨ।

PunjabKesari

ਇਨ੍ਹਾਂ ਤਸਵੀਰਾਂ ’ਚ ਸ਼ਰਧਾ ਆਰੀਆ ਆਪਣੇ ਘਰ ਦੇ ਦਰਵਾਜ਼ੇ ’ਤੇ ਖੜ੍ਹੀ ਨਜ਼ਰ ਆ ਰਹੀ ਹੈ। ਸ਼ਰਧਾ ਆਰੀਆ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਪ੍ਰਸ਼ੰਸਕ ਸ਼ਰਧਾ ਆਰੀਆ ਨੂੰ ਨਵੇਂ ਘਰ ਲਈ ਸ਼ੁਭਕਾਮਨਾਵਾਂ ਦੇ ਰਹੇ ਹਨ। ਹਰ ਤਸਵੀਰ ’ਚ ਅਦਾਕਾਰਾ ਦੇ ਚਿਹਰੇ ’ਤੇ ਖੁਸ਼ੀ ਨਜ਼ਰ ਆ ਰਹੀ ਹੈ।

PunjabKesari
ਲੁੱਕ ਦੀ ਗੱਲ ਕਰੀਏ ਤਾਂ ਤਸਵੀਰਾਂ ਸ਼ਰਧਾ ਨੇ ਅਸਮਾਨੀ ਰੰਗ ਦਾ ਸੂਟ ਪਾਇਆ ਹੈ। ਮਿਨੀਮਲ ਮੇਕਅੱਪ ਅਤੇ ਖੁੱਲ੍ਹੇ ਵਾਲਾਂ ਨਾਲ ਅਦਾਕਾਰਾ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। ਹਰ ਕੋਈ ਅਦਾਕਾਰਾ ਦੀਆਂ ਤਸਵੀਰਾਂ ਨੂੰ ਪਸੰਦ ਕਰ ਰਹੇ ਹਨ।

PunjabKesari

ਇਹ ਵੀ ਪੜ੍ਹੋ : ਟੀਨਾ ਦੱਤਾ ਨੇ ਬਿਖ਼ੇਰੇ ਹੁਸਨ ਦੇ ਜਲਵੇ, ਬਲੈਕ ਆਊਟਫ਼ਿਟ ’ਚ ਲੱਗ ਰਹੀ ਖੂਬਸੂਰਤ

ਤੁਹਾਨੂੰ ਦੱਸ ਦੇਈਏ ਕਿ ਸ਼ਰਧਾ ਆਰੀਆ ਨੇ ਪਹਿਲੀ ਵਾਰ ਆਪਣੇ ਨਵੇਂ ਘਰ ’ਚ ਰੱਖੜੀ ਦਾ ਤਿਉਹਾਰ ਮਨਾਇਆ ਹੈ। ਹਾਲਾਂਕਿ ਇਸ ਦੌਰਾਨ ਉਨ੍ਹਾਂ ਦੇ ਪਤੀ ਸ਼ਰਧਾ ਆਰੀਆ ਨਾਲ ਨਜ਼ਰ ਨਹੀਂ ਆਏ।

PunjabKesari

ਸ਼ਰਧਾ ਆਰੀਆ ਨੇ ਆਪਣੇ ਘਰ ਨੂੰ ਸਫ਼ੈਦ ਰੰਗ ਨਾਲ ਸਜਾਇਆ ਹੈ। ਸ਼ਰਧਾ ਆਰਿਆ ਦੇ ਘਰ ਤੋਂ ਪ੍ਰਸ਼ੰਸਕ ਅੱਖਾਂ ਨਹੀਂ ਹਟਾ ਪਾ ਰਹੇ ਹਨ।ਟੀ.ਵੀ ਸਿਤਾਰੇ ਸ਼ਰਧਾ ਆਰੀਆ ਨੂੰ ਉਸ ਦੇ ਨਵੇਂ ਘਰ ਲਈ ਵਧਾਈ ਦੇ ਰਹੇ ਹਨ। 

PunjabKesari

ਇਸ ਤਸਵੀਰ ’ਚ ਘਰ ਦੇ ਸਾਹਮਣੇ ਸ਼ਰਧਾ ਆਰੀਆ ਦੇ ਨਾਂ ਵਾਲੀ ਪਲੇਟ ਨਜ਼ਰ ਆ ਰਹੀ ਹੈ। ਤਸਵੀਰ ’ਚ ਆਪਣੀ ਨੇਮ ਪਲੇਟ ਦੇਖ ਕੇ ਸ਼ਰਧਾ ਆਰਿਆ ਕਾਫ਼ੀ ਖੁਸ਼ ਨਜ਼ਰ ਆ ਰਹੀ ਹੈ।

PunjabKesari

ਇਹ ਵੀ ਪੜ੍ਹੋ : ਪੂਲ ਕੰਢੇ ਮੌਨੀ ਰਾਏ ਕ੍ਰੌਪ ਟ੍ਰੌਪ ਅਤੇ ਮਿਨੀ ਸਕਰਟ ’ਚ ਆਈ ਨਜ਼ਰ, ਹੌਟ ਅੰਦਾਜ਼ ’ਚ ਦੇ ਰਹੀ ਪੋਜ਼ (ਦੇਖੋ ਤਸਵੀਰਾਂ)

ਸ਼ਰਧਾ ਆਰੀਆ ਨੇ ਕੈਮਰੇ ਦੇ ਸਾਹਮਣੇ ਜ਼ਬਰਦਸਤ ਪੋਜ਼ ਦਿੱਤੇ। ਸ਼ਰਧਾ ਦੇ ਇਸ ਅੰਦਾਜ਼ ਪ੍ਰਸ਼ੰਸਕਾਂ ਨੂੰ ਕਾਫ਼ੀ ਪਸੰਦ ਕਰ ਰਹੇ ਹਨ।

PunjabKesari


author

Shivani Bassan

Content Editor

Related News