ਅਕਸ਼ੇ ਕੁਮਾਰ ਦੀ ਡੈਬਿਊ ਵੈੱਬ ਸੀਰੀਜ਼ 'ਦਿ ਐਂਡ' ਦੀ ਸ਼ੂਟਿੰਗ ਜਲਦ ਹੋਵੇਗੀ ਸ਼ੁਰੂ

2021-06-18T11:49:46.49

ਮੁੰਬਈ (ਬਿਊਰੋ) - ਸਾਲ 2019 ਵਿਚ ਅਕਸ਼ੇ ਕੁਮਾਰ ਦੀ ਡੈਬਿਊ ਵੈੱਬ ਸੀਰੀਜ਼ 'ਦਿ ਐਂਡ' ਦਾ ਜ਼ੋਰਾਂ ਸ਼ੋਰਾਂ ਨਾਲ ਐਲਾਨ ਕੀਤਾ ਗਿਆ ਸੀ। ਲੰਬੇ ਸਮੇਂ ਤੋਂ ਇਸ 'ਤੇ ਕੋਈ ਚਰਚਾ ਨਹੀਂ ਹੋ ਰਹੀ ਸੀ ਪਰ ਹੁਣ ਹਾਲ ਹੀ ਵਿਚ ਸੀਰੀਜ਼ ਦੇ ਮੇਕਰਸ ਨੇ ਦੱਸਿਆ ਕਿ ਇਹ ਇਸ ਸਾਲ ਦੇ ਅੰਤ ਤੱਕ ਇਹ ਫਲੋਰ 'ਤੇ ਚਲੇ ਜਾਵੇਗੀ। ਇਹ ਐਕਸ਼ਨ-ਥ੍ਰਿਲਰ ਸੀਰੀਜ਼ ਪ੍ਰੀਮੀਅਰ ਐਮਾਜ਼ਾਨ ਪ੍ਰਾਈਮ ਵੀਡੀਓ 'ਤੇ ਰਿਲੀਜ਼ ਹੋਵੇਗੀ। 

ਇਹ ਖ਼ਬਰ ਵੀ ਪੜ੍ਹੋ : BSF ਜਵਾਨਾਂ ਨੂੰ ਮਿਲਣ ਪੁੱਜੇ ਅਕਸ਼ੈ ਨੇ ਇੰਝ ਉੱਡਾਈਆਂ ਕੋਰੋਨਾ ਨਿਯਮਾਂ ਦੀਆਂ ਧੱਜੀਆਂ, ਲੋਕਾਂ ਕਿਹਾ 'ਹੁਣ ਕੇਸ ਦਰਜ ਕਰੋ'

ਇਸ ਦੀ ਸ਼ੂਟਿੰਗ 2020 ਵਿਚ ਹੀ ਕੀਤੀ ਜਾਣੀ ਸੀ ਪਰ ਕੋਰੋਨਾ ਕਾਰਨ ਸ਼ੂਟਿੰਗ ਨਹੀਂ ਹੋ ਸਕੀ। ਫਿਰ ਬਾਅਦ 'ਚ ਅਕਸ਼ੇ ਨੇ ਆਪਣੀਆਂ ਹੋਰ ਫ਼ਿਲਮਾਂ ਦੀ ਸ਼ੂਟਿੰਗ ਬੈਕ ਟੂ ਬੈਕ ਕਰਨੀ ਸ਼ੁਰੂ ਕੀਤੀ। ਇਸ ਲਈ ਹੁਣ ਇਹ 2021 ਦੇ ਅੰਤ ਵਿਚ ਜਾਂ 2022 ਦੀ ਸ਼ੁਰੂਆਤ ਵਿਚ ਸ਼ੁਰੂ ਕੀਤੀ ਜਾਵੇਗੀ। 

ਇਹ ਖ਼ਬਰ ਵੀ ਪੜ੍ਹੋ : ਜਾਣੋ ਕਿਉਂ ਹੋਇਆ ਸਵਰਾ ਭਾਸਕਰ ਤੇ ਆਰਫਾ ਖਾਨਮ ਸਣੇ ਕਈ ਲੋਕਾਂ 'ਤੇ ਮਾਮਲਾ ਦਰਜ

ਰਿਪੋਰਟਸ ਮੁਤਾਬਿਕ ਅਕਸ਼ੇ ਕੁਮਾਰ ਨੂੰ ਇਸ ਸੀਰੀਜ਼ ਲਈ 90 ਕਰੋੜ ਦੀ ਫੀਸ ਮਿਲੀ ਹੈ। ਇਹ ਸੀਰੀਜ਼ ਫਿਊਚਰ 'ਤੇ ਅਧਾਰਿਤ ਹੈ ਅਤੇ ਇੱਕ ਤਰ੍ਹਾਂ ਦੀ ਸਰਵਾਈਵਾਲ ਥ੍ਰਿਲਰ ਹੈ। ਇਸ ਸ਼ੋਅ ਨੂੰ ਬਹੁਤ ਵੱਡੇ ਪੱਧਰ 'ਤੇ ਬਣਾਉਣ ਦੀ ਪਲਾਨਿੰਗ ਹੈ। ਵੈੱਬ ਸੀਰੀਜ਼ ਬਾਰੇ ਗੱਲ ਕਰਦਿਆਂ ਮੇਕਰ ਨੇ ਕਿਹਾ ਸੀ, "ਜੇਕਰ ਅਕਸ਼ੇ ਕੁਮਾਰ ਵਰਗੇ ਵੱਡੇ ਸਿਤਾਰੇ ਵੈੱਬ 'ਤੇ ਆਉਂਦੇ ਹਨ ਤਾਂ ਸ਼ੋਅ ਵੀ ਓਸੇ ਤਰ੍ਹਾਂ ਦਾ ਹੋਣਾ ਚਾਹੀਦਾ ਹੈ। ਮੈਂ ਇਸ ਸਮੇਂ ਸਿਰਫ਼ ਇੰਨਾ ਦੱਸ ਸਕਦਾ ਹਾਂ ਕਿ ਇਹ ਸ਼ੋਅ ਕਿਸੇ ਵਿਦੇਸ਼ੀ ਸ਼ੋਅ ਦਾ ਰੀਮੇਕ ਨਹੀਂ ਹੈ। ਇਹ ਬਿਲਕੁਲ ਇੰਡੀਅਨ ਤੇ ਫਿਕਸ਼ਨ ਸੀਰੀਜ਼ ਹੋਵੇਗੀ।"

ਇਹ ਖ਼ਬਰ ਵੀ ਪੜ੍ਹੋ : ਸਲਮਾਨ ਦੇ ਸ਼ੋਅ 'ਬਿੱਗ ਬੌਸ 15' 'ਚ ਹੋਵੇਗੀ ਇਕ ਖ਼ਾਸ ਚੀਜ਼, ਮੇਕਰਜ਼ ਅਪਨਾਉਣਗੇ ਇਹ ਵੱਖਰਾ ਤਰੀਕਾ


sunita

Content Editor sunita