ਇਰਫਾਨ ਖ਼ਾਨ ਦੇ ਪੁੱਤਰ ਬਾਬਿਲ ਨਾਲ ਫ਼ਿਲਮ ਬਣਾਉਣਗੇ ਡਾਇਰੈਕਟਰ ਸ਼ੂਜੀਤ ਸਰਕਾਰ

Saturday, Jun 26, 2021 - 06:33 PM (IST)

ਇਰਫਾਨ ਖ਼ਾਨ ਦੇ ਪੁੱਤਰ ਬਾਬਿਲ ਨਾਲ ਫ਼ਿਲਮ ਬਣਾਉਣਗੇ ਡਾਇਰੈਕਟਰ ਸ਼ੂਜੀਤ ਸਰਕਾਰ

ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰ ਇਰਫਾਨ ਖ਼ਾਨ ਇੰਡੀਅਨ ਸਿਨੇਮਾ ਦੇ ਇਕ ਦਿੱਗਜ ਕਲਾਕਾਰ ਰਹੇ ਹਨ। ਉਨ੍ਹਾਂ ਨੇ ਹਿੰਦੀ ਫ਼ਿਲਮ ਜਗਤ ਨੂੰ ਕਈ ਯਾਦਗਾਰੀ ਫ਼ਿਲਮਾਂ ਦਿੱਤੀਆਂ ਹਨ। ਹੁਣ ਇਰਫਾਨ ਖ਼ਾਨ ਦੇ ਬੇਟੇ ਬਾਬਿਲ ਨੇ ਬਾਲੀਵੁੱਡ ਦੀ ਦੁਨੀਆ ਵਿਚ ਕਦਮ ਰੱਖਿਆ ਹੈ ਅਤੇ ਆਪਣੀ ਵਿਰਾਸਤ ਨੂੰ ਅੱਗੇ ਵਧਾਉਣ ਦਾ ਕੰਮ ਕਰਨਗੇ। ਬਾਬਿਲ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਅਨੁਸ਼ਕਾ ਸ਼ਰਮਾ ਦੁਆਰਾ ਬਣਾਈ ਫ਼ਿਲਮ 'ਕਾਲਾ' ਨਾਲ ਕੀਤੀ ਸੀ। 

ਇਸ ਫ਼ਿਲਮ ਵਿਚ ਉਨ੍ਹਾਂ ਦੀ ਅਦਾਕਾਰੀ ਦੀ ਬਹੁਤ ਤਾਰੀਫ ਕੀਤੀ ਗਈ। ਹੁਣ ਬਾਬਿਲ ਆਪਣੇ ਕਰੀਅਰ ਦੀ ਦੂਜੀ ਫ਼ਿਲਮ ਕਰਨ ਜਾ ਰਹੇ ਹਨ। ਬਾਬਿਲ ਦੇ ਪਿਤਾ ਇਰਫਾਨ ਖ਼ਾਨ ਨਾਲ ਕੰਮ ਕਰਨ ਤੋਂ ਬਾਅਦ, ਸ਼ੂਜੀਤ ਸਿਰਕਾਰ ਨੇ ਇਰਫਾਨ ਦੇ ਬੇਟੇ ਬਾਬਿਲ ਨੂੰ ਆਪਣੀ ਫ਼ਿਲਮ ਵਿਚ ਬਤੌਰ ਅਭਿਨੇਤਾ ਬਣਾਇਆ ਹੈ। ਪ੍ਰੋਡਿਊਸਰ ਰੌਨੀ ਲਹਿਰੀ ਨੇ ਬਾਬਿਲ ਅਤੇ ਡਾਇਰੈਕਟਰ ਸ਼ੂਜੀਤ ਸਰਕਾਰ ਦੀਆਂ ਤਸਵੀਰਾਂ ਨੂੰ ਸਾਂਝਾ ਕਰਦਿਆਂ ਹੋਏ ਆਪਣੀ ਨਵੀਂ ਫ਼ਿਲਮ ਦਾ ਐਲਾਨ ਕੀਤਾ ਅਤੇ ਇਰਫਾਨ ਨੂੰ ਯਾਦ ਕਰਦਿਆਂ ਇਕ ਇਮੋਸ਼ਨਲ ਪੋਸਟ ਵੀ ਪੋਸਟ ਕੀਤੀ।

ਰੋਨੀ ਲਹਿਰੀ ਨੇ ਕਿਹਾ, 'ਇਰਫਾਨ ਖ਼ਾਨ ਦੀ ਵਿਰਾਸਤ ਨੂੰ ਅੱਗੇ ਲਿਆਉਣਾ ਸਾਡੇ ਲਈ ਮਾਣ ਵਾਲੀ ਗੱਲ ਹੈ। ਤੁਹਾਡੇ ਵਰਗੇ ਦਿਗਜ਼ ਨਾਲ ਕੰਮ ਕਰਨ ਤੋਂ ਬਾਅਦ ਹੁਣ ਬਾਬਿਲ ਨਾਲ ਕੰਮ ਕਰ ਰਹੇ ਹਾਂ।' ਬਾਬਿਲ ਨੇ ਵੀ ਇਸ ਪੋਸਟ ਨੂੰ ਸਾਂਝਾ ਕਰਨ ਮੇਕਰਸ ਦਾ ਧੰਨਵਾਦ ਕੀਤਾ। ਇਸ ਫ਼ਿਲਮ ਦਾ ਨਾਮ ਕੀ ਹੋਵੇਗਾ ਇਸ ਬਾਰੇ ਅਜੇ ਐਲਾਨ ਨਹੀਂ ਕੀਤਾ ਗਿਆ ਹੈ।


author

sunita

Content Editor

Related News