SHOCKING! ਦਫ਼ਤਰ ਦੇ ਬਾਹਰ ਦੋ ਨਕਾਬਪੋਸ਼ਾਂ ਨੇ ਬੰਦੂਕ ਦੀ ਨੋਕ ''ਤੇ ਏਕਤਾ ਕਪੂਰ ਨਾਲ ਕੀਤੀ ਸ਼ਰੇਆਮ ਗੁੰਡਾਗਰਦੀ (ਵੀਡੀਓ)
Tuesday, Feb 22, 2022 - 06:18 PM (IST)
ਮੁੰਬਈ- ਟੀਵੀ ਇੰਡਸਟਰੀ ਦੀ 'ਕਵੀਨ' ਏਕਤਾ ਕਪੂਰ ਪਿਛਲੇ ਕੁਝ ਦਿਨਾਂ ਤੋਂ ਆਪਣੇ ਕੰਮ ਨੂੰ ਲੈ ਕੇ ਕਾਫੀ ਰੁੱਝੀ ਹੋਈ ਹੈ। ਜਲਦ ਹੀ ਉਨ੍ਹਾਂ ਦਾ ਰਿਐਲਿਟੀ ਸ਼ੋਅ 'ਲਾਕ ਅਪ' ਓ.ਟੀ.ਟੀ. ਪਲੇਟਫਾਮ 'ਤੇ ਰਿਲੀਜ਼ ਹੋਣ ਵਾਲਾ ਹੈ ਜਿਸ ਦੀ ਉਹ ਖੂਬ ਪ੍ਰਮੋਸ਼ਨ ਕਰ ਰਹੀ ਹੈ। ਇਸ ਵਿਚਾਲੇ ਬੀਤੀ ਸ਼ਾਮ ਜਦੋਂ ਏਕਤਾ ਕਪੂਰ ਆਪਣੇ ਦਫ਼ਤਰ ਤੋਂ ਬਾਹਰ ਨਿਕਲੀ ਤਾਂ ਦੋ ਨਕਾਬਪੋਸ਼ ਗੁੰਡਿਆਂ ਨੇ ਉਨ੍ਹਾਂ ਨੂੰ ਡਰਾਉਣ ਧਮਕਾਉਣ ਦੀ ਕੋਸ਼ਿਸ਼ ਕੀਤੀ। ਏਕਤਾ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ ਅਤੇ ਲੋਕ ਕੁਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਵੀ ਦੇ ਰਹੇ ਹਨ।
ਦਰਅਸਲ ਸੋਮਵਾਰ ਸ਼ਾਮ ਜਦੋਂ ਏਕਤਾ ਕਪੂਰ ਆਪਣੇ ਦਫ਼ਤਰ ਤੋਂ ਬਾਹਰ ਨਿਕਲਦੀ ਹੈ ਤਾਂ ਇਸ ਦੌਰਾਨ ਉਹ ਫੋਟੋਗ੍ਰਾਫਰਸ ਨੂੰ ਪੋਜ਼ ਦਿੰਦੀ ਹੈ। ਇਸ ਵਿਚਕਾਰ ਦੋ ਨਕਾਬਪੋਸ਼ ਗੁੰਡੇ ਉਥੇ ਪਹੁੰਚਦੇ ਹਨ ਅਤੇ ਏਕਤਾ ਦਾ ਹੱਥ ਫੜ ਕੇ ਉਨ੍ਹਾਂ ਨੂੰ ਬੰਦੂਕ ਦਿਖਾਉਣ ਲੱਗਦੇ ਹਨ ਅਤੇ ਦੂਜਾ ਸ਼ਖ਼ਸ ਉਥੇ ਸਾਰੇ ਪੈਪਰਾਜ਼ੀਆਂ ਨੂੰ ਕੈਮਰਾ ਬੰਦ ਕਰਨ ਲਈ ਕਹਿੰਦਾ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਨਕਾਬਪੋਸ਼ ਏਕਤਾ 'ਤੇ ਬੰਦੂਕ ਦੀ ਨੋਕ ਲਗਾ ਕੇ ਖੜ੍ਹਾ ਹੈ। ਦੂਜਾ ਉਥੇ ਮੌਜੂਦ ਸਭ ਨੂੰ ਡਰਾ ਰਿਹਾ ਹੈ ਜਿਸ ਵਜ੍ਹਾ ਨਾਲ ਆਫਿਸ ਦੇ ਬਾਹਰ ਹੰਗਾਮਾ ਮਚ ਜਾਂਦਾ ਹੈ।
ਦੂਜਾ ਗੁੰਡਾ ਫੋਟੋਗ੍ਰਾਫਰਸ ਨੂੰ ਕਹਿੰਦਾ ਹੈ ਕਿ 'ਇਹ ਕੈਮਰਾ ਬੰਦ ਕਰ...ਏ ਸਭ'। ਆਲੇ-ਦੁਆਲੇ ਕੁਝ ਲੋਕ ਰੌਲਾ ਪਾਉਂਦੇ ਹਨ, ਹੈਲਪ-ਹੈਲਪ, ਪੁਲਸ ਨੂੰ ਬੁਲਾਓ, ਬਚਾਓ। ਅਜਿਹੇ 'ਚ ਏਕਤਾ ਬਚਦੀ ਹੋਈ ਆਪਣੀ ਗੱਡੀ 'ਚ ਬੈਠਦੀ ਹੈ ਅਤੇ ਉਥੋਂ ਨਿਕਲ ਜਾਂਦੀ ਹੈ।
ਪ੍ਰੋਡਿਊਸਰ ਦੇ ਨਾਲ ਅਜਿਹੀ ਹਰਕਤ ਦੀ ਇਹ ਵੀਡੀਓ ਦੇਖ ਸਾਰੇ ਹੈਰਾਨ ਹਨ ਅਤੇ ਲੋਕਾਂ ਨੂੰ ਇਸ ਘਟਨਾ 'ਤੇ ਯਕੀਨ ਨਹੀਂ ਆ ਰਿਹਾ ਹੈ। ਇਕ ਯੂਜ਼ਰ ਨੇ ਕੁਮੈਂਟ ਕਰਕੇ ਲਿਖਿਆ-' ਕੀ ਇਹ ਸੱਚ 'ਚ ਹੈ'।
ਦੂਜੇ ਨੇ ਕਿਹਾ ਕਿ 50 ਰੁਪਏ ਕਾਟ ਓਵਰ ਐਕਟਿੰਗ ਦੇ'। ਉਥੇ ਕੁਝ ਲੋਕਾਂ ਦਾ ਮੰਨਣਾ ਹੈ ਕਿ ਇਸ ਵੀਡੀਓ ਦੇ ਰਾਹੀਂ ਏਕਤਾ ਆਪਣੇ ਨਵੇਂ ਸ਼ੋਅ 'ਲਾਕ ਅਪ' ਦੀ ਪ੍ਰਮੋਸ਼ਨ ਕਰ ਰਹੀ ਹੈ।