ਸ਼ੋਇਬ ਨੇ ਮੁੰਬਈ ''ਚ ਖਰੀਦੀ ਪਹਿਲੀ ਪ੍ਰਾਪਰਟੀ, ਤਾਂ ਖੁਸ਼ੀ ਨਾਲ ਝੂਮੀ ਦੀਪਿਕਾ ਕੱਕੜ

Tuesday, May 24, 2022 - 01:10 PM (IST)

ਸ਼ੋਇਬ ਨੇ ਮੁੰਬਈ ''ਚ ਖਰੀਦੀ ਪਹਿਲੀ ਪ੍ਰਾਪਰਟੀ, ਤਾਂ ਖੁਸ਼ੀ ਨਾਲ ਝੂਮੀ ਦੀਪਿਕਾ ਕੱਕੜ

ਮੁੰਬਈ- ਹਰ ਕਿਸੇ ਦਾ ਸੁਫ਼ਨਾ ਹੁੰਦਾ ਹੈ ਕਿ ਉਹ ਆਪਣੇ ਸੁਫ਼ਨਿਆਂ ਦਾ ਆਸ਼ੀਆਨਾ ਖਰੀਦੇ। ਖਾਸ ਕਰਕੇ ਉਂਝ ਲੋਕ ਦੂਰ-ਦੁਰਾਡੇ ਤੋਂ ਨੌਕਰੀ ਕਰਨ ਲਈ ਸ਼ਹਿਰ ਆਉਂਦੇ ਹਨ। ਆਮ ਇਨਸਾਨ ਹੀ ਨਹੀਂ ਬੀ-ਟਾਊਨ ਸਿਤਾਰਿਆਂ ਦਾ ਵੀ ਆਪਣਾ ਖੁਦ ਦਾ ਘਰ ਖਰੀਦਣ ਦਾ ਇਕ ਸੁਫ਼ਨਾ ਹੁੰਦਾ ਹੈ। ਆਪਣੇ ਨਵੇਂ ਆਸ਼ੀਆਨੇ ਲਈ ਉਹ ਜੀਅ ਤੋੜ ਮਿਹਨਤ ਵੀ ਕਰਦੇ ਹਨ। ਹੁਣ ਤੱਕ ਬੀ-ਟਾਊਨ ਦੀਆਂ ਕਈ ਹਸਤੀਆਂ ਨੇ ਸੁਫ਼ਨਿਆਂ ਦੀ ਨਗਰੀ ਮੁੰਬਈ 'ਚ ਆਪਣਾ ਆਸ਼ੀਆਨਾ ਖਰੀਦਿਆ। 

PunjabKesari
ਉਧਰ ਹੁਣ ਟੀ.ਵੀ. ਅਦਾਕਾਰ ਸ਼ੋਇਬ ਇਬਰਾਹਿਮ ਨੇ ਵੀ ਮੁੰਬਈ 'ਚ ਆਪਣਾ ਘਰ ਖਰੀਦਿਆ। ਸ਼ੋਇਬ ਦੀ ਮੁੰਬਈ 'ਚ ਇਹ ਪਹਿਲੀ ਪ੍ਰਾਪਰਟੀ ਹੈ। ਇਸ ਖੁਸ਼ਖਬਰੀ ਨੂੰ ਸ਼ੋਇਬ ਨੇ ਆਪਣੇ ਯੂ-ਟਿਊਬ ਚੈਨਲ 'ਤੇ ਬਲਾਗ ਰਾਹੀਂ ਸਾਂਝਾ ਕੀਤਾ। ਵੀਡੀਓ ਦੇ ਰਾਹੀਂ ਜਿਥੇ ਸ਼ੋਇਬ ਨੇ ਘਰ ਖਰੀਦਣ ਦੀ ਜਾਣਕਾਰੀ ਦਿੱਤੀ। ਇਸ ਦੌਰਾਨ ਦੀਪਿਕਾ ਅਤੇ ਸ਼ੋਇਬ ਨੇ ਪ੍ਰਸ਼ੰਸਕਾਂ ਦਾ ਧੰਨਵਾਦ ਵੀ ਕੀਤਾ। ਇਸ ਦੇ ਨਾਲ ਹੀ ਵੀਡੀਓ ਦੇ ਅੰਤ 'ਚ ਅਦਾਕਾਰਾ ਨੇ ਦੱਸਿਆ ਕਿ ਉਹ ਆਪਣੀ ਪ੍ਰਾਡੈਕਸ਼ਨ ਹਾਊਸ Qalb Entertainment ਦੇ ਰਾਹੀਂ ਇਕ ਨਵਾਂ ਗਾਣਾ ਲਿਆ ਰਹੇ ਹਨ। 

PunjabKesari
ਵਰਣਨਯੋਗ ਹੈ ਕਿ ਦੀਪਿਕਾ ਸ਼ੋਇਬ ਨੇ ਕੁਝ ਸਮੇਂ ਪਹਿਲੇ ਹੀ  Qalb Entertainment ਨਾਂ ਦਾ ਆਪਣਾ ਪ੍ਰਾਡੈਕਸ਼ਨ ਹਾਊਸ ਲਾਂਚ ਕੀਤਾ ਸੀ। ਇਸ ਬੈਨਰ ਦੇ ਹੇਠ ਜੋੜੇ ਨੇ ਆਪਣਾ ਸਿੰਗਲ ਮਿਊਜ਼ਿਕ 'ਰਬ ਨੇ ਮਿਲਾਈ ਧੜਕਣ' ਕੱਢਿਆ ਸੀ ਜਿਸ 'ਚ ਦੋਵੇਂ ਨਜ਼ਰ ਆਏ ਸਨ। ਇਸ ਗਾਣੇ ਨੂੰ ਪ੍ਰਸ਼ੰਸਕਾਂ ਨੇ ਖੂਬ ਪਸੰਦ ਕੀਤਾ ਸੀ। 


ਦੀਪਿਕਾ ਅਤੇ ਸ਼ੋਇਬ 'ਸਸੁਰਾਲ ਮਿਸਰ ਕਾ' ਦਾ ਸੈੱਟ 'ਤੇ ਮਿਲੇ ਸਨ। ਸ਼ੋਅ ਦੇ ਸੈੱਟ 'ਤੇ ਦੋਵਾਂ ਨੂੰ ਆਪਸ 'ਚ ਪਿਆਰ ਹੋਇਆ ਅਤੇ ਜੋੜੇ ਨੇ ਸਾਲ 2018 'ਚ ਵਿਆਹ ਰਚਾਇਆ।

PunjabKesari


author

Aarti dhillon

Content Editor

Related News