ਸ਼ਿਵਸੈਨਾ ਨੇ ਆਮਿਰ ਨੂੰ ਥੱਪੜ ਮਾਰਨ ''ਤੇ ਰੱਖਿਆ ਇਕ ਲੱਖ ਦਾ ਇਨਾਮ

11/25/2015 10:35:45 PM

ਲੁਧਿਆਣਾ- ਦਿੱਲੀ ''ਚ ਵਿਵਾਦਿਤ ਬਿਆਨ ਦੇਣ ਤੋਂ ਬਾਅਦ ਬਾਲੀਵੁੱਡ ਅਭਿਨੇਤਾ ਆਮਿਰ ਖਾਨ ਲੁਧਿਆਣਾ ਆਪਣੀ ਫਿਲਮ ''ਦੰਗਲ'' ਦੀ ਸ਼ੂਟਿੰਗ ਲਈ ਪਹੁੰਚ ਗਏ ਹਨ। ਉਨ੍ਹਾਂ ਦੇ ਪਹੁੰਚਣ ਦੀ ਖਬਰ ਮੀਡੀਆ ਨੂੰ ਲੱਗੀ ਤਾਂ ਸਾਰਿਆਂ ਨੇ ਉਨ੍ਹਾਂ ਨੂੰ ਘੇਰ ਲਿਆ। ਇਥੇ ਪਹੁੰਚਣ ਤੋਂ ਬਾਅਦ ਆਮਿਰ ਦੇ ਵਿਵਾਦਿਤ ਬਿਆਨ ਨੂੰ ਲੈ ਕੇ ਹਿੰਦੂ ਸੰਗਠਨਾਂ ਨੇ ਵਿਰੋਧ ਪ੍ਰਗਟਾਇਆ ਤੇ ਲੁਧਿਆਣਾ ਦੇ ਜਿਹੜੇ ਹੋਟਲ ''ਚ ਆਮਿਰ ਰੁਕੇ ਹਨ, ਉਸ ਦੇ ਬਾਹਰ ਬੁੱਧਵਾਰ ਨੂੰ ਰੱਜ ਕੇ ਹੰਗਾਮਾ ਕੀਤਾ।
ਸ਼ਿਵਸੈਨਾ ਨੇ ਸ਼ਹਿਰ ਦੇ ਐੱਮ. ਬੀ. ਡੀ. ਮਾਲ ਦੇ ਹੋਟਲ ਰੈਡੀਸਨ ਦੇ ਬਾਹਰ ਪ੍ਰਦਰਸ਼ਨ ਕਰਦਿਆਂ ਆਮਿਰ ਖਿਲਾਫ ਨਾਅਰੇਬਾਜ਼ੀ ਵੀ ਕੀਤੀ। ਇਥੇ ਸ਼ਿਵਸੈਨਾ ਵਾਲੇ ਆਮਿਰ ਖਾਨ ਦੇ ਵਿਵਾਦਿਤ ਪੋਸਟਰ ਲੈ ਕੇ ਪਹੁੰਚੇ ਸਨ ਤੇ ਉਨ੍ਹਾਂ ਨੇ ਵਿਰੋਧ ਜਤਾਉਂਦਿਆਂ ਆਮਿਰ ਦੇ ਪੋਸਟਰ ਨੂੰ ਪੈਰਾਂ ਹੇਠ ਮਧੋਲ ਦਿੱਤਾ। ਉਥੇ ਸ਼ਿਵਸੈਨਾ ਪੰਜਾਬ ਦੇ ਪ੍ਰਧਾਨ ਰਾਜੀਵ ਟੰਡਨ ਨੇ ਕਿਹਾ ਹੈ ਕਿ ਆਮਿਰ ਖਾਨ ਨੂੰ ਇਕ ਥੱਪੜ ਮਾਰਨ ''ਤੇ ਇਕ ਲੱਖ ਦਾ ਇਨਾਮ ਮਿਲੇਗਾ, ਜਦਕਿ ਦੱਸ ਥੱਪੜ ਮਾਰਨ ''ਤੇ 10 ਲੱਖ ਦਾ ਇਨਾਮ ਦਿੱਤਾ ਜਾਵੇਗਾ।

Related News