ਰੇਪ ਕੇਸ ਦੇ ਮਾਮਲੇ ’ਚ ਪਹੁੰਚੇ ਸੀ ਜੇਲ੍ਹ ਸ਼ਾਇਨੀ ਆਹੂਜਾ, ਹੁਣ ਸਲਮਾਨ ਖ਼ਾਨ ਦੇ ਸ਼ੋਅ ‘ਬਿਗ ਬਾਸ’ ਦਾ ਬਣਨਗੇ ਹਿੱਸਾ

Thursday, Jun 30, 2022 - 03:48 PM (IST)

ਰੇਪ ਕੇਸ ਦੇ ਮਾਮਲੇ ’ਚ ਪਹੁੰਚੇ ਸੀ ਜੇਲ੍ਹ ਸ਼ਾਇਨੀ ਆਹੂਜਾ, ਹੁਣ ਸਲਮਾਨ ਖ਼ਾਨ ਦੇ ਸ਼ੋਅ ‘ਬਿਗ ਬਾਸ’ ਦਾ ਬਣਨਗੇ ਹਿੱਸਾ

ਬਾਲੀਵੁੱਡ ਡੈਸਕ:  ‘ਬਿਗ ਬਾਸ 16’ ਦੇ ਨਿਰਮਾਤਾਵਾਂ ਨੇ ਸੀਜ਼ਨ ਨੂੰ ਸੁਪਰਹਿੱਟ ਬਣਾਉਣ ਲਈ ਤਿਆਰੀ ਕਰ ਲਈ ਹੈ। ਇਸ ਵਾਰ ਉਹ ਬਾਲੀਵੁੱਡ ਅਤੇ ਟੀ.ਵੀ. ਦੇ ਮਸ਼ਹੂਰ ਸੈਲੇਬਸ ਲਈ ਪਹੁੰਚ ਕਰ ਰਹੇ ਹਨ। ਹੁਣ ਇਨ੍ਹਾਂ ਪ੍ਰਤੀਯੋਗੀਆਂ ’ਚ ਸ਼ਾਇਨੀ ਆਹੂਜਾ ਦਾ ਨਾਂ ਵੀ ਜੁੜ ਗਿਆ ਹੈ ਅਤੇ  ਕਿਹਾ ਜਾ ਰਿਹਾ ਹੈ ਕਿ ਬਿਗ ਬਾਸ ਦੇ ਘਰ ’ਚ ਸ਼ਾਇਨੀ ਆਹੂਜਾ ਦੀ ਧਮਾਕੇਦਾਰ ਐਂਟਰੀ ਦੇਖਣ ਨੂੰ ਮਿਲ ਸਕਦੀ ਹੈ। ਨਿਰਮਾਤਾਵਾਂ ਸ਼ੋਅ ’ਤੇ ਸ਼ਾਇਨੀ ਨੂੰ ਲੈਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ। 

ਇਹ  ਵੀ ਪੜ੍ਹੋ : ‘ਫਿਰ ਨਾ ਐਸੀ ਰਾਤ ਆਏਗੀ’ ਦੇ ਗੀਤ ਲਾਂਚ ਦੌਰਾਨ ਆਮਿਰ ਖ਼ਾਨ ਨੂੰ ਯਾਦ ਆਇਆ ਪਹਿਲਾ ਪਿਆਰ

ਸਾਲ 2009 ’ਚ ਸ਼ਾਇਨੀ ਦਾ ਨਾਂ ਉਦੋਂ ਚਰਚਾ ’ਚ ਆਇਆ ਸੀ ਜਦੋਂ ਅਦਾਕਾਰ ਦੀ ਨੌਕਰਾਣੀ ਨੇ ਉਸ ਦੇ ਰੇਪ ਕੇਸ ਲਗਾਇਆ ਸੀ। ਇਹ ਹੀ ਨਹੀਂ  ਇਸ ਮਾਮਲੇ ’ਚ ਸ਼ਾਇਨੀ ਨੂੰ 7 ਸਾਲਾਂ ਦੀ ਸਜ਼ਾ ਵੀ ਸੁਣਾਈ ਗਈ ਸੀ। 

PunjabKesari

ਆਪਣੇ ਸਪੱਸ਼ਟੀਕਰਨ ’ਚ ਅਦਾਕਾਰ ਨੇ ਕਿਹਾ ਕਿ ਉਸ ਦੇ ਅਤੇ ਨੌਕਰਾਣੀ ਦੇ ਵਿਚਕਾਰ ਜੋ ਕੁਝ ਵੀ ਹੋਇਆ ਉਹ ਉਸਦੀ ਸਹਿਮਤੀ ਨਾਲ ਹੋਇਆ ਸੀ। ਇਸ ਬਿਆਨ ਨਾਲ ਉਸ ਨੇ ਅਦਾਲਤ ਨੂੰ ਰਿਹਾਅ ਕਰਨ ਦੀ ਅਪੀਲ ਕੀਤੀ, ਜਿਸ ਦੇ ਬਾਅਦ ਉਸ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ।

ਇਹ  ਵੀ ਪੜ੍ਹੋ : ਸ਼ਹਿਨਾਜ਼ ਗਿੱਲ ਨੇ ਆਪਣੇ ਕਰੀਅਰ ਬਾਰੇ ਕਿਹਾ- ‘ਮੈਂ ਦੁਨੀਆ ਨੂੰ ਦਿਖਾ ਸਕਾਂ ਕਿ ਮੈਂ ਚੰਗਾ ਕਰ ਸਕਦੀ ਹਾਂ’

ਸ਼ਾਇਨੀ ਜ਼ਮਾਨਤ ’ਤੇ ਬਾਹਰ ਤਾਂ ਗਏ ਪਰ ਇਸ ਕੇਸ ਦੀ ਵਜ੍ਹਾ ਕਾਰਨ ਉਸ ਦਾ ਫ਼ਿਲਮੀ ਕਰੀਅਰ ਡੁੱਬ ਗਿਆ। ਅਦਾਕਾਰ ਨੇ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਟੀ.ਵੀ. ਨਾਲ ਕੀਤੀ। ਇਸ ਤੋਂ ਬਾਅਦ ਅਦਾਕਾਰ ਨੇ ਬਾਲੀਵੁੱਡ ’ਚ ਕਦਮ ਰੱਖਿਆ ਅਤੇ ਭੁੱਲ ਭੁਲਾਇਆ, ਗੈਂਗਸਟਰ, ਲਮਹੇਂ ਅਤੇ ਵੈਲਕਮ ਬੈਕ ਵਰਗੀਆਂ ਫ਼ਿਲਮਾਂ ’ਚ ਆਪਣੀ ਅਦਾਕਾਰੀ ਦੇ ਹੁਨਰ ਦਿਖਾਇਆ। 


author

Harnek Seechewal

Content Editor

Related News