ਸ਼ਹਿਨਾਜ਼ ਗਿੱਲ ਤੇ ਸ਼ਿੰਦਾ ਗਰੇਵਾਲ ‘ਹੌਂਸਲਾ ਰੱਖ’ ਨਾਲ ਪਾਉਣਗੇ ਦਰਸ਼ਕਾਂ ਦੇ ਢਿੱਡੀਂ ਪੀੜਾਂ

Thursday, Oct 07, 2021 - 04:32 PM (IST)

ਸ਼ਹਿਨਾਜ਼ ਗਿੱਲ ਤੇ ਸ਼ਿੰਦਾ ਗਰੇਵਾਲ ‘ਹੌਂਸਲਾ ਰੱਖ’ ਨਾਲ ਪਾਉਣਗੇ ਦਰਸ਼ਕਾਂ ਦੇ ਢਿੱਡੀਂ ਪੀੜਾਂ

ਚੰਡੀਗੜ੍ਹ (ਬਿਊਰੋ)– ਪਾਲੀਵੁੱਡ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਤੇ ਸੋਨਮ ਬਾਜਵਾ ਫ਼ਿਲਮ ‘ਹੌਂਸਲਾ ਰੱਖ’ ਨਾਲ ਦਰਸ਼ਕਾਂ ਦੇ ਰੂ-ਬ-ਰੂ ਹੋਣ ਜਾ ਰਹੇ ਹਨ। ਇਸ ਫ਼ਿਲਮ ’ਚ ‘ਬਿੱਗ ਬੌਸ’ ਫੇਮ ਸ਼ਹਿਨਾਜ਼ ਗਿੱਲ ਵੀ ਨਜ਼ਰ ਆਵੇਗੀ। ਵੱਡੇ ਪੱਧਰ ’ਤੇ ਰਿਲੀਜ਼ ਹੋਣ ਵਾਲੀ ਇਸ ਫ਼ਿਲਮ ਦੇ ਟਰੇਲਰ ਤੇ ਗੀਤਾਂ ਨੂੰ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਟਰੇਲਰ ਨੂੰ ਹੁਣ ਤੱਕ 21 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਬੇਸਬਰੀ ਨਾਲ ‘ਹੌਂਸਲਾ ਰੱਖ’ ਦੀ ਉਡੀਕ ਕਰ ਰਹੇ ਦਰਸ਼ਕਾਂ ਨੂੰ ਦੱਸ ਦੇਈਏ ਕਿ ਫ਼ਿਲਮ ਦੁਸਹਿਰੇ ਦੇ ਖ਼ਾਸ ਮੌਕੇ ’ਤੇ ਰਿਲੀਜ਼ ਹੋਣ ਜਾ ਰਹੀ ਹੈ।

PunjabKesari

ਸ਼ਹਿਨਾਜ਼ ਗਿੱਲ ਤੇ ਸ਼ਿੰਦਾ ਦੀ ਕਾਮੇਡੀ ਨਾਲ ਭਰੀ ਇਹ ਫ਼ਿਲਮ ਦਰਸ਼ਕਾਂ ਦਾ ਖੂਬ ਮੰਨੋਰੰਜਨ ਕਰੇਗੀ। ਟਰੇਲਰ ਦੀ ਗੱਲ ਕਰੀਏ ਤਾਂ ਸ਼ਿੰਦਾ ਦੀ ਮਸਤੀ ਦੇਖ ਕੇ ਦਰਸ਼ਕ ਖੂਬ ਲੋਟ-ਪੋਟ ਹੋ ਰਹੇ ਹਨ। ਸ਼ਿੰਦੇ ਦੀ ਮਾਸੂਮੀਅਤ ਭਰੀ ਮਸਤੀ ਫ਼ਿਲਮ ਨੂੰ ਦਰਸ਼ਕਾਂ ਦੀ ਪਸੰਦ ਬਣਾਉਣ ’ਚ ਮਹੱਤਵਪੂਰਨ ਰੋਲ ਅਦਾ ਕਰੇਗੀ। ਦੱਸ ਦੇਈਏ ਕਿ ਇਸ ਫ਼ਿਲਮ ਤੋਂ ਪਹਿਲਾਂ ਸ਼ਿੰਦਾ ਗਰੇਵਾਲ ਬਤੌਰ ਬਾਲ ਕਲਾਕਾਰ ਪੰਜਾਬੀ ਫ਼ਿਲਮ ‘ਅਰਦਾਸ ਕਰਾਂ’ ’ਚ ਦਿਖਾਈ ਦਿੱਤਾ ਸੀ। ਇਸ ਫ਼ਿਲਮ ’ਚ ਨਿਭਾਏ ਸ਼ਿੰਦੇ ਦੇ ਕਿਰਦਾਰ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਗਿਆ ਸੀ। ਅਦਾਕਾਰੀ ਤੋਂ ਬਾਅਦ ਸ਼ਿੰਦਾ ਗਰੇਵਾਲ ਆਪਣੇ ਪਹਿਲੇ ਗੀਤ ‘Ice Cap’ ਨਾਲ ਦਰਸ਼ਕਾਂ ਦੀ ਕਚਹਿਰੀ ’ਚ ਹਾਜ਼ਰ ਹੋਇਆ ਸੀ। ਇਸ ਗਾਣੇ ’ਚ ਸ਼ਿੰਦਾ ਦੇ ਕਿਊਟ ਅੰਦਾਜ਼ ਨੂੰ ਦਰਸ਼ਕਾਂ ਨੇ ਬੇਹੱਦ ਪਸੰਦ ਕੀਤਾ।

PunjabKesari

ਕਰੋੜਾਂ ਲੋਕਾਂ ਦੇ ਦਿਲਾਂ ’ਤੇ ਰਾਜ ਕਰਨ ਵਾਲੀ ਅਦਾਕਾਰਾ ਸ਼ਹਿਨਾਜ਼ ਗਿੱਲ ਵੀ ਫ਼ਿਲਮ ‘ਹੌਂਸਲਾ ਰੱਖ’ ਦਾ ਮੁੱਖ ਹਿੱਸਾ ਹੈ। ਉਸ ਨੂੰ ਇਸ ਪੰਜਾਬੀ ਫ਼ਿਲਮ ’ਚ ਦਿਲਜੀਤ ਦੌਸਾਂਝ ਦੇ ਆਪੋਜ਼ਿਟ ਕਾਸਟ ਕੀਤਾ ਗਿਆ ਹੈ। ਟਰੇਲਰ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸ਼ਹਿਨਾਜ ਗਿੱਲ ਫ਼ਿਲਮ ਦੀ ਕਹਾਣੀ ਨੂੰ ਰੋਚਕ ਤੇ ਹਾਸਰਸ ਭਰਪੂਰ ਬਣਾਉਣ ਲਈ ਦਮਦਾਰ ਕਿਰਦਾਰ ਨਿਭਾਅ ਰਹੀ ਹੈ।

PunjabKesari

ਬੇਸ਼ੱਕ ਸਿਧਾਰਧ ਸ਼ੁਕਲਾ ਦੀ ਮੌਤ ਮਗਰੋਂ ਸ਼ਹਿਨਾਜ ਗਿੱਲ ਪੂਰੀ ਤਰ੍ਹਾਂ ਟੁੱਟ ਚੁੱਕੀ ਹੈ ਪਰ ਇਕ ਵਾਰ ਫਿਰ ਤੋਂ ਉਹ ਆਪਣੀ ਅਦਾਕਾਰੀ ਦਾ ਲੋਹਾ ਮਨਵਾਉਣ ਲਈ ਦਰਸ਼ਕਾਂ ਦੀ ਕਚਹਿਰੀ ’ਚ ਹਾਜ਼ਰ ਹੋ ਰਹੀ ਹੈ। ਦੱਸ ਦੇਈਏ ਕਿ ਇਸ ਫ਼ਿਲਮ ਨੂੰ ਅਮਰਜੀਤ ਸਿੰਘ ਨੇ ਡਾਇਰੈਕਟ ਕੀਤਾ ਹੈ ਤੇ ਫ਼ਿਲਮ ਦੀ ਕਹਾਣੀ ਰਾਕੇਸ਼ ਧਵਨ ਨੇ ਲਿਖੀ ਹੈ। ਫ਼ਿਲਮ ਨੂੰ ਦਲਜੀਤ ਥਿੰਦ ਤੇ ਦਿਲਜੀਤ ਦੋਸਾਂਝ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ।

ਨੋਟ– ਤੁਸੀਂ ਇਸ ਫ਼ਿਲਮ ਦੀ ਕਿੰਨੀ ਉਡੀਕ ਕਰ ਰਹੇ ਹੋ? ਸਾਨੂੰ ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News