ਵੈਕਸੀਨ ਲਵਾਉਣ ਵਾਲੀ ਪਹਿਲੀ ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ਿਰੋਡਕਰ ''ਕੋਰੋਨਾ ਪਾਜ਼ੇਟਿਵ''

Thursday, Dec 30, 2021 - 01:37 PM (IST)

ਵੈਕਸੀਨ ਲਵਾਉਣ ਵਾਲੀ ਪਹਿਲੀ ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ਿਰੋਡਕਰ ''ਕੋਰੋਨਾ ਪਾਜ਼ੇਟਿਵ''

ਮੁੰਬਈ (ਬਿਊਰੋ) - ਅਦਾਕਾਰਾ ਸ਼ਿਲਪਾ ਸ਼ਿਰੋਡਕਰ ਵੀ ਕੋਰੋਨਾ ਦੀ ਚਪੇਟ 'ਚ ਆ ਗਈ ਹੈ। ਉਨ੍ਹਾਂ ਨੇ ਖ਼ੁਦ ਸੋਸ਼ਲ ਮੀਡੀਆ 'ਤੇ ਇਸ ਦੀ ਜਾਣਕਾਰੀ ਦਿੱਤੀ ਹੈ। ਦੱਸ ਦਈਏ ਕਿ ਸ਼ਿਲਪਾ ਕੋਰੋਨਾ ਵੈਕਸੀਨ ਲਗਵਾਉਣ ਵਾਲੀ ਪਹਿਲੀ ਬਾਲੀਵੁੱਡ ਅਦਾਕਾਰਾ ਸੀ। ਉਹ ਆਪਣੇ ਪਰਿਵਾਰ ਨਾਲ ਦੁਬਈ 'ਚ ਰਹਿੰਦੀ ਹੈ ਅਤੇ ਇਸੇ ਸਾਲ ਜਨਵਰੀ 'ਚ ਉਨ੍ਹਾਂ ਨੇ ਚੀਨ ਦਾ 'ਸਿਨੋਫਾਰਮ' ਟੀਕਾ ਲਗਵਾਇਆ ਸੀ। 

PunjabKesari
ਸ਼ਿਲਪਾ ਸ਼ਿਰੋਡਕਰ 'ਹਮ', 'ਆਂਖੇਂ' ਅਤੇ 'ਖੁਦਾ ਗਵਾਹ' ਵਰਗੀਆਂ ਫ਼ਿਲਮਾਂ 'ਚ ਨਜ਼ਰ ਆ ਚੁੱਕੀ ਹੈ। ਅਦਾਕਾਰਾ 4 ਦਿਨ ਪਹਿਲਾਂ ਹੀ ਕੋਰੋਨਾ ਪਾਜ਼ੇਟਿਵ ਪਾਈ ਗਈ ਸੀ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਸ ਦੀ ਜਾਣਕਾਰੀ ਦਿੰਦਿਆਂ ਲਿਖਿਆ, ''4 ਦਿਨ ਪਹਿਲਾਂ ਹੀ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋਣ ਦਾ ਪਤਾ ਲੱਗਾ। ਤੁਸੀਂ ਸਾਰੇ ਸੁਰੱਖਿਅਤ ਰਹੋ, ਟੀਕਾ ਲਗਵਾਓ ਅਤੇ ਨਿਯਮਾਂ ਦਾ ਪਾਲਨ ਕਰੋ। ਤੁਹਾਡੀ ਸਰਕਾਰ ਨੂੰ ਪਤਾ ਹੈ ਕਿ ਤੁਹਾਡੇ ਲਈ ਕੀ ਬਿਹਤਰ ਹੈ।''

PunjabKesari
ਦੱਸਣਯੋਗ ਹੈ ਕਿ ਸ਼ਿਲਪਾ ਸ਼ਿਰੋਡਕਰ ਲੰਬੇ ਸਮੇਂ ਤੋਂ ਵੱਡੇ ਪਰਦੇ ਤੋਂ ਗੁੰਮ ਹੈ ਪਰ ਉਹ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਵੈਕਸੀਨੇਸ਼ਨ ਤੋਂ ਬਾਅਦ ਉਨ੍ਹਾਂ ਨੇ ਆਪਣਾ ਐਕਸਪੀਰੀਅੰਸ ਵੀ ਸ਼ੇਅਰ ਕੀਤਾ ਸੀ। ਇਕ ਤਸਵੀਰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਸੀ, ''ਵੈਕਸੀਨੇਟਿਡ ਅਤੇ ਸੁਰੱਖਿਅਤ...ਇਹ ਨਿਊ ਨਾਰਮਲ ਹੈ...2021 'ਚ ਮੈਂ ਆ ਰਹੀ ਹਾਂ।''


ਨੋਟ - ਇਸ ਖ਼ਬਰ ਸਬੰਧੀ ਆਪਣੀ ਪ੍ਰਤੀਕਿਰਿਆ ਕੁਮੈਂਟ ਬਾਕਸ 'ਚ ਜ਼ਰੂਰ ਸਾਂਝੀ ਕਰੋ।


author

sunita

Content Editor

Related News