ਸਾਜਿਦ ਖ਼ਾਨ ਦੇ ਸਮਰਥਨ ’ਚ ਆਈ ਸ਼ਿਲਪਾ ਸ਼ਿੰਦੇ, ਬਿੱਗ ਬੌਸ ’ਚ ਜਾਣ ਮਗਰੋਂ ਭਖਿਆ ਮੀਟੂ ਵਿਵਾਦ

Saturday, Oct 08, 2022 - 04:03 PM (IST)

ਸਾਜਿਦ ਖ਼ਾਨ ਦੇ ਸਮਰਥਨ ’ਚ ਆਈ ਸ਼ਿਲਪਾ ਸ਼ਿੰਦੇ, ਬਿੱਗ ਬੌਸ ’ਚ ਜਾਣ ਮਗਰੋਂ ਭਖਿਆ ਮੀਟੂ ਵਿਵਾਦ

ਮੁੰਬਈ (ਬਿਊਰੋ)– ਡਾਇਰੈਕਟਰ ਸਾਜਿਦ ਖ਼ਾਨ ਦੀ ‘ਬਿੱਗ ਬੌਸ 16’ ਦੀ ਐਂਟਰੀ ’ਤੇ ਕਈ ਸਵਾਲ ਖੜ੍ਹੇ ਹੋਏ। ਸਲਮਾਨ ਖ਼ਾਨ ਨੇ ਉਨ੍ਹਾਂ ਨੂੰ ਸਪੋਰਟ ਕੀਤਾ ਤੇ ਘਰ ’ਚ ਐਂਟਰ ਹੋਣ ਦਿੱਤਾ, ਇਸ ’ਤੇ ਵੀ ਲੋਕਾਂ ਨੇ ਕਾਫੀ ਗੱਲਾਂ ਬਣਾਈਆਂ। ਜਿਨ੍ਹਾਂ 9 ਮਹਿਲਾਵਾਂ ਨੇ ਸਾਜਿਦ ਖ਼ਾਨ ’ਤੇ ਮੀਟੂ ਮੁਹਿੰਮ ਦਾ ਦੋਸ਼ ਲਗਾਇਆ ਸੀ, ਸਾਰੀਆਂ ਸਾਜਿਦ ਦੇ ਘਰ ਅੰਦਰ ਜਾਣ ਤੋਂ ਨਾਰਾਜ਼ ਨਜ਼ਰ ਆਈਆਂ।

ਸ਼ਰਲਿਨ ਚੋਪੜਾ ਤੋਂ ਲੈ ਕੇ ਮੰਦਾਨਾ ਕਰੀਮੀ ਤਕ ਨੇ ਟਵੀਟ ਕਰਕੇ ਸਾਜਿਦ ਖ਼ਾਨ ’ਤੇ ਨਿਸ਼ਾਨਾ ਵਿੰਨ੍ਹਿਆ। ਉਥੇ ਅਦਾਕਾਰਾ ਸ਼ਿਲਪਾ ਸ਼ਿੰਦੇ ਸਾਜਿਦ ਖ਼ਾਨ ਦੀ ਸਪੋਰਟ ’ਚ ਉਤਰੀ ਹੈ।

ਸਾਜਿਦ ਖ਼ਾਨ ਦੀ ਕੈਮਿਸਟਰੀ ਸ਼ੋਅ ’ਚ ਅੱਬੂ ਰੋਜ਼ਿਕ ਨਾਲ ਚੰਗੀ ਨਜ਼ਰ ਆ ਰਹੀ ਹੈ। ਦੋਵੇਂ ਇਕੱਠੇ ਜਦੋਂ-ਜਦੋਂ ਦਿਖਦੇ ਹਨ, ਪ੍ਰਸ਼ੰਸਕਾਂ ਦਾ ਮਨੋਰੰਜਨ ਕਰਦੇ ਨਜ਼ਰ ਆਉਂਦੇ ਹਨ। ਸ਼ਹਿਨਾਜ਼ ਗਿੱਲ ਨੇ ਸਾਜਿਦ ਖ਼ਾਨ ਨੂੰ ਸਪੋਰਟ ਕੀਤੀ ਸੀ, ਜਦੋਂ ਉਹ ਸ਼ੋਅ ’ਚ ਐਂਟਰੀ ਲੈ ਰਹੇ ਸਨ। ਹੁਣ ਸ਼ਿਲਪਾ ਸ਼ਿੰਦੇ ਨੇ ਸਾਜਿਦ ਦੀ ਸ਼ੋਅ ’ਚ ਐਂਟਰੀ ਨੂੰ ਲੈ ਕੇ ਸਪੋਰਟ ਕੀਤੀ ਹੈ।

ਇਹ ਖ਼ਬਰ ਵੀ ਪੜ੍ਹੋ : ‘ਰਾਮਾਇਣ’ ਫੇਮ ਅਰੁਣ ਗੋਵਿਲ ਦਾ ਫੁੱਟਿਆ ਫ਼ਿਲਮ ‘ਆਦਿਪੁਰਸ਼’ ’ਤੇ ਗੁੱਸਾ, ਕਿਹਾ– ‘ਸੰਸਕ੍ਰਿਤੀ ਨਾਲ ਛੇੜਛਾੜ...’

ਸ਼ਿਲਪਾ ਨੇ ਕਿਹਾ, ‘‘ਸਾਜਿਦ ਇਕ ਤਜਰਬੇਕਾਰ ਤੇ ਸਮਝਾਦਰ ਇਨਸਾਨ ਹੈ। ਮੈਨੂੰ ਲੱਗਦਾ ਹੈ ਕਿ ਉਹ ਬਿੱਗ ਬੌਸ ਦੇ ਘਰ ਅੰਦਰ ਇਸ ਲਈ ਹੈ ਕਿਉਂਕਿ ਉਹ ਖ਼ੁਦ ਨੂੰ ਸਾਬਿਤ ਕਰਨਾ ਚਾਹੁੰਦੇ ਹਨ। ਉਹ ਨਵੀਆਂ ਚੀਜ਼ਾਂ ਜ਼ਿੰਦਗੀ ’ਚ ਸਿੱਖਣਾ ਚਾਹੁੰਦੇ ਹਨ। ਪਿਛੋਕੜ ’ਚ ਉਨ੍ਹਾਂ ਨਾਲ ਜੋ ਕੁਝ ਵੀ ਹੋਇਆ, ਸ਼ਾਇਦ ਉਸ ਨੂੰ ਸਹੀ ਕਰਨ ਉਹ ਉਸ ਸਥਿਤੀ ’ਚ ਰਹਿਣ ਆਏ ਹੋਣ। ਸਾਜਿਦ ਇਕ ਵੱਡਾ ਨਾਂ ਹੈ ਤੇ ਉਹ ਟੈਲੇਂਟਿਡ ਹੈ। ਜੇਕਰ ਉਹ ਸ਼ੋਅ ਕਰ ਰਹੇ ਹਨ, ਜਿਥੇ ਉਹ ਆਪਣਾ ਪੱਖ ਰੱਖ ਸਕਦੇ ਹਨ ਤੇ ਨਵੀਆਂ ਚੀਜ਼ਾਂ ਸਿੱਖ ਸਕਦੇ ਹਨ ਤਾਂ ਮੈਨੂੰ ਲੱਗਦਾ ਹੈ ਕਿ ਇਹ ਸਾਜਿਦ ਲਈ ਚੰਗੀ ਉਪਲੱਬਧੀ ਹੈ।’’

ਸ਼ਿਲਪਾ ਨੇ ਅੱਗੇ ਕਿਹਾ ਕਿ ਕੁਝ ਲੋਕ ਇਸ ਦੁਨੀਆ ’ਚ ਹਨ, ਜੋ ਖ਼ੁਦ ਨੂੰ ਸਮੇਂ ਨਾਲ ਠੀਕ ਕਰਨਾ ਚਾਹੁੰਦੇ ਹਨ ਤੇ ਮੈਨੂੰ ਇਹ ਲੱਗਦਾ ਹੈ ਕਿ ਕੋਈ ਜੇਕਰ ਆਪਣੀ ਗਲਤੀ ਮੰਨ ਲਵੇ ਤਾਂ ਉਸ ਤੋਂ ਵੱਡੀ ਗੱਲ ਕੋਈ ਨਹੀਂ ਹੋ ਸਕਦੀ। ਮੈਨੂੰ ਲੱਗਦਾ ਹੈ ਕਿ ਇਸ ਦਾ ਕੋਈ ਮੁੱਦਾ ਬਣਾਉਣ ਦੀ ਲੋੜ ਨਹੀਂ ਹੈ, ਜੋ ਚੰਗੀ ਚੀਜ਼ ਹੈ, ਉਸ ਨੂੰ ਵੀ ਤਾਂ ਦੇਖੋ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News