ਮਸ਼ਹੂਰ ਅਦਾਕਾਰਾ ਹੋਵੇਗੀ ਗ੍ਰਿਫ਼ਤਾਰ ! ਸੋਸ਼ਲ ਮੀਡੀਆ 'ਤੇ ਉੱਠੀ ਮੰਗ, ਹੈਰਾਨ ਕਰੇਗਾ ਪੂਰਾ ਮਾਮਲਾ
Thursday, Jun 04, 2026 - 10:49 AM (IST)
ਮੁੰਬਈ (ਏਜੰਸੀ) : 'ਭਾਬੀਜੀ ਘਰ ਪਰ ਹੈਂ!' ਦੀ ਮਸ਼ਹੂਰ ਅਦਾਕਾਰਾ ਸ਼ਿਲਪਾ ਸ਼ਿੰਦੇ ਨੇ ਹਾਲ ਹੀ ਵਿੱਚ ਇਹ ਕਬੂਲ ਕਰਕੇ ਸਨਸਨੀ ਫੈਲਾ ਦਿੱਤੀ ਹੈ ਕਿ ਸਾਲ 2016 ਵਿੱਚ ਉਸ ਨੇ ਸ਼ੋਅ ਦੇ ਪ੍ਰੋਡਿਊਸਰ ਸੰਜੇ ਕੋਹਲੀ 'ਤੇ ਜੋ ਜਿਨਸੀ ਸ਼ੋਸ਼ਣ ਦੇ ਇਲਜ਼ਾਮ ਲਗਾਏ ਸਨ, ਉਹ ਝੂਠੇ ਸਨ। ਭਾਰਤੀ ਸਿੰਘ ਅਤੇ ਹਰਸ਼ ਲਿੰਬਾਚੀਆ ਦੇ ਪੋਡਕਾਸਟ ਦੌਰਾਨ ਅਦਾਕਾਰਾ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ, "ਉਹ ਝੂਠ ਸੀ"।
ਇਹ ਵੀ ਪੜ੍ਹੋ : ਤੀਜੀ ਵਾਰ ਲਾੜਾ ਬਣਨ ਜਾ ਰਿਹੈ ਬਾਲੀਵੁੱਡ ਦਾ ਸੁਪਰਸਟਾਰ ! ਸਾਹਮਣੇ ਆਈ ਵਿਆਹ ਦੀ ਤਰੀਕ

ਗ੍ਰਿਫਤਾਰੀ ਦੀ ਮੰਗ ਅਤੇ ਜਨਤਕ ਗੁੱਸਾ
ਇਸ ਖੁਲਾਸੇ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਅਦਾਕਾਰਾ ਵਿਰੁੱਧ ਭਾਰੀ ਰੋਸ ਪਾਇਆ ਜਾ ਰਿਹਾ ਹੈ। ਨੈਸ਼ਨਲ ਕੌਂਸਲ ਫਾਰ ਮੇਨ ਸਮੇਤ ਕਈ ਸੰਗਠਨਾਂ ਅਤੇ ਆਮ ਲੋਕਾਂ ਨੇ ਸ਼ਿਲਪਾ ਸ਼ਿੰਦੇ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਹੈ। ਲੋਕਾਂ ਦਾ ਦੋਸ਼ ਹੈ ਕਿ ਉਸਨੇ ਇੱਕ ਵਿਅਕਤੀ ਦਾ ਅਕਸ ਖਰਾਬ ਕੀਤਾ ਅਤੇ ਔਰਤਾਂ ਦੀ ਸੁਰੱਖਿਆ ਲਈ ਬਣੇ ਕਾਨੂੰਨਾਂ ਦੀ ਦੁਰਵਰਤੋਂ ਕੀਤੀ ਹੈ। ਸੋਸ਼ਲ ਮੀਡੀਆ 'ਤੇ ਯੂਜ਼ਰਸ ਨੇ ਇਸ ਨੂੰ 'ਸ਼ਰਮਨਾਕ' ਦੱਸਦਿਆਂ ਮੁੰਬਈ ਪੁਲਸ ਨੂੰ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।

ਸ਼ਿਲਪਾ ਸ਼ਿੰਦੇ ਦਾ ਬਚਾਅ
ਆਪਣੇ ਵਿਰੁੱਧ ਹੋ ਰਹੀ ਬਿਆਨਬਾਜ਼ੀ ਦਾ ਜਵਾਬ ਦਿੰਦਿਆਂ ਸ਼ਿਲਪਾ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸਾਂਝੀ ਕੀਤੀ ਹੈ। ਸ਼ਿਲਪਾ ਸ਼ਿੰਦੇ ਨੇ ਨੈਗੇਟਿਵ ਕਮੈਂਟਸ ਕਰਨ ਵਾਲਿਆਂ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਲੋਕ ਪੂਰਾ ਪੋਡਕਾਸਟ ਦੇਖੇ ਬਿਨਾਂ ਸਿਰਫ਼ ਇੱਕ ਕਲਿੱਪ ਦੇ ਅਧਾਰ 'ਤੇ ਫੈਸਲਾ ਸੁਣਾ ਰਹੇ ਹਨ, ਜੋ ਕਿ ਪੇਡ ਪੀਆਰ ਦੀ ਇੱਕ ਘਟੀਆ ਚਾਲ ਹੈ। ਸ਼ਿਲਪਾ ਨੇ ਕਿਹਾ, "ਮੈਂ ਇੱਥੇ ਆਪਣੇ ਆਪ ਨੂੰ ਸਹੀ ਸਾਬਤ ਕਰਨ ਜਾਂ ਸਫਾਈ ਦੇਣ ਨਹੀਂ ਆਈ। ਮੈਂ ਆਪਣੇ ਜ਼ਮੀਰ ਦੇ ਸਾਹਮਣੇ ਖੜ੍ਹੀ ਹਾਂ ਕਿਉਂਕਿ ਉਹ ਝੂਠ ਇੱਕ ਝੂਠ ਸੀ। ਮੈਂ ਉਸ ਝੂਠ ਦੇ ਸਹਾਰੇ ਹੋ ਜੀ ਨਹੀਂ ਸਕਦੀ ਸੀ। ਮੈਨੂੰ ਕਿਸੇ ਨੇ ਸੱਚ ਬੋਲਣ ਲਈ ਨਹੀਂ ਕਿਹਾ, ਇਹ ਮੇਰਾ ਆਪਣਾ ਫੈਸਲਾ ਸੀ।" ਉਸਨੇ ਦੱਸਿਆ ਕਿ 2016 ਵਿੱਚ ਉਹ ਅਜਿਹੀ ਮਾਨਸਿਕ ਸਥਿਤੀ ਵਿੱਚ ਸੀ ਕਿ ਉਹ ਖੁਦਕੁਸ਼ੀ ਕਰਨ ਬਾਰੇ ਸੋਚ ਰਹੀ ਸੀ ਅਤੇ ਉਸ ਸਮੇਂ ਉਸਨੂੰ ਇਹੀ ਇੱਕ ਰਸਤਾ ਨਜ਼ਰ ਆਇਆ ਸੀ। ਜਿਸ ਵਿਅਕਤੀ (ਪ੍ਰੋਡਿਊਸਰ) 'ਤੇ ਮੈਂ ਇਲਜ਼ਾਮ ਲਗਾਇਆ ਸੀ, ਉਹ ਜਾਣਦਾ ਹੈ ਕਿ ਉਸ ਸਮੇਂ ਮੇਰੇ ਹਾਲਾਤ ਕੀ ਸਨ। 'ਸੌਰੀ' ਸ਼ਬਦ ਬਹੁਤ ਛੋਟਾ ਹੈ, ਪਰ ਉਹ ਮੇਰੀ ਮਜਬੂਰੀ ਨੂੰ ਸਮਝਦਾ ਹੈ।"
ਇਹ ਵੀ ਪੜ੍ਹੋ: ਜੌਨ ਅਬ੍ਰਾਹਮ ਨੇ ਫਿਲਮ "ਭਾਰਤ ਭਾਗਿਆ ਵਿਧਾਤਾ" ਦੇ ਸਿਰਲੇਖ ਲਈ ਕੋਈ ਫੀਸ ਨਹੀਂ ਲਈ: ਕੰਗਨਾ ਰਣੌਤ

ਟ੍ਰੋਲਰਸ ਨੂੰ ਜਵਾਬ ਦਿੰਦਿਆਂ ਸ਼ਿਲਪਾ ਨੇ ਅਖੀਰ ਵਿੱਚ ਕਿਹਾ, "ਜਦੋਂ ਤੁਹਾਨੂੰ ਪਤਾ ਹੁੰਦਾ ਹੈ ਕਿ ਤੁਸੀਂ ਕੁਝ ਗਲਤ ਨਹੀਂ ਕੀਤਾ, ਤਾਂ ਤੁਹਾਨੂੰ ਕਿਸੇ ਦਾ ਡਰ ਨਹੀਂ ਹੁੰਦਾ। ਉਦੋਂ ਵੀ ਮੇਰੇ ਨਾਲ ਕੋਈ ਨਹੀਂ ਸੀ, ਅੱਜ ਵੀ ਮੈਂ ਇਕੱਲੀ ਲੜਨ ਲਈ ਤਿਆਰ ਹਾਂ। ਲੋਕਾਂ ਨੂੰ ਭੌਂਕਣ ਦਿਓ, ਪਰ ਮੇਰੀ ਬੇਨਤੀ ਹੈ ਕਿ ਆਪਣਾ ਸਮਾਂ ਕਿਸੇ ਦੀ ਮਦਦ ਕਰਨ ਵਿੱਚ ਲਗਾਓ ਤਾਂ ਜ਼ਿਆਦਾ ਚੰਗਾ ਹੋਵੇਗਾ।"
ਇਹ ਵੀ ਪੜ੍ਹੋ: ਵੱਡੀ ਰਾਹਤ: ਹੱਟ ਗਿਆ ਰਣਵੀਰ ਸਿੰਘ 'ਤੇ ਲੱਗਾ ਬੈਨ ! ਅਦਾਕਾਰ ਦੇ ਲੀਗਲ ਨੋਟਿਸ ਅੱਗੇ ਝੁਕੀ FWICE
ਕੀ ਸੀ ਮਾਮਲਾ?
ਇਹ ਵਿਵਾਦ 2016 ਵਿੱਚ ਸ਼ੁਰੂ ਹੋਇਆ ਸੀ ਜਦੋਂ ਸ਼ਿਲਪਾ ਨੇ 'ਭਾਬੀਜੀ ਘਰ ਪਰ ਹੈਂ!' ਸ਼ੋਅ ਛੱਡਿਆ ਸੀ। ਉਸ ਸਮੇਂ ਉਸਨੇ ਪ੍ਰੋਡਿਊਸਰ ਸੰਜੇ ਕੋਹਲੀ 'ਤੇ ਗਲਤ ਤਰੀਕੇ ਨਾਲ ਛੂਹਣ ਅਤੇ ਇਤਰਾਜ਼ਯੋਗ ਟਿੱਪਣੀਆਂ ਕਰਨ ਦੇ ਗੰਭੀਰ ਇਲਜ਼ਾਮ ਲਗਾਏ ਸਨ। ਪ੍ਰੋਡਿਊਸਰ ਨੇ ਉਸ ਸਮੇਂ ਇਨ੍ਹਾਂ ਇਲਜ਼ਾਮਾਂ ਨੂੰ ਪੂਰੀ ਤਰ੍ਹਾਂ ਨਕਾਰਿਆ ਸੀ। ਹੁਣ 10 ਸਾਲਾਂ ਬਾਅਦ ਅਦਾਕਾਰਾ ਨੇ ਖੁਦ ਮੰਨਿਆ ਹੈ ਕਿ ਉਹ ਦਾਅਵੇ ਬੇਬੁਨਿਆਦ ਸਨ।
ਇਹ ਵੀ ਪੜ੍ਹੋ: ਮਸ਼ਹੂਰ ਕਾਮੇਡੀਅਨ ਨੂੰ ਦੁਬਈ ਤੋਂ ਕੀਤਾ ਗਿਆ ਡਿਪੋਰਟ; ਇਕ ਵੀਡੀਓ ਕਾਰਨ ਕੱਟਣੀ ਪਈ 47 ਦਿਨ ਜੇਲ੍ਹ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
