ਸਿਧਾਰਥ ਸ਼ੁਕਲਾ ਦੇ ਦਿਹਾਂਤ ''ਤੇ ਸ਼ਿਲਪਾ ਸ਼ੈੱਟੀ ਨੇ ਸਾਂਝੀ ਕੀਤੀ ਭਾਵੁਕ ਪੋਸਟ

09/03/2021 11:08:40 AM

ਨਵੀਂ ਦਿੱਲੀ- 2 ਸਤੰਬਰ ਨੂੰ ਅਚਾਨਕ ਸਿਧਾਰਥ ਸ਼ੁਕਲਾ ਦੀ ਦਿਹਾਂਤ ਦੀ ਖਬਰ ਨੇ ਸਭ ਨੂੰ ਹੈਰਾਨ ਕਰ ਦਿੱਤਾ। ਹਰ ਕਿਸੇ ਦੀ ਲਈ ਇਹ ਵਿਸ਼ਵਾਸ ਕਰ ਪਾਉਣਾ ਮੁਸ਼ਕਿਲ ਸੀ ਕਿ ਸਿਧਾਰਥ ਹੁਣ ਇਸ ਦੁਨੀਆ 'ਚ ਨਹੀਂ ਰਹੇ। ਟੀਵੀ ਅਤੇ ਫਿਲਮੀਂ ਸਿਤਾਰੇ ਵੀ ਉਸ ਦੇ ਦਿਹਾਂਤ ਨਾਲ ਬਹੁਤ ਸਦਮੇ 'ਚ ਹਨ ਅਤੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਸ਼ਰਧਾਂਜਲੀ ਦੇ ਰਹੇ ਹਨ। ਇਸ ਦੌਰਾਨ ਸ਼ਿਲਪਾ ਸ਼ੈੱਟੀ ਨੇ ਵੀ ਪੋਸਟ ਸ਼ੇਅਰ ਕਰਕੇ ਉਸ ਨੂੰ ਸ਼ਰਧਾਂਜਲੀ ਦਿੱਤੀ ਹੈ।

Bollywood Tadka
ਸ਼ਿਲਪਾ ਸ਼ੈੱਟੀ ਨੇ ਆਪਣੀ ਇੰਸਟਾ ਸਟੋਰੀ 'ਤੇ ਸਿਧਾਰਥ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਕਿ-'ਰੈਸਟ ਇਨ ਪੀਸ, ਸਿਧਾਰਥ...ਬਹੁਤ ਜ਼ਲਦ ਚਲੇ ਗਏ। ਸ਼ਿਲਪਾ ਤੋਂ ਇਲਾਵਾ ਫਿਲਮ ਇੰਡਸਟਰੀ ਤੋਂ ਸਲਮਾਨ ਖ਼ਾਨ, ਅਕਸ਼ੈ ਕੁਮਾਰ, ਰਿਤੇਸ਼ ਦੇਸ਼ਮੁਖ, ਰਵੀਨਾ ਟੰਡਨ ਵਰਗੇ ਕਈ ਸਿਤਾਰਿਆਂ ਨੇ ਵੀ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਦਿਹਾਂਤ ਦਾ ਦੁੱਖ ਜਤਾਇਆ ਹੈ।


Aarti dhillon

Content Editor

Related News