ਕੀ ਹੁਣ ਸ਼ਿਲਪਾ ਸ਼ੈੱਟੀ ਪਤੀ ਰਾਜ ਕੁੰਦਰਾ ਤੋਂ ਲੈ ਰਹੀ ਹੈ ਤਲਾਕ?

Friday, Sep 10, 2021 - 11:20 AM (IST)

ਕੀ ਹੁਣ ਸ਼ਿਲਪਾ ਸ਼ੈੱਟੀ ਪਤੀ ਰਾਜ ਕੁੰਦਰਾ ਤੋਂ ਲੈ ਰਹੀ ਹੈ ਤਲਾਕ?

ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਅਤੇ ਕਾਰੋਬਾਰੀ ਰਾਜ ਕੁੰਦਰਾ ਪਿਛਲੇ ਡੇਢ ਮਹੀਨੇ ਤੋਂ ਜੇਲ੍ਹ 'ਚ ਹਨ। ਰਾਜ ਕੁੰਦਰਾ ਜੇਲ੍ਹ 'ਚੋਂ ਬਾਹਰ ਆਉਣ ਲਈ ਲਗਾਤਾਰ ਜ਼ਮਾਨਤ ਦੀ ਅਰਜੀ ਦੇ ਰਹੇ ਹਨ ਪਰ ਉਨ੍ਹਾਂ ਦੀ ਜ਼ਮਾਨਤ 'ਚ ਹਰ ਵਾਰ ਕੋਈ ਨਾ ਕੋਈ ਰੁਕਾਵਟ ਆ ਜਾਂਦੀ ਹੈ ਪਰ ਇਸ ਸਭ ਦੇ ਚਲਦੇ ਖ਼ਬਰਾਂ ਆ ਰਹੀਆਂ ਹਨ ਕਿ ਸ਼ਿਲਪਾ ਸ਼ੈੱਟੀ ਰਾਜ ਕੁੰਦਰਾ ਤੋਂ ਵੱਖ ਹੋਣ ਜਾ ਰਹੀ ਹੈ। ਸ਼ਿਲਪਾ ਸ਼ੈੱਟੀ ਜਲਦ ਹੀ ਆਪਣੇ ਪਤੀ ਤੋਂ ਤਲਾਕ ਲੈ ਸਕਦੀ ਹੈ ।

PunjabKesari

ਦੱਸ ਦਈਏ ਕਿ ਇਨ੍ਹਾਂ ਖਬਰਾਂ 'ਤੇ ਸ਼ਿਲਪਾ ਸ਼ੈੱਟੀ ਨੇ ਕੋਈ ਵੀ ਬਿਆਨ ਜਾਰੀ ਨਹੀਂ ਕੀਤਾ ਕਿਉਂਕਿ ਉਨ੍ਹਾਂ ਦਾ ਇੱਕ ਬਿਆਨ ਕਈ ਮੁਸ਼ਕਿਲਾਂ ਖੜ੍ਹੀਆਂ ਕਰ ਸਕਦਾ ਹੈ। ਇਸ ਕਰਕੇ ਸ਼ਿਲਪਾ ਸ਼ੈੱਟੀ ਨੇ ਇਸ ਮੁੱਦੇ 'ਤੇ ਚੁੱਪ ਰਹਿਣਾ ਹੀ ਠੀਕ ਸਮਝਿਆ ਹੈ। ਇਸ ਤਰ੍ਹਾਂ ਦੀਆਂ ਖ਼ਬਰਾਂ ਸਾਲ 2016 'ਚ ਵੀ ਸਾਹਮਣੇ ਆਈਆਂ ਸਨ। ਉਸ ਸਮੇਂ ਸ਼ਿਲਪਾ ਸ਼ੈੱਟੀ ਨੇ ਬਿਆਨ ਜਾਰੀ ਕਰਕੇ ਸਭ ਦਾ ਮੂੰਹ ਬੰਦ ਕਰ ਦਿੱਤਾ ਸੀ। ਸ਼ਿਲਪਾ ਸ਼ੈੱਟੀ ਨੇ ਕਿਹਾ ਸੀ, ''ਸਾਡੇ 'ਚ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਕਿਉਂ ਹੋਵੇਗੀ ...ਕੀ ਤੁਸੀਂ ਸਾਰੇ ਪਾਗਲ ਹੋ ...ਮੈਨੂੰ ਆਪਣੇ ਪਤੀ ਨਾਲ ਬਹੁਤ ਪਿਆਰ ਹੈ। ਉਹ ਮੇਰਾ ਸੋਲਮੇਟ ਹੈ। ਮੈਂ ਇਨ੍ਹਾਂ ਖ਼ਬਰਾਂ 'ਤੇ ਆਪਣੀ ਚੁੱਪੀ ਨਹੀਂ ਤੋੜੀ, ਜਿਸ ਕਰਕੇ ਤੁਸੀਂ ਸਾਰਿਆਂ ਨੇ ਇਸ 'ਤੇ ਖਿਚੜੀ ਪਕਾ ਲਈ।''

PunjabKesari

ਦੱਸ ਦੇਈਏ ਕਿ ਰਾਜ ਕੁੰਦਰਾ ਦੀ ਜ਼ਮਾਨਤ ਦੀ ਵਾਰ-ਵਾਰ ਕੋਸ਼ਿਸ਼ ਹੋ ਰਹੀ ਹੈ ਪਰ ਕੁਝ ਨਾ ਕੁਝ ਅੜਚਨ ਆ ਰਹੀ ਹੈ। ਉਥੇ ਹੀ ਹੁਣ ਰਾਜ ਕੁੰਦਰਾ ਦੀ ਜ਼ਮਾਨਤ ਅਰਜ਼ੀ ਦੀ ਸੁਣਵਾਈ ਸੈਸ਼ਨ ਕੋਰਟ 'ਚ 16 ਸਤੰਬਰ ਨੂੰ ਹੋਵੇਗੀ। ਰਾਜ ਕੁੰਦਰਾ ਦੇ ਵਕੀਲਾਂ ਵਲੋਂ ਕੋਰਟ ਤੋਂ ਅਗਲੀ ਤਾਰੀਕ ਦੀ ਮੰਗ ਕੀਤੀ ਗਈ ਸੀ, ਜਿਸ ਤੋਂ ਬਾਅਦ ਸੁਣਵਾਈ ਨੂੰ ਟਾਲ ਕੇ 16 ਸਤੰਬਰ ਕਰ ਦਿੱਤਾ ਗਿਆ।

PunjabKesari

ਦੱਸਣਯੋਗ ਹੈ ਕਿ 19 ਜੁਲਾਈ ਤੋਂ ਹੀ ਰਾਜ ਕੁੰਦਰਾ ਸਲਾਖਾਂ ਦੇ ਪਿੱਛੇ ਹਨ। ਇਸ ਮਾਮਲੇ 'ਚ ਪੁਲਸ ਨੇ ਹੁਣ ਤੱਕ 11 ਲੋਕਾਂ ਨੂੰ ਹਿਰਾਸਤ 'ਚ ਲਿਆ ਹੈ। ਪੁਲਸ ਲਗਾਤਾਰ ਰਾਜ ਕੁੰਦਰਾ ਦੇ ਮਾਮਲੇ 'ਚ ਕਈ ਲੋਕਾਂ ਤੋਂ ਪੁੱਛਗਿੱਛ ਕਰ ਰਹੀ ਹੈ। ਰਾਜ ਕੁੰਦਰਾ ਦੀ ਗ੍ਰਿਫਤਾਰੀ ਤੋਂ ਬਾਅਦ ਅਦਾਕਾਰਾ ਸ਼ਿਲਪਾ ਨੂੰ ਵੀ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੁਪਰ ਡਾਂਸਰ ਤੋਂ ਕਰੀਬ ਇਕ ਮਹੀਨੇ ਤੋਂ ਜ਼ਿਆਦਾ ਦੇ ਸਮੇਂ ਲਈ ਆਪਣੇ ਕੰਮ ਤੋਂ ਬਰੇਕ ਲੈਣ ਤੋਂ ਬਾਅਦ ਸ਼ਿਲਪਾ ਨੇ ਫਿਰ ਤੋਂ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ ਪਰ ਇਹ ਸੱਚ ਹੈ ਕਿ ਅਦਾਕਾਰਾ ਦੀ ਨਿੱਜੀ ਜ਼ਿੰਦਗੀ ਦੇ ਨਾਲ-ਨਾਲ ਪ੍ਰੋਫੈਸ਼ਨਲ ਜ਼ਿੰਦਗੀ ਦਾ ਵੀ ਇਸ 'ਤੇ ਗਹਿਰਾ ਅਸਰ ਪੈ ਰਿਹਾ ਹੈ।

PunjabKesari


author

sunita

Content Editor

Related News