ਸ਼ਿਲਪਾ ਸ਼ੈੱਟੀ ਨੇ ਵੈਸ਼ਨੋ ਦੇਵੀ ਦੇ ਦਰਬਾਰ ਤੋਂ ਸ਼ੇਅਰ ਕੀਤੀ ਖੂਬਸੂਰਤ ਤਸਵੀਰ, ਕਿਹਾ- ਹੈਪੀ ਮਦਰਜ਼ ਡੇ

Sunday, May 12, 2024 - 03:01 PM (IST)

ਸ਼ਿਲਪਾ ਸ਼ੈੱਟੀ ਨੇ ਵੈਸ਼ਨੋ ਦੇਵੀ ਦੇ ਦਰਬਾਰ ਤੋਂ ਸ਼ੇਅਰ ਕੀਤੀ ਖੂਬਸੂਰਤ ਤਸਵੀਰ, ਕਿਹਾ- ਹੈਪੀ ਮਦਰਜ਼ ਡੇ

ਬਾਲੀਵੁੱਡ ਡੈਸਕ- ਅੱਜ ਭਾਵ 12 ਮਈ ਨੂੰ ਪੂਰੀ ਦੁਨੀਆ 'ਚ ਮਾਂ ਦਿਵਸ ਮਨਾਇਆ ਜਾ ਰਿਹਾ ਹੈ। ਲੋਕ ਆਪਣੀ ਮਾਂ ਪ੍ਰਤੀ ਪਿਆਰ, ਸਮਰਪਣ ਅਤੇ ਧੰਨਵਾਦ ਜ਼ਾਹਰ ਕਰਦੇ ਹੋਏ ਸੋਸ਼ਲ ਮੀਡੀਆ 'ਤੇ ਬਹੁਤ ਸਾਰੀਆਂ ਪੋਸਟਾਂ ਸ਼ੇਅਰ ਕਰ ਰਹੇ ਹਨ। ਇਸ ਦੇ ਨਾਲ ਹੀ ਬਾਲੀਵੁੱਡ ਸੈਲੇਬਸ ਵੀ ਇਸ ਮਾਮਲੇ 'ਚ ਪਿੱਛੇ ਨਹੀਂ ਹਨ। ਉਹ ਆਪਣੀਆਂ ਮਾਵਾਂ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਮਾਂ ਦਿਵਸ ਦੀਆਂ ਸ਼ੁਭਕਾਮਨਾਵਾਂ ਦੇ ਰਹੇ ਹਨ। ਇਸ ਦੌਰਾਨ ਅਭਿਨੇਤਰੀ ਸ਼ਿਲਪਾ ਸ਼ੈੱਟੀ ਨੇ ਮਾਂ ਦਿਵਸ 'ਤੇ ਵਧਾਈ ਦਿੰਦੇ ਹੋਏ ਆਪਣੀ ਮਾਂ ਲਈ ਇਕ ਖਾਸ ਪੋਸਟ ਸ਼ੇਅਰ ਕੀਤੀ ਹੈ।

 

ਪੜ੍ਹੋ ਇਹ ਅਹਿਮ ਖ਼ਬਰ-Aurora Borealis ਕਾਰਨ ਬਦਲਿਆ ਆਸਮਾਨ ਦਾ ਰੰਗ, ਆਸਟ੍ਰੇਲੀਆ ਸਮੇਤ ਕਈ ਦੇਸ਼ਾਂ 'ਚ ਦਿੱਸਿਆ ਅਦਭੁੱਤ ਨਜ਼ਾਰਾ

ਦਰਅਸਲ ਕੱਲ੍ਹ ਸ਼ਿਲਪਾ ਸ਼ੈੱਟੀ ਆਪਣੀ ਮਾਂ ਸੁਨੰਦਾ ਸ਼ੈੱਟੀ ਅਤੇ ਭੈਣ ਸ਼ਮਿਤਾ ਸ਼ੈੱਟੀ ਦੇ ਨਾਲ ਮਾਂ ਵੈਸ਼ਨੋ ਦੇਵੀ ਦੇ ਦਰਬਾਰ ਪਹੁੰਚੀ ਸੀ, ਜਿੱਥੇ ਦੋਵਾਂ ਭੈਣਾਂ ਨੇ ਆਪਣੀ ਮਾਂ ਨਾਲ ਇੱਕ ਪਿਆਰੀ ਤਸਵੀਰ ਕਲਿੱਕ ਕੀਤੀ ਸੀ। ਹੁਣ ਉਹੀ ਤਸਵੀਰ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕਰਦੇ ਹੋਏ ਸ਼ਿਲਪਾ ਸ਼ੈੱਟੀ ਨੇ ਕੈਪਸ਼ਨ 'ਚ ਲਿਖਿਆ- "ਵੈਸ਼ਨੋ ਦੇਵੀ 'ਚ ਮੇਰੀ ਦੇਵੀ ਨਾਲ। ਮਾਂ ਦਿਵਸ ਮੁਬਾਰਕ, ਅੱਜ, ਕੱਲ੍ਹ ਅਤੇ ਹਰ ਰੋਜ਼ ਮਾਂ। ਅਸੀਂ ਤੁਹਾਨੂੰ ਪਿਆਰ ਕਰਾਂਗੇ ਅਤੇ ਹਮੇਸ਼ਾ ਇਹ ਦਿਨ ਮਨਾਵਾਂਗੇ।" ਤਸਵੀਰ 'ਚ ਦੇਖਿਆ ਜਾ ਸਕਦਾ ਹੈ ਕਿ ਸ਼ਿਲਪਾ ਅਤੇ ਸ਼ਮਿਤਾ ਆਪਣੀ ਮਾਂ ਨੂੰ ਕਿੱਸ ਕਰ ਰਹੀਆਂ ਹਨ ਅਤੇ ਉਨ੍ਹਾਂ ਪ੍ਰਤੀ ਕਾਫੀ ਪਿਆਰ ਜਾਹਰ ਕਰ ਰਹੀਆਂ ਹਨ। ਇਸ ਦੌਰਾਨ ਮਾਂ-ਧੀਆਂ ਗੁਲਾਬੀ ਰੰਗ ਵਿੱਚ ਰੰਗੀਆਂ ਨਜ਼ਰ ਆ ਰਹੀਆਂ ਹਨ। ਅਦਾਕਾਰਾ ਦੀ ਇਸ ਪੋਸਟ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News