ਸ਼ਿਲਪਾ ਸ਼ੈੱਟੀ ਨੇ ਪੁੱਤਰ ਵਿਆਨ ਨਾਲ ਕੀਤੀ ਗਣਪਤੀ ਬੱਪਾ ਦੀ ਆਰਤੀ (ਤਸਵੀਰਾਂ)

Saturday, Sep 11, 2021 - 11:25 AM (IST)

ਸ਼ਿਲਪਾ ਸ਼ੈੱਟੀ ਨੇ ਪੁੱਤਰ ਵਿਆਨ ਨਾਲ ਕੀਤੀ ਗਣਪਤੀ ਬੱਪਾ ਦੀ ਆਰਤੀ (ਤਸਵੀਰਾਂ)

ਮੁੰਬਈ- ਸ਼ੁੱਕਰਵਾਰ (10 ਸਤੰਬਰ) ਤੋਂ ਗਣੇਸ਼ ਚਤੁਰਥੀ ਨਾਲ ਪੂਰੇ ਦੇਸ਼ ਭਰ 'ਚ ਗਣੇਸ਼ ਉਤਸਵ ਦੀ ਸ਼ੁਰੂਆਤ ਹੋ ਚੁੱਕੀ ਹੈ। ਬੀ-ਟਾਊਨ ਦੇ ਕਈ ਸਿਤਾਰਿਆਂ ਨੇ ਬਹੁਤ ਹੀ ਧੂਮਧਾਮ ਨਾਲ ਬੱਪਾ ਦਾ ਸਵਾਗਤ ਆਪਣੇ ਘਰਾਂ 'ਚ ਕੀਤਾ। ਅਗਲੇ 10 ਦਿਨ ਤੱਕ ਸਾਰੇ ਬੱਪਾ ਦੀ ਪੂਜਾ ਕਰਨਗੇ। ਉਧਰ ਹਰ ਤਿਉਹਾਰ ਨੂੰ ਧੂਮਧਾਮ ਨਾਲ ਮਨਾਉਣ ਵਾਲੀ ਅਦਾਕਾਰਾ ਸ਼ਿਲਪਾ ਸ਼ੈੱਟੀ ਵੀ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਗੰਨੂੰ ਰਾਜਾ ਨੂੰ ਘਰ ਲੈ ਕੇ ਆਈ ਹੈ। 

Bollywood Tadka
ਸ਼ਿਲਪਾ ਡੇਢ ਦਿਨ ਤੱਕ ਉਨ੍ਹਾਂ ਦੀ ਪੂਜਾ ਕਰਦੀ ਹੈ ਅਤੇ ਫਿਰ ਧੂਮਧਾਮ ਨਾਲ ਵਿਸਰਜਨ ਕਰਦੀ ਹੈ। 

Bollywood Tadka
ਗਣੇਸ਼ ਚਤੁਰਥੀ ਦੇ ਖਾਸ ਮੌਕੇ 'ਤੇ ਸ਼ਿਲਪਾ ਨੇ ਆਪਣੇ ਬੱਚਿਆਂ ਦੇ ਨਾਲ ਬੱਪਾ ਦੀ ਪੂਜਾ ਕੀਤੀ। ਅਦਾਕਾਰਾ ਨੇ ਇਸ ਸੈਲੀਬਿਰੇਸ਼ਨ ਦੀਆਂ ਕੁਝ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕੀਤੀਆਂ ਹਨ। ਵੀਡੀਓ 'ਚ ਸ਼ਿਲਪਾ ਪੁੱਤਰ ਵਿਆਨ ਨਾਲ ਪੂਰੇ ਸ਼ਰਧਾ ਭਗਤੀ ਨਾਲ ਗਣਪਤੀ ਬੱਪਾ ਦੀ ਆਰਤੀ ਕਰਦੀ ਨਜ਼ਰ ਆ ਰਹੀ ਹੈ। 


ਇਸ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ-'ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਡੇ ਗੰਨੂੰ ਰਾਜਾ ਨਾਲ ਹਨ ਤਾਂ ਹਰ ਸੰਕਟ ਨੂੰ ਮਾਤ ਹੈ। 

Bollywood Tadka
ਸਾਡੀ ਸਾਲਾਨਾ ਪਰੰਪਰਾ ਨੂੰ ਬਣਾਏ ਰੱਖਦੇ ਹੋਏ ਆਪਣੇ ਤਰੀਕੇ ਨਾਲ ਆਸ਼ੀਰਵਾਦ ਭੇਜੋ। ਬੱਪਾ ਦੀ ਕਿਰਪਾ ਸਾਡੀਆਂ ਸਾਰੀਆਂ ਰੁਕਾਵਟਾਂ ਨੂੰ ਦੂਰ ਕਰਨ 'ਚ ਤੁਹਾਡੀ ਮਦਦ ਕਰਨ। ਗਣਪਤੀ ਬੱਪਾ ਮੋਰੀਆ'।

Bollywood Tadka
ਇਸ ਤੋਂ ਪਹਿਲਾਂ ਸ਼ਿਲਪਾ ਨੇ ਵਿਆਨ ਅਤੇ ਸ਼ਮੀਸ਼ਾ ਦੇ ਨਾਲ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਸਨ। ਇਸ ਮੌਕੇ 'ਤੇ ਸ਼ਿਲਪਾ ਗੁਲਾਬੀ ਡਰੈੱਸ ਪਹਿਨੇ ਨਜ਼ਰ ਆ ਰਹੀ ਹੈ। ਉਨ੍ਹਾਂ ਦੀ ਧੀ ਸ਼ਮੀਸ਼ਾ ਨੇ ਵੀ ਬਿਲਕੁੱਲ ਉਨ੍ਹਾਂ ਵਰਗੀ ਹੀ ਡਰੈੱਸ ਪਹਿਨੀ ਹੋਈ ਹੈ। ਉੱਧਰ ਪੁੱਤਰ ਵਿਆਨ ਬਲਿਊ ਕੁੜਤੇ 'ਚ ਨਜ਼ਰ ਆ ਰਹੇ ਹਨ। ਤਸਵੀਰਾਂ 'ਚ ਉਹ ਵਿਆਨ ਅਤੇ ਸ਼ਮੀਸ਼ਾ ਨੂੰ ਮੋਦਕ ਖਵਾਉਂਦੀ ਦਿਖ ਰਹੀ ਸੀ। ਪ੍ਰਸ਼ੰਸਕ ਉਨ੍ਹਾਂ ਦੀਆਂ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ।


author

Aarti dhillon

Content Editor

Related News