ਕੋਰੋਨਾ ਕਾਲ ''ਚ ਸ਼ਿਲਪਾ ਸ਼ੈੱਟੀ ਨੇ ਜ਼ਰੂਰਤਮੰਦਾਂ ਦੀ ਮਦਦ ਲਈ ਵਧਾਇਆ ਹੱਥ, ਸ਼ੁਰੂ ਕੀਤੀ ਇਹ ਪਹਿਲ

Tuesday, Apr 27, 2021 - 02:19 PM (IST)

ਕੋਰੋਨਾ ਕਾਲ ''ਚ ਸ਼ਿਲਪਾ ਸ਼ੈੱਟੀ ਨੇ ਜ਼ਰੂਰਤਮੰਦਾਂ ਦੀ ਮਦਦ ਲਈ ਵਧਾਇਆ ਹੱਥ, ਸ਼ੁਰੂ ਕੀਤੀ ਇਹ ਪਹਿਲ

ਮੁੰਬਈ (ਬਿਊਰੋ) - ਦੇਸ਼ ਕੋਰੋਨਾ ਮਹਾਮਾਰੀ ਨਾਲ ਲੜਦੇ ਹੋਏ ਉਭਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਰੋਜ਼ਾਨਾ ਕੋਰੋਨਾ ਦੇ ਮਾਮਲਿਆਂ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਇਸ ਨੂੰ ਰੋਕਣ ਲਈ ਹਰ ਕੋਸ਼ਿਸ਼ ’ਚ ਲੱਗੀ ਹੋਈ ਹੈ। ਇਸ ਲਈ ਤਰ੍ਹਾਂ-ਤਰ੍ਹਾਂ ਦੇ ਇੰਤਜ਼ਾਮ ਕੀਤੇ ਜਾ ਰਹੇ ਹਨ। ਉਥੇ ਹੀ ਕੁਝ ਨਿੱਜੀ ਸੰਸਥਾਵਾਂ ਅਤੇ ਐੱਨ. ਜੀ. ਓ. ਵਰਗੀਆਂ ਸੰਸਥਾਵਾਂ ਲੋਕਾਂ ਦੀ ਮਦਦ ਲਈ ਅੱਗੇ ਆ ਰਹੀਆਂ ਹਨ। ਇਸ ਤੋਂ ਇਲਾਵਾ ਕੁਝ ਬਾਲੀਵੁੱਡ ਸਿਤਾਰੇ ਵੀ ਮਦਦ ਲਈ ਹੱਥ ਵਧਾ ਰਹੇ ਹਨ। ਸੋਨੂੰ ਸੂਦ, ਸਲਮਾਨ ਖ਼ਾਨ ਅਤੇ ਅਕਸ਼ੈ ਕੁਮਾਰ ਵਰਗੇ ਸਿਤਾਰਿਆਂ ਤੋਂ ਬਾਅਦ ਹੁਣ ਅਦਾਕਾਰਾ ਸ਼ਿਲਪਾ ਸ਼ੈੱਟੀ ਨੇ ਵੀ ਇਸ ਪਹਿਲ ’ਚ ਹਿੱਸਾ ਪਾਇਆ ਹੈ। 

ਸ਼ਿਲਪਾ ਸ਼ੈੱਟੀ ਜ਼ਰੂਰਤਮੰਦਾਂ ਦੀ ਮਦਦ ਲਈ ਅੱਗੇ ਆਈ ਹੈ। ਇਸ ਨੂੰ ਲੈ ਕੇ ਉਸ ਨੇ ਇਕ ਵੀਡੀਓ ਵੀ ਸਾਂਝਾ ਕੀਤਾ ਹੈ। ਅਦਾਕਾਰਾ ਨੇ ਇੰਸਟਾਗ੍ਰਾਮ ’ਤੇ ਇਕ ਵੀਡੀਓ ਸਾਂਝਾ ਕੀਤਾ ਹੈ, ਜਿਸ ’ਚ ਉਹ ਕਾਫ਼ੀ ਭਾਵੁਕ ਨਜ਼ਰ ਆ ਰਹੀ ਹੈ। ਵੀਡੀਓ ਦੇ ਜਰੀਏ ਸ਼ਿਲਪਾ ਸ਼ੈੱਟੀ ਆਖ ਰਹੀ ਹੈ ਕਿ ਇਕ ਸਮੇਂ ਕੋਰੋਨਾ ਕਾਰਨ ਦੇਸ਼ ਦੀ ਜੋ ਸਥਿਤੀ ਹੈ, ਮੈਂ ਉਸ ਨੂੰ ਵੇਖ ਰਹੀ ਹਾਂ। ਮੈਂ ਆਪਣੀਆਂ ਭਾਵਨਾਵਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੀ ਹਾਂ। ਮੈਂ ਇਹ ਸਭ ਕੁਝ ਵੇਖ ਕੇ ਕਾਫ਼ੀ ਪ੍ਰੇਸ਼ਾਨ ਹਾਂ। ਕੋਈ ਬੱਚਾ ਆਪਣੇ ਮਾਤਾ-ਪਿਤਾ ਨੂੰ ਗੁਵਾਹ ਰਿਹਾ ਹੈ ਅਤੇ ਕਈ ਮਾਤਾ-ਪਿਤਾ ਆਪਣੇ ਬੱਚਿਆਂ ਦੀ ਮੌਤ ਦੇ ਦਰਦ ਨੂੰ ਬਰਦਰਸ਼ਤ ਨਹੀਂ ਕਰ ਪਾ ਰਹੇ। ਅਸੀਂ ਸਾਰੇ ਕਾਫ਼ੀ ਗੰਭੀਰ ਸਥਿਤੀ ’ਚ ਹਾਂ।’ ਸ਼ਿਲਪਾ ਨੇ ਅੱਗੇ ਕਿਹਾ ਕਿ ਸਿਰਫ਼ ਕੋਰੋਨਾ ਨਾਲ ਹੀ ਲੋਕ ਪ੍ਰੇਸ਼ਾਨ ਨਹੀਂ ਹਨ। ਕਿਸੇ ਨੂੰ ਆਕਸੀਜਨ ਨਹੀਂ ਮਿਲ ਰਹੀ ਹੈ ਤੇ ਕੋਈ ਭੁੱਖ ਨਾਲ ਬੇਹਾਲ ਹੈ। ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੈਂ ਮੈਡੀਕਲ ਲਾਈਨ ਨਾਲ ਜੁੜੇ ਸਾਰੇ ਲੋਕਾਂ ਨੂੰ ਸਲਾਮ ਕਰਨਾ ਚਾਹੁੰਦੀ ਹਾਂ। ਪੁਲਸ ਤੇ ਫਰੰਟਲਾਈਨ ਕਾਮਿਆਂ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਕਿ ਉਹ ਦਿਨ ਰਾਤ ਲੋਕਾਂ ਦੀ ਸੇਵਾ ਕਰ ਰਹੇ ਹਨ।’

 
 
 
 
 
 
 
 
 
 
 
 
 
 
 
 

A post shared by Shilpa Shetty Kundra (@theshilpashetty)

 

ਸ਼ਿਲਪਾ ਸ਼ੈੱਟੀ ਨੇ ਅੱਗੇ ਕਿਹਾ ਕਿ 'ਲੋਕ ਅਜਿਹੇ ਸਮੇਂ 'ਚ ਇਕ-ਦੂਜੇ ਦੀ ਮਦਦ ਕਰ ਰਹੇ ਹਨ। ਖ਼ਾਸ ਗੱਲ ਇਹ ਹੈ ਕਿ ਲੋਕ ਬਿਨਾਂ ਕਿਸੇ ਦੀ ਸਹਾਇਤਾ ਲਏ ਆਪਣੇ ਪੱਧਰ 'ਤੇ ਨਿੱਜੀ ਸਰੋਤਾਂ ਨਾਲ ਸਹਾਇਤਾ ਕਰਨ ਲਈ ਅੱਗੇ ਆ ਰਹੇ ਹਨ। ਸਾਨੂੰ ਵੀ ਲੋਕਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ। ਲੋੜਵੰਦਾਂ ਤੱਕ ਸਹਾਇਤਾ ਪਹੁੰਚਾਉਣੀ ਚਾਹੀਦੀ ਹੈ। ਅਸੀਂ ਸਾਰੇ ਮਿਲ ਕੇ ਇਸ ਸਥਿਤੀ ਨਾਲ ਲੜਾਂਗੇ। ਇਸ ਨੂੰ ਲੈ ਕੇ ਮੈਂ 'ਖਾਣਾ ਚਾਹੀਦਾ' ਨਾਂ ਦੀ ਇਕ ਸੰਸਥਾ ਨਾਲ ਜੁੜੀ ਹਾਂ। ਅਸੀਂ ਲੋਕਾਂ ਨੇ ਇੱਕ ਮੁਹਿੰਮ ਸ਼ੁਰੂ ਕੀਤੀ ਹੈ। ਇਸ ਦੇ ਤਹਿਤ ਲੋਕਾਂ ਨੂੰ ਭੋਜਨ ਦਿੱਤਾ ਜਾਵੇਗਾ। ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦੀ ਹਾਂ ਕਿ ਤੁਸੀਂ ਵੀ ਨਾਲ ਆਵੋ ਅਤੇ ਜੋ ਬਣ ਸਕੇ ਦਾਨ ਕਰੋ।'

 
 
 
 
 
 
 
 
 
 
 
 
 
 
 
 

A post shared by Shilpa Shetty Kundra (@theshilpashetty)

ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ 'ਜਿਹੜੇ ਲੋਕ ਭੁੱਖੇ ਹਨ, ਜਿਨ੍ਹਾਂ ਨੂੰ ਕਿਸੇ ਮਦਦ ਦੀ ਜਰੂਰਤ ਹੈ, ਉਹ ਸਾਨੂੰ ਜ਼ਰੂਰ ਜਾਣਕਾਰੀ ਦਿਓ। ਅਸੀਂ ਮਦਦ ਕਰਾਂਗੇ। ਜੇਕਰ ਕਿਸੇ ਨੂੰ ਆਪਣੇ ਭੁੱਖੇ ਹੋਣ ਦੀ ਗੱਲ ਕਹਿਣ 'ਚ ਸ਼ਰਮ ਆਉਂਦੀ ਹੈ ਤਾਂ ਕਿਰਪਾ ਕਰਕੇ ਅਜਿਹਾ ਬਿਲਕੁਲ ਵੀ ਨਾ ਸੋਚੋ ਅਤੇ ਸਾਡੇ ਤੱਕ ਆਪਣੀ ਗੱਲ ਪਹੁੰਚਾਉਣ।' ਸ਼ਿਲਪਾ ਦੀ ਇਸ ਪੋਸਟ ਦੀ ਸੋਸ਼ਲ ਮੀਡੀਆ ਯੂਜ਼ਰਸ ਕਾਫ਼ੀ ਤਾਰੀਫ਼ ਕਰ ਰਹੇ ਹਨ ਅਤੇ ਕਾਫ਼ੀ ਸ਼ੇਅਰ ਕਰ ਰਹੇ ਹਨ। ਉਥੇ ਸ਼ਿਲਪਾ ਨੂੰ ਯੂਜ਼ਰਸ ਭਰੋਸਾ ਦਿਵਾ ਰਹੇ ਹਨ ਕਿ ਇਸ ਚੰਗੇ ਕੰਮ 'ਚ ਉਸ ਨਾਲ ਖੜ੍ਹੇ ਹਨ।
 


author

sunita

Content Editor

Related News