ਅਦਾਕਾਰਾ ਸ਼ਿਲਪਾ ਸ਼ੈੱਟੀ ‘ਸੁਖੀ’ ਨਾਲ ਸਿਨੇਮਾਘਰਾਂ ’ਚ ਕਰੇਗੀ ਵਾਪਸੀ!

Thursday, Aug 24, 2023 - 11:32 AM (IST)

ਅਦਾਕਾਰਾ ਸ਼ਿਲਪਾ ਸ਼ੈੱਟੀ ‘ਸੁਖੀ’ ਨਾਲ ਸਿਨੇਮਾਘਰਾਂ ’ਚ ਕਰੇਗੀ ਵਾਪਸੀ!

ਮੁੰਬਈ (ਬਿਊਰੋ) - ਸੋਨਲ ਜੋਸ਼ੀ ਦੁਆਰਾ ਨਿਰਦੇਸ਼ਿਤ, ਅਭਿਨੇਤਰੀ ਸ਼ਿਲਪਾ ਸ਼ੈੱਟੀ ਦੀ ਆਉਣ ਵਾਲੀ ਫਿਲਮ ‘ਸੁਖੀ’ ਦਾ ਨਿਰਮਾਣ ਅਬੁਦੰਤੀਆ ਐਂਟਰਟੇਨਮੈਂਟ ਅਤੇ ਟੀ-ਸੀਰੀਜ਼ ਦੁਆਰਾ ਕੀਤਾ ਗਿਆ ਹੈ, ਜੋ ਕਿ ‘ਸ਼ੇਰਨੀ’, ‘ਛੋਰੀ’ ਤੇ ‘ਜਲਸਾ’ ਵਰਗੀਆਂ ਆਲੋਚਨਾਤਮਕ ਤੇ ਪ੍ਰਸ਼ੰਸਾ ਪ੍ਰਾਪਤ ਫਿਲਮਾਂ ਦੇ ਨਿਰਮਾਤਾ ਹਨ। 

ਇਹ ਖ਼ਬਰ ਵੀ ਪੜ੍ਹੋ : ਚੰਦਰਯਾਨ-3 ਦੀ ਸਫ਼ਲਤਾਪੂਰਵਕ ਲੈਂਡਿੰਗ ’ਤੇ ਪੰਜਾਬੀ, ਹਿੰਦੀ ਤੇ ਸਾਊਥ ਕਲਾਕਾਰਾਂ ਨੇ ਇੰਝ ਦਿੱਤੀ ਦੇਸ਼ ਵਾਸੀਆਂ ਨੂੰ ਵਧਾਈ

‘ਏਅਰਲਿਫਟ’, ‘ਸ਼ੇਰਨੀ’, ‘ਚੋਰੀ’ ਤੇ ਜਲਸਾ ਵਰਗੀਆਂ ਬਲਾਕਬਸਟਰਸ ’ਤੇ ਸਫਲ ਸਹਿਯੋਗ ਤੋਂ ਬਾਅਦ ਟੀ-ਸੀਰੀਜ਼ ਤੇ ਅਬੁਦੰਤੀਆ ਐਂਟਰਟੇਨਮੈਂਟ ਨੇ ਆਪਣੇ ਮਜ਼ੇਦਾਰ ਮਨੋਰੰਜਨ ‘ਸੁਖੀ’ ਦੀ ਦੇਸ਼ ਵਿਆਪੀ ਥੀਏਟਰਿਕ ਰਿਲੀਜ਼ ਦਾ ਐਲਾਨ ਕੀਤਾ। ਇਹ ਫ਼ਿਲਮ ਸੋਨਲ ਜੋਸ਼ੀ ਦੇ ਡੈਬਿਊ ਨਿਰਦੇਸ਼ਨ ਤੇ ਭੂਸ਼ਣ ਕੁਮਾਰ, ਕ੍ਰਿਸ਼ਨ ਕੁਮਾਰ, ਵਿਕਰਮ ਮਲਹੋਤਰਾ ਤੇ ਸ਼ਿਖਾ ਸ਼ਰਮਾ ਦੁਆਰਾ ਨਿਰਮਿਤ ਹੈ।

ਇਹ ਖ਼ਬਰ ਵੀ ਪੜ੍ਹੋ : ਬਨੀਤਾ ਸੰਧੂ ਨੇ ਏ. ਪੀ. ਢਿੱਲੋਂ ਨਾਲ ਰਿਲੇਸ਼ਨਸ਼ਿਪ ਦੀ ਕੀਤੀ ਪੁਸ਼ਟੀ, ਤਸਵੀਰਾਂ ਸਾਂਝੀਆਂ ਕਰ ਲਿਖੀ ਖ਼ਾਸ ਗੱਲ

ਇਸ ’ਚ ਕੁਸ਼ਾ ਕਪਿਲਾ, ਦਿਲਨਾਜ਼ ਇਰਾਨੀ, ਪਵਲੀਨ ਗੁਜਰਾਲ, ਚੈਤੰਨਿਆ ਚੌਧਰੀ ਤੇ ਅਮਿਤ ਸਾਧ ਦੇ ਨਾਲ ਸ਼ਿਲਪਾ ਸ਼ੈੱਟੀ ਕਦੀ ਨਾ ਦੇਖੇ ਗਏ ਅਵਤਾਰ ’ਚ ਨਜ਼ਰ ਆਵੇਗੀ। ਫ਼ਿਲਮ ਰਾਧਿਕਾ ਆਨੰਦ ਦੁਆਰਾ ਲਿਖੀ ਗਈ ਹੈ ਤੇ ਸਕ੍ਰੀਨਪਲੇ ਪਾਲੋਮੀ ਦੱਤਾ ਦੁਆਰਾ ਲਿਖਿਆ ਗਿਆ ਹੈ। ਇਹ ਫਿਲਮ 22 ਸਤੰਬਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

sunita

Content Editor

Related News