ਸ਼ਿਲਪਾ ਸ਼ੈੱਟੀ ਦੇ ਬਾਡੀਗਾਰਡ ਨੇ ਰਾਜ ਦੀ ਜ਼ਮਾਨਤ ਦੌਰਾਨ ਕੀਤੀ ਅਜਿਹੀ ਹਰਕਤ ਕਿ ਵੀਡੀਓ ਹੋਈ ਵਾਇਰਲ

Wednesday, Sep 22, 2021 - 03:07 PM (IST)

ਸ਼ਿਲਪਾ ਸ਼ੈੱਟੀ ਦੇ ਬਾਡੀਗਾਰਡ ਨੇ ਰਾਜ ਦੀ ਜ਼ਮਾਨਤ ਦੌਰਾਨ ਕੀਤੀ ਅਜਿਹੀ ਹਰਕਤ ਕਿ ਵੀਡੀਓ ਹੋਈ ਵਾਇਰਲ

ਮੁੰਬਈ : ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਬਿਜ਼ਨੈੱਸਮੈਨ ਪਤੀ ਰਾਜ ਕੁੰਦਰਾ ਜ਼ਮਾਨਤ 'ਤੇ ਰਿਹਾਅ ਹੋ ਕੇ ਘਰ ਪਰਤ ਆਏ ਹਨ। ਰਾਜ ਨੂੰ ਮੁੰਬਈ ਕ੍ਰਾਈਮ ਬ੍ਰਾਂਚ ਨੇ 19 ਜੁਲਾਈ ਨੂੰ ਅਸ਼ਲੀਲ ਫਿਲਮਾਂ ਬਣਾਉਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਸੀ। ਇਸ ਕਾਰਨ ਉਸ ਨੂੰ ਦੋ ਮਹੀਨੇ ਜੇਲ੍ਹ ਵਿੱਚ ਰਹਿਣਾ ਪਿਆ ਪਰ 20 ਸਤੰਬਰ ਨੂੰ ਰਾਜ ਨੂੰ ਜ਼ਮਾਨਤ ਮਿਲ ਗਈ ਅਤੇ 21 ਸਤੰਬਰ ਨੂੰ ਉਹ ਘਰ ਪਰਤ ਆਇਆ। ਰਾਜ ਦੇ ਜੇਲ੍ਹ ਤੋਂ ਬਾਹਰ ਨਿਕਲਣ ਦੀਆਂ ਸਾਰੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਜਿਸ ਨੂੰ ਦੇਖ ਕੇ ਪ੍ਰਸ਼ੰਸਕ ਵੱਖੋ-ਵੱਖਰੇ ਤਰੀਕਿਆਂ ਨਾਲ ਪ੍ਰਤੀਕਿਰਿਆ ਦੇ ਰਹੇ ਹਨ।

Shilpa Shetty Kundra Endorses A Quote Which Says Live With No Time Out! |  Filmfare.com

ਇਨ੍ਹਾਂ ਵਾਇਰਲ ਤਸਵੀਰਾਂ ਦੇ ਵਿਚਾਲੇ ਸ਼ਿਲਪਾ ਸ਼ੈੱਟੀ ਦੇ ਬਾਡੀਗਾਰਡ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ ਦੇਖ ਕੇ ਕੁਝ ਲੋਕ ਬਾਡੀਗਾਰਡ ਦੀ ਤਾਰੀਫ ਕਰ ਰਹੇ ਹਨ, ਜਦਕਿ ਕੁਝ ਉਨ੍ਹਾਂ ਨੂੰ ਟ੍ਰੋਲ ਵੀ ਕਰ ਰਹੇ ਹਨ। ਦਰਅਸਲ, ਵੀਡੀਓ ਵਿੱਚ ਸ਼ਿਲਪਾ ਦਾ ਬਾਡੀਗਾਰਡ ਰਾਜ ਦੀ ਕਾਰ ਦੇ ਅੱਗੇ ਤੇਜ਼ੀ ਨਾਲ ਦੌੜਦਾ ਦਿਖਾਈ ਦੇ ਰਿਹਾ ਹੈ। ਇਸ ਵੀਡੀਓ ਨੂੰ ਦੇਖ ਕੇ ਕੁਝ ਲੋਕ ਬਾਡੀਗਾਰਡ ਦੀ ਇਮਾਨਦਾਰੀ ਦੀ ਤਾਰੀਫ ਕਰ ਰਹੇ ਹਨ, ਜਦਕਿ ਕੁਝ ਟ੍ਰੋਲ ਕਰ ਰਹੇ ਹਨ ਇਹ ਕਹਿੰਦੇ ਹੋਏ ਕਿ ਬਾਡੀਗਾਰਡ ਕਾਰ ਦੇ ਅੱਗੇ ਇਸ ਤਰ੍ਹਾਂ ਦੌੜ ਰਿਹਾ ਹੈ ਜਿਵੇਂ ਰਾਜ ਦੇਸ਼ ਦਾ ਨਾਂ ਰੌਸ਼ਨ ਕਰਨ ਤੋਂ ਬਾਅਦ ਆਏ ਹੋਣ। ਤੁਸੀਂ ਵੀ ਵੇਖੋ ਵੀਡੀਓ..


ਦੱਸ ਦੇਈਏ ਕਿ 20 ਸਤੰਬਰ ਨੂੰ ਮੁੰਬਈ ਦੀ ਸੈਸ਼ਨ ਕੋਰਟ ਨੇ ਰਾਜ ਕੁੰਦਰਾ ਅਤੇ ਉਸ ਦੇ ਸਾਥੀ ਰਿਆਨ ਥੋਰਪੇ ਨੂੰ 50,000 ਰੁਪਏ ਦੇ ਮੁਚਲਕੇ ਨਾਲ ਜ਼ਮਾਨਤ ਦੇ ਦਿੱਤੀ ਹੈ। ਇੰਨਾ ਹੀ ਨਹੀਂ, ਇਸ ਤੋਂ ਇਲਾਵਾ ਅਦਾਲਤ ਨੇ ਦੋਵਾਂ ਨੂੰ ਇਸ ਆਧਾਰ 'ਤੇ ਜ਼ਮਾਨਤ ਵੀ ਦੇ ਦਿੱਤੀ ਹੈ ਕਿ ਉਹ ਇਸ ਮਾਮਲੇ ਨਾਲ ਜੁੜੇ ਸਬੂਤਾਂ ਨਾਲ ਛੇੜਛਾੜ ਨਹੀਂ ਕਰਨਗੇ। ਦੱਸ ਦਈਏ ਕਿ ਰਾਜ ਅਤੇ ਰਿਆਨ ਨੂੰ ਮੁੰਬਈ ਪੁਲਸ ਦੀ ਕ੍ਰਾਈਮ ਬ੍ਰਾਂਚ ਨੇ 19 ਜੁਲਾਈ ਦੀ ਰਾਤ ਨੂੰ ਅਸ਼ਲੀਲ ਫਿਲਮਾਂ ਬਣਾਉਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਸੀ। ਉਸ 'ਤੇ ਅਸ਼ਲੀਲ ਵੀਡੀਓ ਬਣਾਉਣ ਅਤੇ ਉਨ੍ਹਾਂ ਨੂੰ ਐਪਸ 'ਤੇ ਡਾਊਨਲੋਡ ਕਰਨ ਦਾ ਦੋਸ਼ ਹੈ।


author

Aarti dhillon

Content Editor

Related News