ਬੇਟੇ ਦੇ ਜਨਮਦਿਨ ''ਤੇ ਸ਼ਿਲਪਾ ਸ਼ੈੱਟੀ ਤੇ ਪਾਪਾ ਰਾਜ ਕੁੰਦਰਾ ਨੇ ਪਿਆਰੀ ਜਿਹੀ ਪੋਸਟ ਕੀਤੀ ਸਾਂਝੀ

05/21/2021 4:19:01 PM

ਮੁੰਬਈ (ਬਿਊਰੋ)- ਬਾਲੀਵੁੱਡ ਦੀ ਖ਼ੂਬਸੂਰਤ ਤੇ ਸੁਪਰ ਫਿੱਟ ਅਦਾਕਾਰਾ ਸ਼ਿਲਪਾ ਸ਼ੈੱਟੀ ਤੇ ਮਸ਼ਹੂਰ ਬਿਜ਼ਨੈੱਸਮੈਨ ਰਾਜ ਕੁੰਦਰਾ ਦੇ ਬੇਟੇ ਵਿਆਨ ਦਾ ਅੱਜ ਜਨਮਦਿਨ ਹੈ। ਮੰਮੀ ਸ਼ਿਲਪਾ ਤੇ ਪਾਪਾ ਰਾਜ ਨੇ ਆਪਣੇ ਬੇਟੇ ਵਿਆਨ ਦੇ ਜਨਮਦਿਨ 'ਤੇ ਪਿਆਰੀ ਜਿਹੀ ਵੀਡੀਓ ਪੋਸਟ ਕਰਕੇ ਵਧਾਈ ਦਿੱਤੀ ਹੈ।

PunjabKesari

ਰਾਜ ਕੁੰਦਰਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਵੀਡੀਓ ਸਾਂਝੀ ਕਰਦਿਆਂ ਲਿਖਿਆ, 'ਇਹ ਵੀਡੀਓ ਸਭ ਕੁਝ ਕਹੇਗੀ। ਹੈਪੀ ਬਰਥਡੇ ਮੇਰੇ ਪੁੱਤਰ ਮੇਰੇ ਰਾਕਸਟਾਰ ਮੇਰੀ ਹਾਰਟਬੀਟ #happybirthday #ViaanRajKundr।' ਇਸ ਵੀਡੀਓ 'ਤੇ ਪ੍ਰਸ਼ੰਸਕ ਤੇ ਕਲਾਕਾਰ ਵੀ ਕੁਮੈਂਟ ਕਰਕੇ ਵਿਆਨ ਰਾਜ ਕੁੰਦਰਾ ਨੂੰ ਜਨਮਦਿਨ ਵਿਸ਼ ਕਰ ਰਹੇ ਹਨ।

 
 
 
 
 
 
 
 
 
 
 
 
 
 
 
 

A post shared by Shilpa Shetty Kundra (@theshilpashetty)

ਉਥੇ ਹੀ ਸ਼ਿਲਪਾ ਸ਼ੈੱਟੀ ਨੇ ਵੀ ਲੰਬੀ-ਚੌੜੀ ਕੈਪਸ਼ਨ ਨਾਲ ਵਿਆਨ ਦੇ ਬਰਥਡੇ ਦੀ ਵੀਡੀਓ ਸਾਂਝੀ ਕੀਤੀ ਹੈ, ਜਿਸ 'ਚ ਵਿਆਨ ਆਪਣੇ ਜਨਮਦਿਨ 'ਤੇ ਡਾਂਸ ਕਰਦਾ ਨਜ਼ਰ ਆ ਰਿਹਾ ਹੈ। ਪ੍ਰਸ਼ੰਸਕਾਂ ਨੂੰ ਵੀਡੀਓ ਖ਼ੂਬ ਪਸੰਦ ਆ ਰਹੀ ਹੈ।

 
 
 
 
 
 
 
 
 
 
 
 
 
 
 
 

A post shared by Raj Kundra (@rajkundra9)

ਸ਼ਿਲਪਾ ਸ਼ੈੱਟੀ ਅਕਸਰ ਹੀ ਆਪਣੇ ਬੇਟੇ ਵਿਆਨ ਦੀਆਂ ਵੀਡੀਓਜ਼ ਤੇ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ। ਵਿਆਨ ਆਪਣੀ ਮੰਮੀ ਲਈ ਅਕਸਰ ਬੇਕਿੰਗ ਕਰਦਾ ਨਜ਼ਰ ਆਉਂਦਾ ਹੈ। ਦੱਸ ਦੇਈਏ ਕਿ ਸ਼ਿਲਪਾ ਸ਼ੈੱਟੀ ਤੇ ਰਾਜ ਕੁੰਦਰਾ ਪਿਛਲੇ ਸਾਲ ਸੈਰੋਗੇਸੀ ਰਾਹੀਂ ਦੂਜੀ ਵਾਰ ਮਾਪੇ ਬਣੇ ਹਨ। ਉਨ੍ਹਾਂ ਨੇ ਆਪਣੀ ਬੇਟੀ ਦਾ ਨਾਂ ਸਮਿਸ਼ਾ ਰਾਜ ਕੁੰਦਰਾ ਰੱਖਿਆ ਹੈ।

PunjabKesari


sunita

Content Editor

Related News