ਸ਼ਿਲਪਾ-ਸ਼ਮਿਤਾ ਅਤੇ ਉਨ੍ਹਾਂ ਦੀ ਮਾਂ ਸੁਨੰਦਾ ਸ਼ੈੱਟੀ ਨੂੰ ਅੰਧੇਰੀ ਕੋਰਟ ਨੇ ਜਾਰੀ ਕੀਤਾ ਸੰਮਨ, ਜਾਣੋ ਪੂਰਾ ਮਾਮਲਾ

02/13/2022 2:01:28 PM

ਮੁੰਬਈ- ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼ਿਲਪਾ ਸ਼ੈੱਟੀ ਅਤੇ ਉਨ੍ਹਾਂ ਦੀ ਭੈਣ ਸ਼ਮਿਤਾ ਸ਼ੈੱਟੀ ਸੋਸ਼ਲ ਮੀਡੀਆ 'ਤੇ ਹਮੇਸ਼ਾ ਚਰਚਾ 'ਚ ਰਹਿੰਦੀ ਹੈ। ਇਕ ਵਾਰ ਫਿਰ ਦੋਵੇਂ ਭੈਣਾਂ ਦਾ ਨਾਂ ਖ਼ਬਰਾਂ 'ਚ ਹੈ ਪਰ ਉਨ੍ਹਾਂ ਦੀ ਚਰਚਾ ਲੁੱਕ ਨੂੰ ਲੈ ਕੇ ਨਹੀਂ ਸਗੋਂ ਕਿਸੇ ਹੋਰ ਵਜ੍ਹਾ ਨਾਲ ਹੈ। ਸ਼ਨੀਵਾਰ ਨੂੰ ਮੁੰਬਈ ਦੀ ਅੰਧੇਰੀ ਕੋਰਟ ਨੇ ਸ਼ਿਲਪਾ ਸ਼ੈੱਟੀ ਕੁੰਦਰਾ ਅਤੇ ਭੈਣ ਸ਼ਮਿਤਾ ਸ਼ੈੱਟੀ ਦੇ ਖ਼ਿਲਾਫ਼ ਸ਼ਿਕਾਇਤ ਦਰਜ ਕੀਤੀ। ਦੋਵਾਂ ਭੈਣਾਂ ਦੇ ਨਾਲ ਹੀ ਉਨ੍ਹਾਂ ਦੀ ਮਾਂ ਸੁਨੰਦਾ ਸ਼ੈੱਟੀ ਨੂੰ ਵੀ ਪੁਲਸ ਨੇ ਸੰਮਨ ਜਾਰੀ ਕੀਤਾ ਹੈ। ਪੁਲਸ ਨੇ ਸ਼ਿਲਪਾ, ਸ਼ਮਿਤਾ ਸ਼ੈੱਟੀ ਅਤੇ ਮਾਂ ਸੁਨੰਦਾ ਸ਼ੈੱਟੀ ਨੂੰ ਇਕ ਵਪਾਰੀ ਦੀ ਸ਼ਿਕਾਇਤ ਤੋਂ ਬਾਅਦ ਸੰਮਨ ਜਾਰੀ ਕੀਤਾ ਹੈ। ਵਪਾਰੀ ਨੇ ਸ਼ੈੱਟੀ ਦੇ ਪਰਿਵਾਰ 'ਤੇ 21 ਲੱਖ ਰੁਪਏ ਦਾ ਕਰਜ਼ ਨਹੀਂ ਚੁਕਾਉਣ ਦਾ ਦੋਸ਼ ਲਗਾਇਆ ਹੈ। ਹੁਣ ਕੋਰਟ ਨੇ ਤਿੰਨਾਂ ਨੂੰ 28 ਫਰਵਰੀ ਨੂੰ ਪੇਸ਼ ਹੋਣ ਦਾ ਆਦੇਸ਼ ਦਿੱਤਾ ਹੈ। 

PunjabKesari
ਸ਼ਿਕਾਇਤ ਮੁਤਾਬਕ ਸ਼ਿਲਪਾ ਸ਼ੈੱਟੀ, ਭੈਣ ਸ਼ਮਿਤਾ ਅਤੇ ਮਾਂ ਸੁਨੰਦਾ ਨੇ ਉਨ੍ਹਾਂ ਦਾ ਕਰਜ਼ ਨਹੀਂ ਚੁਕਾਇਆ, ਜਿਸ ਨੂੰ ਉਨ੍ਹਾਂ ਦੇ ਪਿਤਾ ਨੇ ਕਥਿਤ ਤੌਰ 'ਤੇ 2015 'ਚ ਲਿਆ ਸੀ। ਸੁਰਿੰਦਰ ਨੇ ਪ੍ਰਤੀ ਸਾਲ 18 ਫੀਸਦੀ ਵਿਆਜ 'ਤੇ ਰਾਸ਼ੀ ਉਧਾਰ ਲਈ ਸੀ। ਕਥਿਤ ਤੌਰ 'ਤੇ, ਚੈੱਕ ਸੁਰਿੰਦਰ ਦੀ ਕੰਪਨੀ ਦੇ ਪੱਖ 'ਚ ਲਿਖਿਆ ਗਿਆ ਸੀ, ਏਜੰਸੀ ਦੇ ਮਾਲਕ ਦਾ ਇਹ ਵੀ ਦਾਅਵਾ ਹੈ ਕਿ ਸੁਰਿੰਦਰ ਨੇ ਆਪਣੀਆਂ ਧੀਆਂ ਅਤੇ ਪਤਨੀ ਨੂੰ ਮੰਗੇ ਗਏ ਕਰਜ਼ ਦੇ ਬਾਰੇ 'ਚ ਦੱਸਿਆ ਸੀ। ਹਾਲਾਂਕਿ ਪਹਿਲੇ ਕਿ ਸੁਰਿੰਦਰ ਕਰਜ਼ ਚੁਕਾ ਪਾਉਂਦੇ, 11 ਅਕਤੂਬਰ 2016 ਨੂੰ ਉਨ੍ਹਾਂ ਦਾ ਦਿਹਾਂਤ ਹੋ ਗਿਆ ਅਤੇ ਉਦੋਂ ਤੋਂ ਸ਼ਿਲਪਾ, ਸ਼ਮਿਤਾ ਅਤੇ ਉਨ੍ਹਾਂ ਦੀ ਮਾਂ ਨੇ ਕਰਜ਼ ਚੁਕਾਉਣ ਤੋਂ ਮਨ੍ਹਾ ਕਰ ਦਿੱਤਾ। ਉਨ੍ਹਾਂ ਨੇ ਪੈਸੇ ਦੇਣ ਤੋਂ ਵੀ ਮਨ੍ਹਾ ਕੀਤਾ ਹੈ। 

PunjabKesari
ਕਥਿਤ ਤੌਰ 'ਤੇ ਇਕ ਆਟੋਮੋਬਾਇਲ ਏਜੰਸੀ ਦੇ ਮਾਲਕ ਨੇ ਤਿੰਨਾਂ ਦੇ ਖ਼ਿਲਾਫ਼ ਕਾਨੂੰਨੀ ਫਰਮ ਮੇਸਰਸ ਵਾਈ ਐਂਡ ਏ ਲੀਗਲ ਦੇ ਮਾਧਿਅਮ ਨਾਲ 21 ਲੱਖ ਰੁਪਏ ਦੀ ਧੋਖਾਧੜੀ ਲਈ ਸ਼ਿਕਾਇਤ ਦਰਜ ਕੀਤਾ ਸੀ। ਵਪਾਰੀ ਨੇ ਦਾਅਵਾ ਕੀਤਾ ਕਿ ਸ਼ਿਲਪਾ ਦੇ ਸਵ. ਪਿਤਾ ਨੇ 21 ਲੱਖ ਰੁਪਏ ਉਧਾਰ ਲਏ ਸਨ ਅਤੇ ਉਨ੍ਹਾਂ ਨੇ ਜਨਵਰੀ 2017 'ਚ ਵਿਆਜ ਦੀ ਰਾਸ਼ੀ ਦਾ ਭੁਗਤਾਨ ਕਰਨਾ ਸੀ।


Aarti dhillon

Content Editor

Related News